ਲੁਧਿਆਣਾ/ਬਲਬੀਰ ਸਿੰਘ ਬੱਬੀ -ਇਸ ਵੇਲੇ ਲੋਕ ਸਭਾ ਚੋਣਾਂ ਦਾ ਪ੍ਰਚਾਰ ਪੂਰੇ ਜੋਬਨ ਉੱਤੇ ਚੱਲ ਰਿਹਾ ਹੈ ਕਹਿਰ ਦੀ ਪੈ ਰਹੀ ਗਰਮੀ ਦੇ ਵਿੱਚ ਉਮੀਦਵਾਰ ਖੁਦ ਉਹਨਾਂ ਦੇ ਪਰਿਵਾਰਕ ਰਿਸ਼ਤੇਦਾਰ ਤੇ ਵਰਕਰ ਇਸ ਵੇਲੇ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ। ਫਤਿਹਗੜ੍ਹ ਸਾਹਿਬ ਤੋਂ ਆਪ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਪੀ ਦੀ ਪਤਨੀ ਗੁਰਪ੍ਰੀਤ ਕੌਰ ਜੋ ਕਿ ਰਾਏਕੋਟ ਹਲਕੇ ਦੇ ਵਿੱਚੋਂ ਆਪਣੇ ਪਤੀ ਸਬੰਧੀ ਚੋਣ ਪ੍ਰਚਾਰ ਕਰਨ ਤੋਂ ਬਾਅਦ ਜਦੋਂ ਵਾਪਸ ਆ ਰਹੇ ਸੀ ਤਾਂ ਲੁਧਿਆਣਾ ਮਲੇਰਕੋਟਲਾ ਸੜਕ ਦੇ ਉੱਪਰ ਉਨਾਂ ਦੀ ਗੱਡੀ ਦਾ ਅਚਾਨਕ ਟਾਇਰ ਫਟ ਗਿਆ ਜੋ ਕਿ ਇੱਕ ਦਰਖਤ ਦੇ ਨਾਲ ਟਕਰਾ ਗਈ। ਇਸ ਹਾਦਸੇ ਦੇ ਵਿੱਚ ਗੁਰਪ੍ਰੀਤ ਕੌਰ ਦੀ ਬਾਂਹ ਟੁੱਟ ਗਈ ਤੇ ਉਸ ਨੂੰ ਤੁਰੰਤ ਹੀ ਡਾਕਟਰ ਕੋਲ ਜਾਇਆ ਗਿਆ। ਡਾਕਟਰ ਨੇ ਉਸ ਨੂੰ ਸਰਜਰੀ ਦੀ ਸਲਾਹ ਦਿੱਤੀ ਪਰ ਉਸ ਨੇ ਕਿਹਾ ਕਿ ਮੇਰੀ ਬਾਂਹ ਨੂੰ ਚੰਗੀ ਤਰ੍ਹਾਂ ਪਲਾਸਤਰ ਹੀ ਕਰ ਦਿਓ ਸਰਜਰੀ ਵੋਟਾਂ ਤੋਂ ਬਾਅਦ ਕਰਵਾਵਾਂਗੀ ਤੇ ਉਹ ਬਾਂਹ ਨੂੰ ਪਲਾਸਤਰ ਕਰਾਉਣ ਤੋਂ ਬਾਅਦ ਮੁੜ ਚੋਣ ਪ੍ਰਚਾਰ ਵਿੱਚ ਚਲੇ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly