15 ਮਾਰਚ 2026 ਨੂੰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਨਿੱਚ ਸਿਰਫ਼ ਪ੍ਰਧਾਨ ਦੀ ਚੋਣ ਸੀ।
(ਸਮਾਜ ਵੀਕਲੀ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਤੇ ਮੁਖੀ ਰਹੇ ਡਾ. ਸਰਬਜੀਤ ਸਿੰਘ (ਨਾਰੰਗਵਾਲ) ਤੇ ਧੂਰੀ ਵਾਸੀ ਸਿੱਖਿਆ ਦਾਨੀ ਅਮਰ ਗਰਗ ਕਲਮਦਾਨ ਵਿਚਕਾਰ ਮੁਕਾਬਲਾ ਜੀ। ਨਤੀਜਾ ਓਹੀ ਨਿਕਲਿਆ ਜਿਸ ਦੀ ਉਮੀਦ ਸੀ। ਸਰਬਜੀਤ ਸਿੰਘ ਦੂਜੀ ਵਾਰ ਵੰਡੇ ਫ਼ਰਕ ਨਾਲ ਚੋਣ ਜਿੱਤ ਗਏ। ਅਪਰ ਗਰਗ ਨੂੰ 35 ਮੈਂਬਰਾਂ ਨੇ ਪਸੰਦ ਕੀਤਾ ਜਦ ਕਿ ਮੇਰੇ ਸਮੇਤ ਬਾਕੀ ਸਭ ਸਰਬਜੀਤ ਦੇ ਪੱਖ ਵਿੱਚ ਭੁਗਤੇ। ਨਤੀਜਾ ਸੁਣ ਕੇ ਬਾਹਰ ਨਿਕਲਦਿਆਂ ਬੜੇ ਪਿਆਰ ਤੇ ਤਪਾਕ ਨਾਲ ਅਮਰ ਗਰਗ ਜੀ ਸਾਨੂੰ ਕਿਤਾਬਾਂ ਮੁਹੱਲੇ ਬੈਠਿਆਂ ਮਿਲੇ ਤੇ ਬੋਲੇ, “ਮੈਂ ਜਿੱਤ ਗਿਆ”। ਜੇ ਮੈਂ ਮੁਕਾਬਲੇ ਵਿੱਚ ਨਾ ਆਉਂਦਾ ਤਾਂ ਏਨੇ ਵੱਡੇ ਵੱਡੇ ਲੇਖਕ ਘਰੀਂ ਬੈਠੇ ਰਹਿਣੇ ਸੀ। ਏਸ ਬਹਾਨੇ ਕਿੰਨੇ ਸੱਜਣ ਨਵੇਂ ਪੁਰਾਣੇ ਏਥੇ ਮਿਲੇ ਨੇ। ਮੈਨੂੰ ਗਰਗ ਸਾਹਿਬ ਦੀ ਗੱਲ ਸੁਣ ਕੇ ਜਨਮੇਜਾ ਸਿੰਘ ਜੌਹਲ ਦੀ ਗੱਲ ਚੇਤੇ ਆਈ, ਬਹੁਤ ਪਹਿਲਾਂ ਕਹੀ ਹੋਈ” ਜੇ ਚੋਣਾਂ ਨਾ ਹੋਣ ਦੋ ਸਾਲਾਂ ਬਾਦ ਤਾਂ ਕਈ ਵਿਦਵਾਨ/ਲੇਖਕ ਵੀਰ ਪੰਜਾਬੀ ਭਵਨ ਹੀ ਨਾ ਵੇਖਦੇ। ਬਾਕੀ ਸਾਰੇ ਅਹੁਦੇਦਾਰ ਪਹਿਲਾਂ ਹੀ ਸਰਬ ਸੰਮਤੀ ਨਾਲ ਨਿਰ ਵਿਰੋਧ ਚੁਣੇ ਜਾਣ ਦੇ ਬਾਵਜੂਦ ਲਗ ਪਗ 800 ਸੱਜਣ ਪੰਜਾਬੀ ਭਵਨ ਆਏ। ਮੈਂਬਰ ਵੀ ਤੇ ਉਨ੍ਹਾਂ ਦੇ ਮਿੱਤਰ ਪਿਆਰੇ ਵੀ। ਟੋਰੰਟੋ ਵਾਲੇ ਭਾ ਜੀ ਇੰਦਰਜੀਤ ਸਿੰਘ ਬੰਲ ਵਰਗੇ, ਡਾ. ਏ ਪੀ ਸਿੰਘ ਪੀ ਏ ਯੂ,ਹਰਿੰਦਰ ਸਿੰਘ ਕਾਕਾ, ਤਾਰੀ ਜੈਤੋਵਾਲਾ ਦੇ ਸਪੁੱਤਰ ਤੋਂ ਇਲਾਵਾ ਸ. ਮੇਹਨ ਸਿੰਘ ਬੱਲ ਵਰਗੇ। ਡਾ. ਸ ਸ ਜੌਹਲ ਵਰਗੇ 98 ਬਹਾਰਾਂ ਪੱਤਝੜਾਂ ਮਾਣ ਚੁੱਕੇ ਬਾਬਲ ਵਰਗੇ, ਡਾ. ਐੱਸ ਪੀ ਸਿੰਘ ਸਾਬਕਾ ਵੀ ਸੀ,ਪ੍ਰਿੰਸੀਪਲ ਸਰਵਣ ਸਿੰਘ,ਸੱਰੀ ਕੈਨੇਡਾ ਵਾਲੇ ਮੋਹਨ ਗਿੱਲ ਤੇ ਭੁਪਿੰਦਰ ਮੱਲ੍ਹੀ,ਵਰਿਆਮ ਸਿੰਘ ਸੰਧੂ, ਜਤਿੰਦਰ ਪੰਨੂ , ਨਿਰਮਲ ਅਰਪਨ, ਡਾ. ਰਘਬੀਰ ਸਿੰਘ ਸਿਰਜਣਾ, ਡਾ. ਸੁਰਿੰਦਰ ਗਿੱਲ, ਡਾ. ਗੁਰਦੇਵ ਸਿੰਘ ਸਿੱਧੂ, ਕਿਰਪਾਲ ਕਜ਼ਾਕ,ਬਲਦੇਵ ਸਿੰਘ ਸੜਕਨਾਮਾ, ਡਾ.ਹਰਜਿੰਦਰ ਸਿੰਘ ਦਿਲਗੀਰ,ਸ਼ਮਸ਼ੇਰ ਸਿੰਘ ਸੰਧੂ, ਸਵਰਾਜਬੀਰ , ਬੂਟਾ ਸਿੰਘ ਚੌਹਾਨ, ਡਾ. ਸਤੀਸ਼ ਸ਼ਰਮਾ ਸਾਬਕਾ ਡਾਇਰੈਕਟਰ ਡੀਏ ਵੀ ਸਿੱਖਿਆ ਭਾਰਤ, ਗੁਰਪ੍ਰੀਤ ਸਿੰਘ ਤੂਰ, ਤੇਜਪਰਤਾਪ ਸਿੰਘ ਸੰਧੂ,ਡਾ. ਜਸਪਾਲ ਸਿੰਘ ਰੰਧਾਵਾ, ਦਰਸ਼ਨ ਬੁੱਟਰ, ਸੁਸ਼ੀਲ ਦੋਸਾਂਝ, ਪਵਨ ਹਰਚੰਦਪੁਰੀ,ਪ੍ਰੋ. ਸੰਧੂ ਵਰਿਆਣਵੀ, ਡਾ. ਨਿਰਮਲ ਜੌੜਾ, ਡਾ. ਬਲਦੇਵ ਸਿੰਘ ਸਪਤਰਿਸ਼ੀ, ਪ੍ਰੋ. ਸੰਤੋਖ ਸਿੰਘ ਔਜਲਾ,ਹਰਪ੍ਰੀਤ ਕੌਰ ਸੰਧੂ, ਸਿੰਮੀਪ੍ਰੀਤ ਕੌਰ ਆਪਣੀ ਕਲਾਕਾਰ ਧੀ ਸਮੇਤ, ਹਰਭਜਨ ਕੌਰ ਢਿੱਲੋਂ,ਸੁਰਿੰਦਰ ਜੈਪਾਲ, ਪ੍ਰੋ. ਸ਼ਰਨਜੀਤ ਕੌਰ ,ਜਸਮੇਰ ਸਿੰਘ ਢੱਟ, ਰਵਿੰਦਰ ਰੰਗੂਵਾਲ,ਸਮੇਤ ਕਿੰਨੇ ਹੌਰ। ਡਾ. ਸ ਸ ਜੌਹਲ ਸਮੇਤ ਮੇਰੇ ਵਰਗੇ ਕੁਝ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ ਵੀ ਆਏ। ਯਾਦ ਕਰਦਿਆਂ ਹੌਕਾ ਨਿਕਲ ਰਿਹਾ ਸੀ ਕਿ ਡਾ. ਸੁਰਜੀਤ ਪਾਤਰ ਜੀ ਬਿਨ ਇਹ ਬੜੇ ਚਿਰ ਬਾਦ ਇਹ ਪਹਿਲੀ ਚੋਣ ਸੀ। ਗੱਲ ਸਹੀ ਸੀ, ਜੇ ਅਮਰ ਗਰਗ ਨਾ ਮੈਦਾਨ ਵਿੱਚ ਆਉਂਦੇ ਤਾਂ ਅਸਾਂ ਨਾਮਧਾਰੀ ਦਰਬਾਰ ਵੱਲੋਂ ਪਰੋਸੇ ਲੰਗਰ ਨੂੰ ਛਕਣ ਤੋਂ ਹਰਿ ਜਾਣਾ ਸੀ। ਕੂਕਿਆਂ ਦੀ ਕੁਣਕਾ ਕਮਾਲ ਸੀ। ਤੁਸੀਂ ਕਹੇਗੇ, ਸਾਨੂੰ ਤਾਂ ਕੁਣਕਾ ਮਿਲਿਆ ਨਹੀਂ। ਭਾਈ ਸਾਹਿਬ ਜਿਸ ਨੂੰ ਤੁਸੀਂ ਬੜੇ ਸੁਆਦ ਨਾਲ ਕੜਾਹ ਸਮਝ ਕੇ ਛਕਿਆ, ਉਸ ਨੂੰ ਸਾਡੇ ਪਿੰਡਾਂ ਵੱਲ ਕੁਣਕਾ ਹੀ ਕਹਿੰਦੇ ਨੇ। ਸਾਰੇ ਜੇਤੂਆਂ ਨੂੰ ਮੁਬਾਰਕ। ਪ੍ਰਧਾਨ ਦੇ ਅਹੁਦੇ ਲਈ ਡਾ. ਸਰਬਜੀਤ ਸਿੰਘ ਚੰਡੀਗੜ੍ਹ੍ਹ, ਡਾ. ਪਾਲ ਕੌਰ ਅੰਬਾਲਾ ਸੀਨੀਅਰ ਮੀਤ ਪ੍ਰਧਾਨ, ਡਾ.ਗੁਲਜ਼ਾਰ ਸਿੰਘ ਪੰਧੇਰ ਲੁਧਿਆਣਾ ਜਨਰਲ ਸਕੱਤਰ, ਮੀਤ ਪ੍ਰਧਾਨਾਂ ’ਚ ਸ੍ਰੀ ਜਸਪਾਲ ਮਾਨਖੇੜਾ ਬਠਿੰਡਾ,ਸ.