(ਸਮਾਜ ਵੀਕਲੀ)
ਅੱਜ ਕਲ ਸੱਜਣ ਚਲਾਕੀਆਂ ਕਰਦੇ ਨੇ,
ਕਿਉਂ ਗਿਰਗਟ ਵਾਂਗ ਰੰਗ ਬਦਲਾਉਂਦੇ ਨੇ,
ਜੇਕਰ ਉਹ ਭੁਲਾ ਨਹੀਂ ਸਕਦੇ ਪੁਰਾਣੇ ਰਸ ਨੂੰ
ਕਿਉਂ ਨਵਿਆਂ ਦੇ ਖੂਹ ਤੋ ਪਾਣੀ ਭਰਦੇ ਨੇ।
ਕਰ ਕੇ ਝੂਠੇ ਜੇਹੇ ਕੌਲ ਕਰਾਰ ਨਵਿਆਂ ਨਾਲ,
ਕਿਉਂ ਸਿਰ ਦੇ ਵਿੱਚ ਖੇਹ ਜਿਹੀ ਸਾਡੇ ਪਾਉਦੇ ਨੇ,
ਜੇਕਰ ਭੁੱਲ ਨਹੀ ਸਕਦੇ ਪੁਰਾਣੀਆਂ ਕੁਲੀਆਂ ਨੂੰ,
ਕਿਉਂ ਉਹ ਨਵਿਆਂ ਦੀਆਂ ਪੌੜੀਆਂ ਚੜ੍ਹਦੇ ਨੇ।
ਪਤਾ ਲੱਗ ਜਾਂਦਾ ਕਿਤੇ ਸਾਡੇ ਵਰਗਿਆ ਨੂੰ,
ਸੱਜਣ ਪੁਰਾਣੀਆ ਪੌੜੀਆਂ ਫਿਰ ਤੋਂ ਚੜ੍ਹਦੇ ਨੇ,
ਬੜਾ ਦੁੱਖ ਲੱਗਦਾ ਇਹ ਸਭ ਕੁਝ ਸੋਚ ਕੇ,
ਦਿਲ ਦੇ ਕੋਨੇ ਵਿਚ ਅੱਜ ਵੀ ਉਹਨਾਂ ਲਈ ਥਾਂ ਰੱਖਦੇ ਨੇ।
ਮੇਰੇ ਲਗਾਏ ਗੁਲਾਬ ਜਿਹੇ ਪਿਆਰ ਦੇ ਬੂਟੇ ਨੂੰ,
ਇੰਝ ਕਰਕੇ ਉਹ ਬਾਹਲਾ ਸੇਕ ਜਿਹਾ ਲਾਉਂਦੇ ਨੇ,
ਘਰ ਜਾ ਕੇ ਉਹ ਆਪਣੇ ਪੁਰਾਣੇ ਸੋਹਣੇ ਸੱਜਣਾਂ ਦੇ,
ਅਤੀਤ ਵਾਲੇ ਸੁੱਕੇ ਬੂਟੇ ਨੂੰ ਪਾਣੀ ਜਿਹਾ ਲਾਉਂਦੇ ਨੇ।
ਇਹ ਆਪਣੇ ਵੱਲੋਂ ਦੂਜਿਆ ਨੂੰ ਸਫ਼ਾਈਆ ਦਿੰਦੇ ਨੇ,
ਕਹਿੰਦੇ ਅਸੀਂ ਜ਼ਿੰਦਗੀ ਵਿਚ ਆਪਣੀ ਮਰਜ਼ੀ ਕਰਦੇ ਹਾਂ,
ਪੁੱਛਣ ਵਾਲਾ ਹੋਵੇ ਕੋਈ ਇਹਨਾਂ ਬੁੱਕਲ ਦੇ ਸੱਪਾਂ ਤੋਂ,
ਕਿਉ ਦੋ ਬੇੜੀਆਂ ਦੇ ਵਿੱਚ ਇਹ ਆਪਣੇ ਪੈਰ ਧਰਦੇ ਨੇ।
ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly