ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਰੇਲ ਕੋਚ ਫੈਕਟਰੀ, ਕਪੂਰਥਲਾ ਵਿੱਚ ਅੱਜ ਸੇਵਾ ਸੰਕਲਪ ਪ੍ਰਸਤਾਵ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਨ ਬਾਰੇ ਚਰਚਾ ਕਰਨ ਲਈ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਮਹਾਪ੍ਰਬੰਧਕ ਸ਼੍ਰੀ ਅਜੈ ਨੰਦਨ ਵੱਲੋਂ ਕੀਤੀ ਗਈ, ਜਿਸ ਵਿੱਚ ਕਾਰਖਾਨੇ ਦੇ ਸਭ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਮਹਾਪ੍ਰਬੰਧਕ ਸ਼੍ਰੀ ਅਜੈ ਨੰਦਨ ਨੇ ਸੇਵਾ ਸੰਕਲਪ ਪ੍ਰਸਤਾਵ ਪੜ੍ਹਿਆ ਅਤੇ ਇਸ ਤੇ ਪ੍ਰਭਾਵੀ ਤਰੀਕੇ ਨਾਲ ਕੰਮ ਕਰਨ ਲਈ ਆਪਣੇ ਕੀਮਤੀ ਸੁਝਾਅ ਪੇਸ਼ ਕੀਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਰਾਸ਼ਟਰੀ ਹਿਤ ਨੂੰ ਸਭ ਤੋਂ ਉੱਪਰ ਰੱਖਦਿਆਂ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ (ਵਿਕਸਿਤ ਭਾਰਤ–2047) ਬਣਾਉਣ ਦੇ ਰਾਸ਼ਟਰੀ ਸੰਕਲਪ ਵਿੱਚ ਸਰਗਰਮ ਯੋਗਦਾਨ ਦੇਣ ਲਈ ਆਖਿਆ । 2047 ਤੱਕ ਭਾਰਤ ਨੂੰ ਇੱਕ ਸਮਰੱਥ, ਸਮ੍ਰਿੱਧ ਅਤੇ ਆਤਮਨਿਰਭਰ ਰਾਸ਼ਟਰ ਬਣਾਉਣ ਦੀ ਯਾਤਰਾ ਵਿੱਚ ਆਰ ਸੀ ਐਫ ਰਾਸ਼ਟਰੀ ਉਮੀਦਾਂ ਦਾ ਮਜ਼ਬੂਤ ਕੇਂਦਰ ਬਣੇਗਾ। ਮਹਾਪ੍ਰਬੰਧਕ ਨੇ ਵਿਸ਼ਵ ਪੱਧਰ ਦੇ ਰੇਲ ਕੋਚਾਂ ਦੇ ਨਿਰਮਾਣ ‘ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਉੱਤਮ ਗੁਣਵੱਤਾ ਯਕੀਨੀ ਬਣਾਉਣ ਅਤੇ ਨਿਰਮਾਣ ਪ੍ਰਕਿਰਿਆਵਾਂ ਵਿੱਚ ਨਵੀਂ ਤੋਂ ਨਵੀਂ ਤਕਨਾਲੋਜੀ ਦੇ ਵੱਧ ਤੋਂ ਵੱਧ ਉਪਯੋਗ ਦੀ ਲੋੜ ਉੱਤੇ ਭੀ ਜ਼ੋਰ ਦਿੱਤਾ। ਇਸ ਮੌਕੇ ਸ਼੍ਰੀ ਰਵੀ ਕੁਮਾਰ, ਪ੍ਰਧਾਨ ਮੁੱਖ ਯਾਂਤ੍ਰਿਕ ਇੰਜੀਨੀਅਰ, ਸ਼੍ਰੀ ਭੂਪੇਸ਼ਵਰ ਅਤ੍ਰੀ ਪ੍ਰਧਾਨ ਮੁੱਖ ਕਾਰਮਿਕ ਅਧਿਕਾਰੀ ਅਤੇ ਸ਼੍ਰੀ ਸੰਜੈ ਅਗਰਵਾਲ ਪ੍ਰਮੁੱਖ ਮੁੱਖ ਸਮੱਗਰੀ ਪ੍ਰਬੰਧਕ ਨੇ ਵੀ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ ਅਤੇ ਸੇਵਾ ਸੰਕਲਪ ਪ੍ਰਸਤਾਵ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਸਾਂਝੇ ਯਤਨਾਂ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਬੁਲਾਰਿਆਂ ਨੇ ਵਾਤਾਵਰਣ ਦੀ ਸੰਭਾਲ ਦੇ ਮਹੱਤਵ ਨੂੰ ਰੇਖਾਂਕਿਤ ਕਰਦਿਆਂ ਟਿਕਾਊ ਅਤੇ ਵਾਤਾਵਰਣ ਮਿੱਤਰ ਕਾਰਜ ਪ੍ਰਣਾਲੀਆਂ ਅਪਣਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਮੀਟਿੰਗ ਵਿੱਚ ਸੇਵਾ ਸੰਕਲਪ ਦੇ ਉਦੇਸ਼ਾਂ ਨੂੰ ਸਮੇਂਬੱਧ ਅਤੇ ਯੋਜਨਾ ਬੱਧ ਢੰਗ ਨਾਲ ਲਾਗੂ ਕਰਨ, ਕਾਰਜਾਂ ਦੀ ਨਿਯਮਿਤ ਸਮੀਖਿਆ ਕਰਨ ਅਤੇ ਸੰਗਠਨਾਤਮਕ ਦੱਖਲਤਾ ਅਤੇ ਜਨ ਸੇਵਾ ਦੀ ਗੁਣਵੱਤਾ ਨੂੰ ਹੋਰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਅੰਤ ਵਿੱਚ ਸਭ ਅਧਿਕਾਰੀਆਂ ਨੇ ਸੇਵਾ ਸੰਕਲਪ ਪ੍ਰਸਤਾਵ ਦੇ ਸਫਲ ਲਾਗੂਕਰਨ ਲਈ ਆਪਣੀ ਵਚਨਬੱਧਤਾ ਪ੍ਰਗਟ ਕਰਦਿਆਂ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਕਲਪ ਲਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



