HOME *ਆਪ ਸਰਕਾਰ ਵੱਲੋਂ ਐਸ ਸੀ ਸਮਾਜ ਅਤੇ ਸੰਵਿਧਾਨ ਦੇ ਕੀਤੇ ਅਪਮਾਨ ਵੱਜੋੰ...

*ਆਪ ਸਰਕਾਰ ਵੱਲੋਂ ਐਸ ਸੀ ਸਮਾਜ ਅਤੇ ਸੰਵਿਧਾਨ ਦੇ ਕੀਤੇ ਅਪਮਾਨ ਵੱਜੋੰ ਭਗਵੰਤ ਮਾਨ ਮੰਗੇ ਮੁਆਫ਼ੀ- ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ*

4

ਬਲਾਚੌਰ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਆਪ ਸਰਕਾਰ” ਇੱਕ ਐਸ ਸੀ ਸਮਾਜ ਵਿਰੋਧੀ ਅਤੇ ਸਵਿੰਧਾਨ ਵਿਰੋਧੀ ਸਰਕਾਰ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਕੀਤਾ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗਵੰਤ ਮਾਨ ਸਿਰਫ ਸੋਸ਼ਲ ਮੀਡੀਆ ਉੱਤੇ ਝੂਠ ਦਾ ਪ੍ਰਚਾਰ ਕਰ ਲੋਕਾਂ ਦੀਆਂ ਅੱਖਾਂ ਚ ਧੂੜ ਝੋਂਕਦੀ ਆਈ ਹੈ, ਆਪ ਸਰਕਾਰ ਵੱਲੋਂ ਹਲਕਾ ਬਲਾਚੌਰ ਦੇ ਪਿੰਡ-ਗੰਹੂਣ ਵਿਖੇ ਗੰਹੂਣ ਤੋਂ ਨਿਊ ਕਲੋਨੀ ਰੱਕੜਾਂ ਬੇਟ ਤੱਕ ਬਣੀ ਸੜਕ ਉੱਤੇ ਆਪਣੀ ਮਸ਼ਹੂਰੀ ਦਾ ਬੋਰਡ ਲਗਾਇਆ ਗਿਆ, ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਸੜਕ ਪਿਛਲੀ ਸਰਕਾਰ ਕਾਂਗਰਸ ਵੇਲੇ ਬਣਾਈ ਗਈ ਸੀ। ਆਪ ਸਰਕਾਰ ਵੱਲੋਂ ਇਸ ਸੜਕ ਦੀ ਰਿਪੇਅਰ ਕਰਨ ਉਪਰੰਤ ਆਪਣਾ ਬੋਰਡ ਲਗਾਇਆ ਗਿਆ, ਹੱਦ ਉਦੋਂ ਪਾਰ ਹੋਈ ਜਦ ਇਸ ਬੋਰਡ ਉੱਤੇ ਐਸ ਸੀ ਸਮਾਜ ਨੂੰ ਜਾਤਿਸੂਚਕ ਸ਼ਬਦ ਨਾਲ ਲਿਖਦਿਆਂ ਐਸ ਸੀ ਸਮਾਜ ਅਤੇ ਸੰਵਿਧਾਨ ਦਾ ਅਪਮਾਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਇਸ ਦੇ ਵਿਰੋਧ ਵਿੱਚ ਸਾਥੀਆਂ ਸਮੇਤ ਰੋਸ ਪ੍ਰਦਰਸ਼ਨ ਕਰਦਿਆਂ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ, ਐਸ ਸੀ ਸਮਾਜ ਵਿੱਚ ਆਪ ਸਰਕਾਰ ਖਿਲਾਫ ਰੋਸ਼ ਫੁੱਟ ਪਿਆ ਅਤੇ ਉਨ੍ਹਾਂ ਸੜਕ ਉੱਤੇ ਲੱਗੇ ਬੋਰਡ ਨੂੰ ਪੁੱਟ ਸੁੱਟਿਆ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਆਪ ਸਰਕਾਰ ਲੋਕਾਂ ਉੱਤੇ ਸਿਰਫ ਧੱਕੇਸ਼ਾਹੀ ਕਰ ਝੂਠੀਆਂ ਮਸ਼ਹੂਰੀਆਂ ਫੈਲਾ ਆਪਣਾ ਉੱਲੂ ਸਿੱਧਾ ਕਰਦੀ ਹੈ ਪਰੰਤੂ ਹੁਣ ਲੋਕ ਇਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਂਣਗੇ ਅਤੇ ਭਵਿੱਖ ਵਿੱਚ ਆਪ ਸਰਕਾਰ ਨੂੰ ਚਲਦਾ ਕਰਨਗੇ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਮੋਹਨ ਲਾਲ ਮੁੱਤੋਂ ਬਲਾਕ ਪ੍ਰਧਾਨ ਬਲਾਚੌਰ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਜਿੰਦਰ ਕੁਮਾਰ ਪ੍ਰਧਾਨ ਐਸ ਸੀ ਸੈੱਲ, ਲਾਲ ਬਹਾਦੁਰ ਗਾਂਧੀ ਸਾਬਕਾ ਕੌਂਸਲਰ, ਮੋਹਿੰਦਰ ਪਾਲ ਸਾਬਕਾ ਚੇਅਰਮੈਨ, ਕੁਲਵਿੰਦਰ ਮੰਡ ਸੋਸ਼ਲ ਮੀਡੀਆ ਇੰਚਾਰਜ, ਨਾਨਕ ਸਿੰਘ ਬਾਂਠ ਬਲਾਕ ਸੰਮਤੀ ਮੈਂਬਰ, ਮੋਹਿੰਦਰ ਗੰਹੂਣ ਯੂਥ ਆਗੂ, ਤਰਲੋਚਨ ਰੱਕੜ ਮੈਂਬਰ ਬਲਾਕ ਕਮੇਟੀ ਬਲਾਚੌਰ, ਪਰਮਜੀਤ ਕੌਰ ਪੰਮੀ ਮਹਿਲਾ ਪ੍ਰਧਾਨ ਸ਼ਹਿਰੀ, ਰਿੱਕੀ ਬਜਾਜ ਸਾਬਕਾ ਕੋੰਸਲਰ, ਸੁਰਿੰਦਰ ਸ਼ਿੰਦਾ ਬੁਲਾਰਾ ਡੀਸੀਸੀ, ਸੋਮਨਾਥ ਤੱਕਲਾ ਸੀਨੀਅਰ ਪ੍ਰਧਾਨ ਬਲਾਕ ਕਮੇਟੀ ਸ਼ਹਿਰੀ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 

Previous articleਮਨਰੇਗਾ ਤੋਂ ਨਵੀਂ ਸਕੀਮ ਤੱਕ: ਰੁਜ਼ਗਾਰ ਨੀਤੀ ’ਚ ਬਦਲਾਅ ਅਤੇ ਉਸਦੇ ਪ੍ਰਭਾਵ
Next articleਹਰੀਪੁਰ ਕੂੜਾ ਵਿੱਚ ਮਹਾਂਸ਼ਿਵਰਾਤਰੀ ਉਤਸ਼ਾਹ ਨਾਲ ਮਨਾਈ ਗਈ