ਭਾਗੋਬੁੱਢਾ ਪਿੰਡ ਵਿਖੇ ਗੋਲੀਬਾਰੀ ਕਰਨ ਵਾਲਾ ਦੋਸ਼ੀ ਕਾਬੂ

ਵਾਰਦਾਤ ਵਿੱਚ ਵਰਤਿਆ ਹਥਿਆਰ ਤੇ ਕਾਰਤੂਸ ਬਰਾਮਦ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ਼੍ਰੀ ਰਾਜਪਾਲ ਸਿੰਘ ਸੰਧੂ ( ਆਈ ਪੀ ਐਸ ) ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਨੇ ਦੱਸਿਆ ਹੈ ਕਿ ਪਿੰਡ ਭਾਗੋਬੁੱਢਾ ਵਿਖੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਵਾਰਦਾਤ ਵਿੱਚ ਵਰਤੇ ਹਥਿਆਰ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਸ੍ਰੀ ਹਰਵਿੰਦਰ ਸਿੰਘ ਐਸ ਪੀ (ਡੀ) ਕਪੂਰਥਲਾ ਅਤੇ ਸ਼੍ਰੀ ਬਬਨਦੀਪ ਸਿੰਘ ਡੀ.ਐਸ.ਪੀ
ਸਬਡਵੀਜਨ ਸੁਲਤਾਨਪੁਰ ਲੋਧੀ ਦੀਆ ਹਦਾਇਤਾਂ ਤੇ ਐਸ.ਆਈ ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਕਬੀਰਪੁਰ ਤੇ ਪੁਲਿਸ ਥਾਣਾ ਕਬੀਰਪੁਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਪਿੰਡ ਭਾਗੋਬੁੱਢਾ ਵਿੱਚ ਗੋਲੀ ਚਲਾ ਕੇ ਇੱਕ ਪਰਿਵਾਰ ਦੇ ਦੋ ਮੈਂਬਰਾਂ ਮਾਂ ਅਤੇ ਪੁੱਤਰ ਨੂੰ ਜਖਮੀ ਕਰਨ ਵਾਲੇ ਨੂੰ ਕਾਬੂ ਕਰ ਲਿਆ ਗਿਆ ।

ਉਨਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕਰਦੇ ਹੋਏ ਜਖਮੀ ਹੋਏ ਵਿਅਕਤੀ ਉਡੀਕ ਚੰਦ ਪੁੱਤਰ ਮੰਗਤ ਰਾਮ ਵਾਸੀ ਪਿੰਡ ਭਾਗੋਬੁੱਢਾ ਥਾਣਾ ਕਬੀਰਪੁਰ ਦੇ ਬਿਆਨਾ ਪਰ ਮੁਕੱਦਮਾ ਨੰਬਰ 13 ਮਿਤੀ 3-5- 2023 ਅ/ਧ 307,452,506,120ਬੀ ਭ:ਦ, 25 ਅਸਲਾ ਐਕਟ ਥਾਣਾਕਬੀਰਪੁਰ ਵਿੱਚ ਦਰਜ ਕੀਤਾ ਗਿਆ ਸੀ । ਉਨਾਂ ਕਿਹਾ ਕਿ ਕੇਸ ਰਜਿਸਟਰ ਕਰਕੇ ਪੂਰੀ ਮੁਸ਼ਤੈਦੀ ਨਾਲ ਅਲੱਗ-2 ਪੁਲਿਸ ਟੀਮਾ ਬਣਾ ਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਸਾਗਰ ਪੁੱਤਰ ਕੁਲਵੰਤ ਸਿੰਘ ਉਰਫ ਚੱੜਤੂ ਵਾਸੀ ਭਾਗੋਬੁੱਢਾ ਨੂੰ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਦੇਸੀ ਕੱਟਾ (ਪਿਸਤੋਲ) 12 ਬੋਰ ਸਮੇਤ ਇੱਕ ਖੋਲ ਅਤੇ ਕਾਰਤੂਸ ਜਿੰਦਾ ਅਤੇ ਕਿਰਚ ਸਮੇਤ ਕਾਬੂ ਕਰਕੇ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ । ਮੁਕੱਦਮੇ ਦੀ ਤਫਤੀਸ਼ ਜਾਰੀ ਹੈ ਤਾ ਜੋ ਹੋਰ ਤਹਿ ਤੱਕ ਪੁੱਜ ਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਹੋਰ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਤਮ ਸੁਰੱਖਿਆ ਕਰਾਟੇ ਜ਼ਿਲਾ ਪੱਧਰੀ ਟੂਰਨਾਮੈਂਟ ਵਿੱਚ ਦੇਵਲਾਂਵਾਲਾ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲ੍ਹਾਂ
Next articleਕੰਜੂਸ ਦਾਨੀ