ਆਪ “ਪਾਰਟੀ ਹਾਈਕਮਾਂਡ ਤੋਂ ਕੀਤੀ ਅਪੀਲ,ਪਾਰਟੀ ਦਾ ਨਾਮ ਵਰਤ ਕੇ ਬਿਆਨ ਛਪਵਾਉਣ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇ”

ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ‘ਚ ਆਮ ਅ‍ਾਦਮੀ ਪਾਰਟੀ ਦਾ ਵਿਰੋਧ ਕਰਨ ਵਾਲੇ ਸੁਖਵੰਤ ਪੱਡਾ ਦਾ ਹੁਣ ਆਪ ਨਾਲ ਕੋਈ ਸਬੰਧ ਨਹੀਂ – ਐਡ. ਮੋਮੀ , ਲਵਪ੍ਰੀਤ

ਕਪੂਰਥਲਾ / ਸੁਲਤਾਨਪੁਰ ਲੋਧੀ ,( ਕੌੜਾ )- ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਤੇ ਵਲੰਟੀਅਰ ਸਤਨਾਮ ਸਿੰਘ ਮੋਮੀ , ਪੀ.ਏ. ਲਵਪ੍ਰੀਤ ਸਿੰਘ ਡਡਵਿੰਡੀ ਤੇ ਹੋਰ ਆਪ ਆਗੂਆਂ ਵੱਲੋਂ ਅੱਜ ਦਫਤਰ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਹਾਲ ‘ਚ ਪ੍ਰੈੱਸ ਕਾਨਫਰੰਸ ਕੀਤੀ ਗਈ ਤੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਤੋਂ ਪੁਰਜੋਰ ਮੰਗ ਕੀਤੀ ਗਈ ਕਿ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ‘ਚ ਆਪ ਦੇ ਪਾਰਟੀ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਸੁਖਵੰਤ ਸਿੰਘ ਪੱਡਾ ਖਿਲਾਫ ਕਾਰਵਾਈ ਕੀਤੀ ