(ਸਮਾਜ ਵੀਕਲੀ)
ਜਾਨਵਰਾਂ ਤੇ ਪੰਛੀਆਂ ਤੋਂ ਮਨੁੱਖ ਹੈ ਵੱਧ ਸਿਆਣਾ,
ਪਰ ਸਹੀ ਪਾਸੇ ਦਿਮਾਗ਼ ਨਾ ਵਰਤੇ ਇਹ ਮਰਜਾਣਾ।
ਮੂੰਹ ਧੋਣ ਤੇ ਬੁਰਸ਼ ਕਰਨ ਵੇਲੇ ਸਵੇਰੇ ਉੱਠ ਕੇ,
ਇਹ ਪਾਣੀ ਦੀਆਂ ਦੋ ਬਾਲਟੀਆਂ ਹਟੇ ਸੁੱਟ ਕੇ।
ਨਹਾਉਣ ਤੇ ਕਪੜੇ ਧੋਣ ਲਈ ਵਰਤੇ ਬਹੁਤ ਪਾਣੀ,
ਪਤਾ ਨਹੀਂ ਇਸ ਚੰਦਰੇ ਨੂੰ ਅਕਲ ਕਦੋਂ ਆਣੀ।
ਇਸ ਨੇ ਆਪਣੇ ਘਰ ‘ਚ ਆਰ ਓ ਰਖਾ ਲਿਆ,
ਇਹ ਪਾਣੀ ਸਾਫ ਘੱਟ ਕਰੇ, ਖਰਾਬ ਕਰੇ ਜ਼ਿਆਦਾ।
ਉਦਯੋਗਾਂ ਦਾ ਪਾਣੀ ਇਹ ਦਰਿਆਵਾਂ ‘ਚ ਸੁੱਟੇ,
ਕੂੜਾ-ਕਰਕਟ ਤੇ ਲਿਫਾਫੇ ਨਦੀਆਂ, ਨਾਲਿਆਂ ‘ਚ ਸੁੱਟੇ।
ਇਨ੍ਹਾਂ ਦਾ ਪਾਣੀ ਇਸ ਨੇ ਪੀਣਯੋਗ ਨਾ ਛੱਡਿਆ,
ਕੀਟਨਾਸ਼ਕ ਤੇ ਨਦੀਨਨਾਸ਼ਕ ਵਰਤ ਕੇ ਨਾ ਅੱਕਿਆ।
ਇਹ ਵੱਧ ਪਾਣੀ ਵਾਲੀਆਂ ਫਸਲਾਂ ਖੇਤਾਂ ‘ਚ ਬੀਜੀ ਜਾਵੇ,
ਫਸਲੀ ਵਿਭਿੰਨਤਾ ਇਹ ਅਪਨਾਉਣਾ ਨਾ ਚਾਹਵੇ।
ਇਹ ਧਰਤੀ ਚੋਂ ਅੰਨ੍ਹੇਵਾਹ ਪਾਣੀ ਕੱਢੀ ਜਾਵੇ,
ਦਿਨੋ ਦਿਨ ਇਸ ਦਾ ਪੱਧਰ ਡੂੰਘਾ ਹੋਈ ਜਾਵੇ।
ਇਸ ਨੂੰ ਕੈਂਸਰ ਹੋਈ ਜਾਵੇ ਦੂਸ਼ਿਤ ਪਾਣੀ ਪੀ ਕੇ,
ਵਿਚਾਰੇ ਜਾਨਵਰ ਤੇ ਪੰਛੀ ਵੀ ਇਸ ਨੇ ਤੰਗ ਕੀਤੇ।
ਸੰਭਲ ਜਾ, ਜੇ ਸੰਭਲ ਹੁੰਦਾ, ਹੈ ਹਾਲੇ ਵੀ ਵੇਲਾ,
ਨਹੀਂ ਤਾਂ ਛੱਡਣਾ ਪੈਣਾ ਤੈਨੂੰ ਜੱਗ ਵਾਲਾ ਮੇਲਾ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly