ਮਹਿਤਪੁਰ- (ਸੁਖਵਿੰਦਰ ਸਿੰਘ ਖਿੰੰਡਾ)-ਬਲਾਕ ਮਹਿਤਪੁਰ ਦੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਇਕ ਹੰਗਾਮੀ ਮੀਟਿੰਗ ਮਹਿਤਪੁਰ ਦੇ ਜੇ, ਕੇ ਰਿਸਟੋਰੈਟ ਵਿਖੇ ਕੀਤੀ ਗਈ। ਇਸ ਮੀਟਿੰਗ ਵਿਚ ਆਮ ਲੋਕਾਂ ਨੂੰ ਪ੍ਰਸ਼ਾਸਨਿਕ ਖਜਲ ਖੁਆਰੀ ਨਿੱਤ ਦਿਨ ਆ ਰਹੀਆਂ ਸਮੱਸਿਆਂਵਾਂ ਬਾਰੇ ਗੰਭੀਰਤਾ ਨਾਲ ਵਿਚਾਰ ਵਿਟਾਂਦਰਾ ਕੀਤਾ ਗਿਆ। ਇਨਾਂ ਸਮੱਸਿਆਵਾਂ ਬਾਰੇ ਮੀਟਿੰਗ ਵਿਚ ਜਾਣਕਾਰੀ ਦਿੰਦਿਆਂ ਕੰਮਲਜੀਤ ਕੌਰ ਮਾਲੋਵਾਲ ਨੇ ਕਿਹਾ ਕਿ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਜਿਵੇਂ ਲੋੜਵੰਦ ਪਰਿਵਾਰਾਂ ਦੇ ਕਣਕ ਦੇ ਕਾਰਡ ਕੱਟੇ ਜਾਣਾ, ਬਿਜਲੀ ਸਬੰਧੀ ਮੁਸ਼ਕਲਾਂ ਵਿਚ ਵਾਧਾ, ਬੀ ,ਡੀ, ਪੀ, ਓ ਦਫਤਰ ਅਧਿਕਾਰੀਆ ਵੱਲੋਂ ਜਾਣਬੁੱਝ ਕੇ ਕੰਮ ਵਿਚ ਦੇਰੀ ਕਰਨੀ ਅਤੇ ਪਿੰਡਾਂ ਵਿਚ ਸੀਨੀਅਰ ਸਿਟੀਜ਼ਨਾਂ ਸਮੇਤ ਅੰਗਹੀਣ ਅਪਾਹਜ ਵਿਅਕਤੀਆਂ ਦੇ ਫਾਰਮ ਭਰਨ ਸਮੇਂ ਵੀ ਆਮ ਲੋਕਾਂ ਨਾਲ ਭਾਰੀ ਖਜਲ ਖੁਆਰੀ ਤੇ ਹੋ ਰਹੀ ਪ੍ਰਸ਼ਾਸ਼ਨਿਕ ਧੱਕੇਸ਼ਾਹੀ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਸਮੱਸਿਆਂਵਾਂ ਲਈ ਗੰਭੀਰ ਹੋਣ ਅਤੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਮੀਟਿੰਗ ਵਿਚ ਪੜੇ ਲਿਖੇ ਬੇਰੋਜ਼ਗਾਰ ਅਪਾਹਜ ਵਿਅਕਤੀਆਂ ਨੂੰ ਨੋਕਰੀਆ ਨਾ ਮਿਲਣ ਦੇ ਕਾਰਨਾਂ ਤੇ ਵੀ ਪੜਚੋਲ ਕੀਤੀ ਗਈ।ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕੇਵਲ ਕ੍ਰਿਸ਼ਨ, ਕ੍ਰਿਸ਼ਨ ਕੁਮਾਰ ਬਿੱਟੂ, ਉਂਕਾਰ ਸਿੰਘ ਮਾਲੋਵਾਲ, ਸੰਤੋਖ ਸਿੰਘ, ਜੇਠਾ ਸਿੰਘ, ਕਮਲਜੀਤ ਕੌਰ ਮਾਲੋਵਾਲ, ਦਿਲਬਾਗ ਸਿੰਘ, ਬਖਸ਼ੀਸ਼ ਸਿੰਘ, ਡਾਕਟਰ ਨਰਿੰਦਰ ਸਿੰਘ, ਦਵਿੰਦਰ ਸਿੰਘ, ਮੁਕੇਸ਼ ਕੁਮਾਰ, ਸੁਖ ਰਾਮ, ਸੁਖਦੇਵ ਸਿੰਘ, ਬਲਜੀਤ ਸਿੰਘ, ਹਰਦੇਵ ਸਿੰਘ, ਜਸਪਾਲ ਸਿੰਘ ਮਿਗਲਾਨੀ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly