(ਸਮਾਜ ਵੀਕਲੀ)
ਉਜਾੜ ਕਿਸੇ ਦਾ ਘਰ ,
ਅਪਣਾ ਘਰ ਵਸਾਈ ਦਾ ਨੀ।
ਹੋਵੇ ਮਜਬੂਰੀ ਜੇ ਕਿਸੇ ਦੀ,
ਫਾਇਦਾ ਕਦੇ ਉਠਾਈ ਦਾ ਨੀ।
ਮਰੇ ਦੁਸ਼ਮਣ ਵੀ ਜੇ ਕਦੇ ,
ਜਸ਼ਨ ਕਦੇ ਮਨਾਈ ਦਾ ਨੀ ।
ਬੈਠ ਰੋਟੀ ਖਾਂਦੀ ਜਿਨਾਂ ਨਾਲ,
ਦਗਾ ਉਹਨਾਂ ਨਾਲ ਕਮਾਈ ਦਾ ਨੀ।
ਕੀਤਾ ਹੋਵੇ ਫਾਇਦਾ ਜੇ ਯਾਰਾ ਦਾ,
ਅਹਿਸਾਨ ਕਦੇ ਜਤਾਈ ਦਾ ਨੀ।
ਜਿੱਥੇ ਮਿਲੇ ਨਾ ਇੱਜਤ ਭੋਰਾ,
ਉੱਥੇ ਬਿਨਾ ਬੁਲਾਏ ਜਾਈ ਦਾ ਨੀ।
ਰੱਬ ਨੂੰ ਲੇਖਾ ਦੇਣਾ ਕੁਲਵੀਰੇ,
ਹੱਕ ਕਿਸੇ ਦਾ ਖਾਈ ਦਾ ਨੀ।
ਲਿਖਤ – ਕੁਲਵੀਰ ਸਿੰਘ ਘੁਮਾਣ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly