ਜ਼ਿਲ੍ਹਾ ਸਿੱਖਿਆ ਅਧਿਕਾਰੀ ਦੁਆਰਾ ਸੀ ਈ ਪੀ ਸੰਬੰਧੀ ਬਲਾਕ ਕਪੂਰਥਲਾ -2 ਦੇ ਵੱਖ ਵੱਖ ਸਕੂਲਾਂ ਦੀ ਮੋਨੀਟਰਿੰਗ
ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ ਸਿ) ਮਮਤਾ ਬਜਾਜ ਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਦੀ ਅਗਵਾਈ ਤੇ ਜ਼ਿਲ੍ਹਾ ਕੋਆਰਡੀਨੇਟਰ ਸਮੱਰਥ ਹਰਮਿੰਦਰ ਸਿੰਘ ਜੋਸਨ ਦੀ ਦੇਖ ਰੇਖ ਹੇਠ ਅਕਾਦਮਿਕ ਸਹਾਇਤਾ ਗਰੁੱਪ ਟੀਮ ਦੁਆਰਾ ਵੱਖ ਵੱਖ ਸਕੂਲਾਂ ਨੂੰ ਮੋਨੀਟਰ ਕਰਨ ਦੀ ਲੜੀ ਦੇ ਤਹਿਤ ਸਿੱਖਿਆ ਬਲਾਕ ਕਪੂਰਥਲਾ -2 ਦੇ ਵੱਖ ਵੱਖ ਸਕੂਲਾਂ ਨੂੰ ਮੋਨੀਟਰ ਕੀਤਾ ਗਿਆ।ਇਸ ਦੌਰਾਨ ਬੱਚਿਆਂ ਦੀ ਹਾਜ਼ਰੀ , ਕੰਪੀਟੈਸੀ ਇਨਹਾਸਮੈਂਟ ਪਲਾਨ (ਸੀ ਈ ਪੀ) ਤਹਿਤ ਓ ਐਮ ਆਰ ਸੀਟਾਂ,ਅਧਿਆਪਕ ਡਾਇਰੀਆਂ ਚੈੱਕ ਕੀਤੀਆਂ ਗਈਆਂ।ਇਸ ਤੋਂ ਬਾਅਦ ਅਧਿਆਪਕਾਂ ਨਾਲ ਇੱਕ ਰਿਵਿਊ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਦੁਆਰਾ ਬਲਾਕ ਦੇ ਵੱਖ ਵੱਖ ਅਧਿਆਪਕਾਂ ਨਾਲ ਹੁਣ ਤੱਕ ਹੋਏ ਪ੍ਰੈਕਟਿਸ ਟੈਸਟ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਅਧਿਆਪਕਾਂ ਨੂੰ ਵੱਖ ਵੱਖ ਸੀ ਈ ਪੀ ਸੰਬੰਧੀ ਪ੍ਰਸ਼ਨ ਪੱਤਰ ਬਣਾਉਣ ਸੰਬੰਧੀ ,ਸਿੱਖਣ ਸਹਾਇਕ ਸਮੱਗਰੀ ਦੀ ਉਪਲੱਬਧਤਾ ਦੇ ਨਾਲ ਨਾਲ ਉਹਨਾਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਕਮਜ਼ੋਰ ਕੁਸ਼ਲਤਾ ਸੰਬੰਧੀ ਪਤਾ ਲਗਾ ਕੇ ਉਸ ਤੇ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ।ਇਸ ਦੇ ਨਾਲ ਹੀ ਉਹਨਾਂ ਅਧਿਆਪਕਾਂ ਨੂੰ ਪ੍ਰੈਕਟਿਸ ਸੀਟਾਂ ਨੂੰ ਵੱਧ ਤੋਂ ਵੱਧ ਪ੍ਰੋਜੈਕਟਰ ਤੇ ਅਭਿਆਸ ਕਰਵਾਉਣ ਸਬੰਧੀ ਵੀ ਕਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly