ਅਕਾਦਮਿਕ ਸਪੋਰਟ ਗਰੁੱਪ ਦੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਉੱਪ ਜ਼ਿਲ੍ਹਾ ਅਧਿਕਾਰੀ ਨਾਲ ਹੋਈ ਅਹਿਮ ਮੀਟਿੰਗ

ਕੰਪੀਟੈਂਸੀ ਇੰਨਹਾਸਮੈਂਟ ਪ੍ਰੋਗਰਾਮ ਤੇ ਸੈਂਪਲ ਸਕੂਲਾਂ ਦੀ ਅੰਤਿਮ ਜਾਂਚ  ਦੀ ਇੰਡੀਪੈਂਡੈਂਟ ਅਸੈਸਮੈਂਟ ਸਬੰਧੀ ਰੂਪ ਰੇਖਾ ਉਲੀਕੀ

ਕਪੂਰਥਲਾ,(ਸਮਾਜ ਵੀਕਲੀ) (ਕੌੜਾ)- ਅਕਾਦਮਿਕ ਸਪੋਰਟ ਗਰੁੱਪ ਜ਼ਿਲਾ ਕਪੂਰਥਲਾ ਵੱਲੋਂ ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫਸਰ  ਮਮਤਾ ਬਜਾਜ ਅਤੇ ਉਪ ਜਿਲਾ ਸਿੱਖਿਆ ਬਲਵਿੰਦਰ ਸਿੰਘ ਬੱਟੂ ਦਾ ਅਹੁਦਾ ਸੰਭਾਲਣ  ਤੇ ਜ਼ੋਰਦਾਰ ਸਵਾਗਤ ਕੀਤਾ ਗਿਆ । ਇਸ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਤੇ ਸਮੂਹ ਟੀਮ ਮੈਂਬਰਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਤੇ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਬਲਵਿੰਦਰ ਸਿੰਘ ਬੱਟੂ ਵੱਲੋਂ ਗੁਲਦਸਤੇ ਭੇਂਟ ਕੀਤੇ ਗਏ। ਇਸ ਤੋਂ ਉਪਰੰਤ ਅਧਿਕਾਰੀਆਂ ਦੁਆਰਾ ਸਮੂਹ ਟੀਮ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ

ਜ਼ਿਲ੍ਹੇ ਵਿੱਚ ਚੱਲ ਰਹੇ ਕੰਪੀਟੈਂਸੀ ਇਨਹਾਸਮੈਂਟ ਪ੍ਰੋਗਰਾਮ ਸਬੰਧੀ ਜਾਣਕਾਰੀ ਲਈ ਗਈ ਅਤੇ 13 ਸਤੰਬਰ  2024  ਨੂੰ ਸਕੂਲ ਪੱਧਰ ਤੇ ਲਏ ਜਾ ਰਹੇ ਪੀ ਟੀ 03 ਦੀ ਮੋਨੀਟਰਿੰਗ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।ਇਸ ਤੋਂ ਇਲਾਵਾ ਵਿਭਾਗ ਵੱਲੋਂ ਮੁਹੱਈਆ ਕਰਵਾਏ ਗਏ ਸੈਂਪਲ ਸਕੂਲਾਂ ਦੀ ਅੰਤਿਮ ਜਾਂਚ  ਦੀ ਇੰਡੀਪੈਂਡੈਂਟ ਅਸੈਸਮੈਂਟ ਸਬੰਧੀ ਰੂਪ ਰੇਖਾ ਉਲੀਕੀ ਗਈ। ਇਸ ਮੌਕੇ ਤੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ
ਬਲਾਕ ਰਿਸੋਰਸ ਕੋਆਰਡੀਨੇਟਰ ,ਹਰਪ੍ਰੀਤ ਸਿੰਘ ਭੁਲੱਥ ,ਰੇਸ਼ਮ ਲਾਲ ਭੁਲੱਥ ,ਹਰਪ੍ਰੀਤ ਸਿੰਘ ਨਡਾਲਾ, ਤਰਸੇਮ ਸਿੰਘ ਨਡਾਲਾ
ਪਰਮਿੰਦਰ ਸਿੰਘ ਕਪੂਰਥਲਾ-1,ਡਾਕਟਰ ਪਰਮਜੀਤ ਕੌਰ ਕਪੂਰਥਲਾ-1,ਨਵਜੋਤ ਸਿੰਘ ਕਪੂਰਥਲਾ-3,ਗੁਰਪ੍ਰੀਤ ਸਿੰਘ ਮਸੀਤਾਂ ,ਰਾਜੂ ਮਸੀਤਾਂ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ੇਰੇ-ਏ-ਪੰਜਾਬ ਅਕਾਲੀ ਦਲ ਵੱਲੋਂ ਮਿਤੀ 14 ਨੂੰ ਮੋਗਾ ਵਿਖੇ ਰੱਖੀ ਗਈ ਹੈ ਇਕੱਤਰਤਾ_ ਜੱਥੇ: ਬੂਟਾ ਸਿੰਘ ਰਣਸੀਂਹ
Next articleਕੰਪਿਊਟਰ ਟਾਈਪਿੰਗ ਤਹਿਤ ਜਿਲ੍ਹਾ ਪੱਧਰੀ ਮੁਕਾਬਲੇ ਸਕੂਲ ਆਫ ਐਮੀਨੈਂਸ ਵਿਖੇ ਮੁਕੰਮਲ