(ਸਮਾਜ ਵੀਕਲੀ)
ਸੁਰਖ਼ ਰਾਹਾਂ ਵਿਚ,
ਵਧਦੇ ਰਹੇ ਨੇ,
ਕਦਮ ਮੇਰੇ।
ਲਾਲ ਰੰਗ ਦੇ,
ਨਾਲ ਰਿਹਾ ਹੈ,
ਵਾਸਤਾ।
ਤਰਕ-ਦਲੀਲਾਂ,
ਜਿੱਥੇ ਫਿੱਕੀਆਂ,
ਪੈ ਜਾਵਣ।
ਉਥੇ ਬਚਦਾ,
ਹੈ ਇੱਕੋ ਹੀ,
ਰਾਸਤਾ !!
ਮੇਘਾਂ ਨੂੰ ਜਦੋਂ,
ਬਰਸਣ ਦੀ ਹੈ,
ਲੋੜ ਪਈ।
ਹੰਝੂਆਂ ਨੂੰ ਉਹ,
ਪਾਉਂਦੇ ਕਦੋਂ ਹੈ,
ਵਾਸਤਾ !
ਮੁੰਡ ਪੁਆ ਕੇ,
ਵਿਚ ਗਲਾਂ,
ਇਤਿਹਾਸ ਲਿਖੇ।
ਚਿੱਟੀਆਂ ਚੁੰਨੀਆਂ,
ਸਮਝਣ,
ਬੱਸ ਇੱਕ ਹਾਦਸਾ।
ਲਿਖੇ ਜਾਂਦੇ,
ਇਤਿਹਾਸ ਜਿਉਂਦੀਆਂ,
ਕੌਮਾਂ ਦੇ।
ਚੌਂਕ,ਚੁਰਾਹੇ,
ਸੁਣੀ ਜਾਂਦੀ,
ਹੈ ਦਾਸਤਾਂ।
ਜਸਪਾਲ ਜੱਸੀ
946332125
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly