ਜਿਲ੍ਹਾ ਲਿਖਾਰੀ ਸਭਾ ਰੋਪੜ ‘ਤੇ ਗੈਰ-ਸੰਵਿਧਾਨਕ ਚੋਣ ਕਰਨ ਦਾ ਦੋਸ਼

ਮੈਨੂੰ ਗੈਰ-ਹਾਜ਼ਰ ਹੋਣ ਦੇ ਬਾਵਜੂਦ ਵੀ ਸਲਾਹਕਾਰ ਚੁਣ ਲਿਆ ਗਿਆ: ਕੇਸਰ ਸਿੰਘ ਕੰਗ
ਰੋਪੜ (ਗੁਰਬਿੰਦਰ ਸਿੰਘ ਰੋਮੀ): ਤਿੰਨ ਕੁ ਹਫ਼ਤੇ ਪਹਿਲਾਂ ਹੋਈ ਜਿਲ੍ਹਾ ਲਿਖਾਰੀ ਸਭਾ ਰੋਪੜ ਦੀ ਚੋਣ ਪ੍ਰਕਿਰਿਆ ‘ਤੇ ਚੁਣੇ ਗਏ ਸਲਾਹਕਾਰ ਕੇਸਰ ਸਿੰਘ ਕੰਗ ਨੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਕਿ ਸਭਾ ਦੇ ਸੰਵਿਧਾਨ ਮੁਤਾਬਕ ਸਮੂਹ ਮੈਂਬਰਾਂ ਵਿੱਚੋਂ ਦੋ ਤਿਹਾਈ (2/3) ਦੀ ਹਾਜਰੀ, ਸਭਾ ਦੇ ਜਨਰਲ ਸਕੱਤਰ ਵੱਲੋਂ ਸਮੂਹ ਮੈਂਬਰਾਂ ਨੂੰ ਚੋਣ ਲਈ ਤੈਅ ਕੀਤੇ ਦਿਨ/ਤਾਰੀਖ ਬਾਰੇ ਸੂਚਨਾ ਦੇਣਾ ਅਤੇ ਚੁਣੇ ਜਾਣ ਵਾਲ਼ੇ ਅਹੁਦੇਦਾਰਾਂ ਦੀ ਹਾਜਰੀ ਲਾਜ਼ਮੀ ਹੈ ਪਰ ਇਸ ਵਾਰ ਦੀ ਚੋਣ ਸਾਰੇ ਮੈਂਬਰਾਂ ਨੂੰ ਬਿਨਾਂ ਕੋਈ ਸੂਚਨਾ ਦਿੱਤੇ, ਨਿਗੁਣੀ ਗਿਣਤੀ ਮੈਂਬਰਾਂ ਦੀ ਹਾਜ਼ਰੀ ਵਿੱਚ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਹੀ ਕਰ ਦਿੱਤੀ ਗਈ ਅਤੇ ਮੈਨੂੰ ਕੇਸਰ ਸਿੰਘ ਕੰਗ ਨੂੰ ਉੱਥੇ ਹਾਜ਼ਰ ਨਾ ਹੋਣ ਦੇ ਬਾਵਜੂਦ ਵੀ ਸਲਾਹਕਾਰ ਅਤੋ ਦੋ ਕੁ ਹੋਰ ਮੈਂਬਰਾਂ ਨੂੰ ਅਹੁਦੇਦਾਰ ਚੁਣ ਲਿਆ ਗਿਆ। ਉੱਧਰ ਸਭਾ ਦੇ ਪ੍ਰਧਾਨ ਐਡਵੋਕੇਟ ਸ਼ੁਰੇਸ ਭਿਉਰਾ ਨੂੰ ਸੰਪਰਕ ਕਰਨ ‘ਤੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸਭ ਕੁਝ ਬਣਦੇ ਕਾਇਦੇ-ਕਾਨੂੰਨ ਅਨੁਸਾਰ ਹੋਣ ਦੀ ਗੱਲ ਕਹੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਐਸ ਡੀ ਮਾਡਲ ਸਕੂਲ ‘ਚ ਗਣਤੰਤਰ ਦਿਵਸ ਤੇ ਸਲਾਨਾ ਸਮਾਗਮ
Next articleਮਿੰਨੀ ਕਹਾਣੀ – ਪ੍ਰਸ਼ੰਸਾ ਦੀ ਤਾਕਤ