ਅਭੈ ਚੌਟਾਲਾ ਚੌਥੀ ਵਾਰ ਏਲਨਾਬਾਦ ਤੋਂ ਵਿਧਾਇਕ ਬਣੇ

Abhay Singh Chautala, the former MLA from Ellenabad

 

  • ਜ਼ਿਮਨੀ ਚੋਣ  ਵਿੱਚ ਭਾਜਪਾ ਉਮੀਦਵਾਰ ਗੋਬਿੰਦ ਕਾਂਡਾ ਨੂੰ 6739 ਵੋਟਾਂ ਨਾਲ ਹਰਾਇਆ
  • ਕਾਂਗਰਸ ਉਮੀਦਵਾਰ ਪਵਨ ਬੈਨੀਵਾਲ ਨੂੰ ਮਿਲੀਆਂ 20209 ਵੋਟਾਂ

ਏਲਨਾਬਾਦ/ਸਿਰਸਾ, (ਸਮਾਜ ਵੀਕਲੀ): ਖੇਤੀ ਕਾਨੂੰਨ ਰੱਦ ਨਾ ਹੋਣ ਦੇ ਰੋਸ ਵਜੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਅਭੈ ਸਿੰਘ ਚੌਟਾਲਾ ਚੌਥੀ ਵਾਰ ਏਲਨਾਬਾਦ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ। ਅਭੈ ਚੌਟਾਲਾ ਨੇ ਭਾਜਪਾ-ਜਜਪਾ ਦੇ ਉਮੀਦਵਾਰ ਗੋਬਿੰਦ ਕਾਂਡਾ ਨੂੰ 6739 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਉਨ੍ਹਾਂ ਨੂੰ 65992 ਜਦਕਿ ਗੋਬਿੰਦ ਕਾਂਡਾ ਨੂੰ 59253 ਵੋਟਾਂ ਪ੍ਰਾਪਤ ਹੋਈਆਂ ਹਨ। ਕਾਂਗਰਸ ਦੇ ਪਵਨ ਬੈਨੀਵਾਲ ਨੂੰ 20904 ਵੋਟਾਂ ਮਿਲੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਏਲਨਾਬਾਦ ਦੀ ਜ਼ਿਮਨੀ ਚੋਣ ਲਈ 30 ਅਕਤੂਬਰ ਨੂੰ ਪਈਆਂ ਵੋਟਾਂ ਦੀ ਅੱਜ ਗਿਣਤੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਡਾ. ਅੰਬੇਡਕਰ ਲਾਅ ਭਵਨ ਵਿੱਚ ਹੋਈ। ਇਸ ਜ਼ਿਮਨੀ ਚੋਣ ਲਈ ਮੁੱਖ ਮੁਕਾਬਲਾ ਇਨੈਲੋ ਦੇ ਅਭੈ ਸਿੰਘ ਚੌਟਾਲਾ, ਭਾਜਪਾ-ਜਜਪਾ ਦੇ ਗੋਬਿੰਦ ਕਾਂਡਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਬੈਨੀਵਾਲ ਵਿਚਾਲੇ ਸੀ। ਇਸ ਚੋਣ ਦੌਰਾਨ 480 ਲੋਕਾਂ ਨੇ ਨੋਟਾ ਦੀ ਵਰਤੋਂ ਕੀਤੀ। ਹਰਿਆਣਾ ਵਿਧਾਨ ਸਭਾ ਦੀਆਂ 2019 ਵਿੱਚ ਹੋਈਆਂ ਚੋਣਾਂ ਦੌਰਾਨ ਅਭੈ ਸਿੰਘ ਚੌਟਾਲਾ ਨੂੰ 57055 ਅਤੇ ਉਸ ਸਮੇਂ ਭਾਜਪਾ ਵੱਲੋਂ ਚੋਣ ਲੜੇ ਪਵਨ ਬੈਨੀਵਾਲ ਨੂੰ 45133 ਵੋਟਾਂ ਮਿਲੀਆਂ ਸਨ ਜਦਕਿ ਕਾਂਗਰਸ ਉਮੀਦਵਾਰ ਭਰਤ ਸਿੰਘ ਬੈਨੀਵਾਲ ਨੂੰ 35383 ਵੋਟਾਂ ਮਿਲੀਆਂ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਰਿੰਦਰ ਮੋਦੀ ਵੱਲੋਂ ਜਲਵਾਯੂ ਸੰਮੇਲਨ ਵਿੱਚ ਪਾਰਦਰਸ਼ੀ ਵਿੱਤੀ ਢਾਂਚੇ ਦੀ ਅਪੀਲ
Next articleਕਿਸਾਨ ਕਹਿਣ ਤਾਂ ਮੁੜ ਅਸਤੀਫ਼ਾ ਦੇ ਸਕਦਾਂ: ਚੌਟਾਲਾ