ਵਿਦੇਸ਼

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
(ਸਮਾਜ ਵੀਕਲੀ)
ਵਿਦੇਸ਼ਾਂ  ਦੇ  ਵਿੱਚ  ਜੋ   ਜਾ  ਵੱਸਦੇ  ਨੇ,
ਪ੍ਰੇਸ਼ਾਨੀ ਵਿੱਚ  ਕਦੇ ਕਦਾਈਂ ਹੱਸਦੇ ਨੇ l
ਝੁਕ ਝੁਕ ਕੇ  ਕੰਮ  ਔਖਾ  ਕਰਨਾ  ਪੈਂਦਾ,
ਲੱਕ ਵਾਲੀ ਬੈਲਟ ਕਈ ਵਾਰੀ ਕੱਸਦੇ ਨੇ l
ਕਈ  ਕੰਮ  ਬੈਠ  ਜ਼ਮੀਨ  ਤੇ ਕਰਨੇ  ਪੈਂਦੇ,
ਥੱਲੇ ਆਪਣੇ ਧਰਤੀ  ਦੇ ਨਾਲ  ਘੱਸਦੇ ਨੇ l
ਦਸ ਮਿੰਟ  ਚਾਹ ਪੀਣ  ਲਈ  ਸਮਾਂ  ਮਿਲੇ,
ਤੱਤੀ ਚਾਹ ਪੀ ਦੁਬਾਰਾ ਕੰਮ ਤੇ  ਨੱਸਦੇ ਨੇ l
ਗੋਰਾ  ਵਾਰ  ਵਾਰ  ਨਿਗ੍ਹਾ  ਰੱਖੇ ਕੰਮ ਉੱਤੇ,
ਕਰਜ਼ੇ ਚੜ੍ਹੇ ਹੋਏ ਸਿਰੋਂ ਨਾ ਸੌਖੇ ਲੱਥਦੇ ਨੇ l
ਮਾਂ  ਪਿਓ  ਨਹੀਂ  ਬਹੁਤਿਆਂ  ਦੇ ਕੋਲ ਹੁੰਦੇ,
ਦੁੱਖੜੇ ਇਕੱਲੇ ਹੀ ਗਿਣ ਗਿਣ ਕੱਟਦੇ ਨੇ l
ਤਾਜ਼ੀ  ਰੋਟੀ  ਇਥੇ  ਨਹੀਂ   ਨਸੀਬ  ਹੁੰਦੀ,
ਸੁਆਦ  ਬੇਹੀਆਂ  ਦੇ ਅਕਸਰ ਚੱਖਦੇ ਨੇ l
ਭੱਜ  ਨੱਠ  ਵਿੱਚ  ਜਦੋਂ  ਨਾ  ਵਿਹਲ ਲੱਗੇ,
ਪੀਜ਼ੇ ਬਰਗਰ ਖਾ ਖਾਣੇ ਵਿੱਚ  ਹੱਸਦੇ ਨੇ l
ਆਪਣਾ ਆਪਣਾ  ਤਾਂ  ਸਾਰੇ  ਹੀ  ਆਖਣ,
ਲੋੜ ਪੈਣ ਤੇ  ਵਿਰਲੇ ਹੱਥ ਸਿਰ ਰੱਖਦੇ ਨੇ l
ਅਵਤਾਰ  ਪੈਸਾ  ਨਾ  ਵਿਦੇਸ਼ੋਂ  ਪਾ  ਸਕਦੇ,
ਖੁਰਦਪੁਰੀਆ  ਫੋਟੋਆਂ ਪਾ ਹੀ ਦੱਸਦੇ ਨੇ l
ਤਰਕਸ਼ੀਲਾ ਨੀਂਦ ਚੈਨ ਦੀ  ਨਾ ਸੌਣ ਇਹ,
ਗੋਲੀਆਂ ਸੌਣ ਦੀਆਂ ਖਾ ਰਾਤਾਂ ਕੱਟਦੇ ਨੇ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
 ਜੱਦੀ ਪਿੰਡ ਖੁਰਦਪੁਰ (ਜਲੰਧਰ)
 006421392147
Previous articleਇਹ ਲੋਕਤੰਤਰ ਹੈ ਲੋਕਾਂ ਦਾ,ਕਿਸੇ ਹਾਕਮ ਦੀ ਜਗੀਰ ਨਹੀਂ
Next articleਗੀਤ