ਸਹਿਜਪ੍ਰੀਤ ਸਿੰਘ ਮਾਂਗਟ ਤੇ ਡਾ. ਗੁਰਚਰਨ ਕੌਰ ਕੋਚਰ ਲੁਧਿਆਣਾ, ਡਾ. ਅਰਵਿੰਦਰ ਕੌਰ ਕਾਕੜਾ ਪਟਿਆਲਾ,ਅਤੇ ਸੁਰਿੰਦਰ ਕੌਰ ਨੀਰ ਜੰਮੂ,ਪ੍ਰਬੰਧਕੀ ਬੋਰਡ ਵਿਚ ਡਾ. ਹਰੀ ਸਿੰਘ ਜਾਚਕ ਲੁਧਿਆਣਾ,ਭੁਪਿੰਦਰ ਸਿੰਘ ਸੰਧੂ ਅੰਮ੍ਰਿਤਸਰ,ਸੰਜੀਵਨ ਸਿੰਘ ਮੋਹਾਲੀ,ਡਾ. ਸਿਮਰਜੀਤ ਕੌਰ ਗਿੱਲ ਮੋਗਾ,ਪ੍ਰੋ. ਤਰਸਪਾਲ ਕੌਰ ਬਰਨਾਲਾ,ਤ੍ਰੈਲੋਚਨ ਲੋਚੀ,ਮਨਜਿੰਦਰ ਸਿੰਘ ਧਨੋਆ,ਤੇ ਦੀਪ ਜਗਦੀਪ ਸਿੰਘ ਲੁਧਿਆਣਾ,ਪ੍ਰਭਜੋਤ ਸੋਹੀ ਜਗਰਾਉਂ,ਨਵਤੇਜ ਗੜ੍ਹਦੀਵਾਲਾ, ਹੋਸ਼ਿਆਰਪੁਰ,ਡਾ. ਹਰਵਿੰਦਰ ਸਿੰਘ ਸਿਰਸਾ, ਅਮੀਆ ਕੁੰਵਰ ਦਿੱਲੀ,ਰਜਿੰਦਰ ਸਿੰਘ ਰਾਜਨ ਸੰਗਰੂਰ,ਮੱਖਣ ਮਾਨ ਜਲੰਧਰ,ਤੇ ਰੋਜ਼ੀ ਸਿੰਘ ਫਤਹਿਗੜ੍ਹ ਚੂੜੀਆਂ (ਗੁਰਦਾਸਪੁਰ)ਸਮੇਤ। ਖੁਸ਼ੀ ਵਧਾਉਣ ਲਈ ਕੋਈ ਲੱਡੂ ਵੰਡ ਰਿਹਾ ਸੀ, ਕੋਈ ਗੁਲਾਬ ਜਾਮਨ ਤੇ ਦੋ ਤਿੰਨ ਸੱਜਣ ਕੇਕ। ਫਿਰ ਵੀ ਸਾਂਝਾ ਫ਼ਿਕਰ ਸੀ ਕਿ ਵਿਸ਼ਵ ਅਮਨ ਸਲਾਮਤੀ ਲਈ ਕਲਮਕਾਰ ਮਾਹੌਲ ਉਸਾਰਨ। ਸਾਨ੍ਹਾਂ ਦਾ ਪਸ਼ੂ ਭੇੜ ਸਕੁਲੀ ਬਸਤੇ ਨਾ ਮਿੱਧੇ, ਕੰਧਾਂ ਕੋਠੇ ਨਾ ਢਾਹਣੇ, ਫ਼ਿਰਕਾਪ੍ਰਸਤੀ ਦੀ ਵੇਲ ਨਾ ਵਧੇ। ਸਾਂਝੀਆਂ ਸਾਹਿੱਤਕ ਸੱਭਿਆਚਾਰਕ ਸੰਸਥਾਵਾਂ ਲਈ ਸਾਂਝੀ ਫਿਕਰਮੰਦੀ ਮੁੜ ਸੁਰਜੀਤ ਕੀਤੀ ਜਾਵੇ। ਆਪੋ ਆਪਣੇ ਵਿਸ਼ਵਾਸ ਤੇ ਪਹਿਰਾ ਦੇਂਦਿਆ ਵੀ ਕੌੜ ਨਾ ਵਧੇ।
https://play.google.com/store/apps/details?id=in.yourhost.samajweekly



