HOME ਹਾਈਵੇ ਮਾਰਗ ‘ਤੇ ਐਕਸੀਡੈਂਟ ਦੀ ਹਾਲਤ ਵਿੱਚ ਖੜੀ ਕਾਰ ਦੀ ਕੀਤੀ ਬੈਰੀਕੇਡਿੰਗ

ਹਾਈਵੇ ਮਾਰਗ ‘ਤੇ ਐਕਸੀਡੈਂਟ ਦੀ ਹਾਲਤ ਵਿੱਚ ਖੜੀ ਕਾਰ ਦੀ ਕੀਤੀ ਬੈਰੀਕੇਡਿੰਗ

ਕੈਪਸ਼ਨ-ਹਾਈਵੇ ਮਾਰਗ 'ਤੇ ਐਕਸੀਡੈਂਟ ਦੀ ਹਾਲਤ ਵਿੱਚ ਖੜੀ ਕਾਰ ਦੀ ਐਸਐਸਐਫ ਟੀਮ ਵੱਲੋਂ ਕੀਤੀ ਗਈ ਬੈਰੀਕੇਡਿੰਗ ਦੀ ਤਸਵੀਰ।
ਨਵਾਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ) ਬਲਾਚੌਰ-ਰੂਪਨਗਰ ਰਾਸ਼ਟਰੀ ਮਾਰਗ ‘ਤੇ ਪਿੰਡ ਮੁੱਤੋਂ ਦੇ ਨਜ਼ਦੀਕ ਐਕਸੀਡੈਂਟ ਦੀ ਹਾਲਤ ਵਿੱਚ ਖੜੀ ਇੱਕ ਸਵਿਫਟ ਕਾਰ ਦੀ ਐਸਐਸਐਫ ਟੀਮ ਵੱਲੋਂ ਬੈਰੀਕੇਡਿੰਗ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਮੁੱਤੋਂ ਨਜ਼ਦੀਕ ਇੱਕ ਸਵਿਫਟ ਕਾਰ ਐਕਸੀਡੈਂਟ ਦੀ ਹਾਲਤ ਵਿੱਚ ਖੜੀ ਹੈ ਅਤੇ ਜਦੋਂ ਉਹਨਾਂ ਨੇ ਆਪਣੀ ਟੀਮ ਸਮੇਤ ਮੌਕੇ ‘ਤੇ ਜਾ ਕੇ ਦੇਖਿਆ ਤਾਂ ਇੱਕ ਕਾਰ ਨੰਬਰ ਪੀਬੀ 06ਏਐਚ 6799 ਕੋਲ ਕੋਈ ਵੀ ਵਿਅਕਤੀ ਹਾਜ਼ਰ ਨਹੀਂ ਸੀ, ਉਹਨਾਂ ਦੀ ਟੀਮ ਨੇ ਕਾਰ ਨੂੰ ਸਾਈਡ ‘ਤੇ ਕਰਵਾਇਆ ਅਤੇ  ਟਰੈਫਿਕ ਕੋਨਸ ਲਗਾ ਕੇ ਬੈਰੀਕੇਡਿੰਗ ਕਰ ਦਿੱਤੀ ਤੇ ਇਸ ਬਾਰੇ ਥਾਣਾ ਕਾਠਗੜ੍ਹ ਦੇ ਡਿਊਟੀ ਅਫਸਰ ਏਐਸਆਈ ਰਾਮ ਸ਼ਾਹ ਤੇ ਕੰਟਰੋਲ ਰੂਮ ਨਵਾਂ ਸ਼ਹਿਰ ਨੂੰ ਸੂਚਿਤ ਕਰ ਦਿੱਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 
Previous articleਸਰਕਾਰ ਪੱਤਰਕਾਰਾਂ ਤੇ ਸਮਾਜਿਕ ਕਾਰਕੁੰਨਾਂ ਦੀ ਅਵਾਜ਼ ਦਬਾਉਣ ਲਈ ਪਰਚੇ ਕਰਨ ਲੱਗੀ : ਧੂਰਕੋਟ
Next articleਪੰਜਾਬ ਪੈਨਸ਼ਨਰ ਐਸੋਸ਼ੀਏਸ਼ਨ ਬਲਾਕ ਭਗਤਾ ਭਾਈ ਕਾ ਦੀ ਮਾਸਿਕ ਇਕੱਤਰਤਾ ਹੋਈ, ਨਵੀਂ ਜਨਰਲ ਬਾਡੀ‌ ਦੀ ਚੋਣ ਕੀਤੀ ਗਈ