ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ)ਲੰਘੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੋਰ ਕੁਝ ਦਿਖਿਆ ਜਾਂ ਨਾ ਪਰ ਦਲ ਬਦਲੂਆਂ ਦੇ ਦਲ ਬਦਲਦੇ ਬਹੁਤ ਦਿਖੇ ਇਸੇ ਤਰ੍ਹਾਂ ਦਾ ਹੀ ਘਾਲਾ ਮਾਲਾ ਜਲੰਧਰ ਬੈਸਟ ਦੀ ਜਿਮਨੀ ਚੋਣ ਵਿਚ ਦੇਖਣ ਨੂੰ ਮਿਲ ਰਿਹਾ ਹੈ। ਵੈਸਟ ਸੀਟ ਤੋਂ ਆਪ ਦੇ ਵਿਧਾਇਕ ਸ਼ੀਤਲ ਅੰਗੁਰਾਲ ਇਸ ਵੇਲੇ ਆਪ ਵੱਲੋਂ ਵਿਧਾਇਕ ਸਨ ਤੇ ਉਸ ਨੇ ਸੁਸ਼ੀਲ ਰਿੰਕੂ ਦੇ ਨਾਲ ਭਾਜਪਾ ਵਿੱਚ ਜਾਣ ਤੋਂ ਬਾਅਦ ਆਪ ਤੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਤੇ ਸਪੀਕਰ ਨੇ ਉਸ ਦਾ ਅਸਤੀਫਾ ਮਨਜ਼ੂਰ ਵੀ ਕਰ ਲਿਆ ਪਰ ਜਦੋਂ ਭਾਜਪਾ ਦੀ ਹਾਰ ਹੋਈ ਤਾਂ ਸੀਤਲ ਅੰਗੂਰਾਲ ਫਿਰ ਦੁਆਰਾ ਆਪ ਵਿੱਚ ਜਾਣ ਲਈ ਤਰਲੇ ਕਰਦੇ ਦਿਖੇ ਪਰ ਉਸਦਾ ਅਸਤੀਫਾ ਮਨਜ਼ੂਰ ਹੋ ਗਿਆ ਸੀ ਹੁਣ ਜੇਕਰ ਜਿਮਨੀ ਚੋਣ ਵੱਲ ਨਜ਼ਰ ਮਾਰੀਏ ਤਾਂ ਇਥੇ ਆਪ ਨੇ ਭਾਜਪਾ ਦੇ ਮਰਹੂਮ ਆਗੂ ਚੁੰਨੀ ਲਾਲ ਭਗਤ ਦੇ ਪੁੱਤਰ ਮਹਿੰਦਰ ਭਗਤ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਉੱਥੇ ਹੀ ਆਪ ਤੋਂ ਭਾਜਪਾ ਤੇ ਭਾਜਪਾ ਤੋਂ ਆਪ ਵਿੱਚ ਜਾਣ ਲਈ ਉਤਾਵਲੇ ਰਹੇ ਸ਼ੀਤਲ ਅੰਗੂਰਾਲ ਨੂੰ ਭਾਜਪਾ ਵੱਲੋਂ ਹੀ ਜਿਮਨੀ ਚੋਣ ਦੇ ਸੰਬੰਧ ਵਿੱਚ ਟਿਕਟ ਦਿੱਤੀ ਗਈ ਹੈ।
ਅੱਜ ਜਦੋਂ ਜਲੰਧਰ ਨਾਲ ਸੰਬੰਧਿਤ ਜਿਮਨੀ ਚੋਣ ਸੰਬੰਧੀ ਦੋ ਪਾਰਟੀਆਂ ਆਪ ਤੇ ਭਾਜਪਾ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਤਾਂ ਲੋਕ ਭੰਬਲ ਭੂਸੇ ਵਿੱਚ ਪੈ ਗਏ ਕਿ ਇਹ ਇਹੋ ਜਿਹੀ ਸਿਆਸਤ, ਕੋਈ ਉਧਰੋਂ ਖਿੱਚਿਆ ਜਾਂਦਾ ਹੈ ਤੇ ਉਧਰੋਂ ਇਧਰ ਨੂੰ ਜਾਂਦਾ ਹੈ ਬਾਕੀ ਜਦੋਂ ਚੋਣਾਂ ਹੋ ਕੇ ਨਤੀਜੇ ਆਉਣਗੇ ਤਾਂ ਪਤਾ ਲੱਗੂ ਕਿ ਕੌਣ ਕਿੰਨੇ ਪਾਣੀ ਵਿੱਚ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly