‘ਆਪ’ ਸਰਕਾਰ ਨੇ ਪੰਚਾਇਤੀਂ ਚੋਣਾਂ ਨੂੰ ਜਮਹੂਰੀਅਤ ਦਾ ਬਣਾ ਦਿੱਤਾ ਹੈ ਮਜ਼ਾਕ- ਖਹਿਰਾ

ਭੁਲੱਥ, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ)– ਹਲਕਾ ਵਿਧਾਇਕ ਭੁਲੱਥ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਜਮਹੂਰੀਅਤ ਦਾ ਮੁੱਢ ਹੁੰਦੀਆਂ ਹਨ, ਲੇਕਿਨ ਪੰਜਾਬ ਵਿਚ ਪੰਚਾਇਤੀ ਚੋਣਾਂ ਦੇ ਨਾਮ ਦੇ ਉੱਤੇ ਇਕ ਡਰਾਮਾ ਰਚਿਆ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਘਬਰਾਈ ਹੋਈ ਹੈ ਕਿ ਕਿਸੇ ਤਰੀਕੇ ਦੇ ਨਾਲ ਸਾਰੇ ਪਿੰਡਾਂ ਦੇ ਵਿਚ ਉਨ੍ਹਾਂ ਦੇ ਸਰਪੰਚ ਤੇ ਪੰਚ ਬਣ ਜਾਣ। ਉਨ੍ਹਾਂ ਕਿਹਾ ਕਿ ਹਾਲੇ ਅੱਜ ਤੱਕ ਵੀ ਸਵੇਰੇ ਲੋਕ ਫੋਨ ਕਰਕੇ ਪੁੱਛ ਰਹੇ ਹਨ ਕਿ ਸਾਡਾ ਪਿੰਡ ਸਰਪੰਚ ਰਿਜ਼ਰਵ ਹੈ ਜਾਂ ਸਰਪੰਚ ਓਪਨ ਹੈ ਜਾਂ ਸਰਪੰਚ ਔਰਤ ਵਾਸਤੇ ਹੈ, ਇਹ ਕਿੱਦਾਂ ਦੀ ਚੋਣ ਹੈ। ਉਹਨਾਂ ਕਿਹਾ ਕਿ ਕਈ ਪਿੰਡਾਂ ’ਚ ਤੀਜੀ-ਚੌਥੀ ਦਫ਼ਾ ਲਗਾਤਾਰ ਐਸ.ਸੀ. ਰਿਜ਼ਰਵ ਕੀਤੇ ਜਾਣ ’ਤੇ ਕਈ ਥਾਂ ’ਤੇ ਲਗਾਤਾਰ ਜਰਨਲ ਕੈਟੇਗਰੀ ਨੂੰ ਤਿੰਨ ਚਾਰ ਵਾਰੀ ਓਪਨ ਰੱਖਿਆ ਜਾ ਰਿਹਾ ਹੈ, ਜਿੱਥੇ ਕੋਈ ਇਨ੍ਹਾਂ ਦੇ ਚਹੇਤੇ ਹੋਣਗੇ, ਉਸ ਨੂੰ ਸਰਪੰਚ ਦੀ ਸੀਟ ’ਤੇ ਖੜਾ ਕਰ ਦਿੰਦੇ ਹਨ। ਖਹਿਰਾ ਨੇ ਕਿਹਾ ਕਿ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਬਦਲਾਅ ਬਦਲਾਅ ਕਰਦੇ ਸੀ, ਅਸਲ ’ਚ ਆਪਾਂ ਨੂੰ ਹੁਣ ਸਮਝ ਆਇਆ ਕਿ ਬਦਲਾਅ ਦਾ ਮਤਲਬ ਕੀ ਸੀ। ਇਨ੍ਹਾਂ ਦਾ ਮਤਲਬ ਸੀ ਕਿ ਅਸੀਂ ਪਿਛਲੀਆਂ ਸਰਕਾਰਾਂ ਦੇ ਵੀ ਰਿਕਾਰਡ ਤੋੜਾਂਗੇ, ਜਿਹੜਾ ਘਾਣ ਉਨ੍ਹਾਂ ਨੇ ਨਹੀਂ ਕੀਤਾ, ਉਹ ਘਾਣ ਅਸੀਂ ਕਰਕੇ ਦਿਖਾਵਾਂਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਿਆਸਤਦਾਨ ਸਰਬ- ਸ਼ਕਤੀਮਾਨ
Next articleਸਪਾ ਨੇ ਨਿਰਪੱਖ ਪੰਚਾਇਤੀ ਚੋਣਾਂ ਕਰਵਾਏ ਜਾਣ ਦੇ ਦਾਅਵਿਆਂ ’ਤੇ ਸਵਾਲ ਖੜੇ ਕੀਤੇ, ਲੋਕਾਂ ਨੂੰ ਪੰਚਾਇਤਾਂ ਦੇ ਰਾਖਵੇਂਕਰਨ ਦੀ ਜਾਣਕਾਰੀ ਦਿੱਤੇ ਬਿਨਾਂ ਚੋਣਾਂ ਐਲਾਨੀਆਂ ਗਈਆਂ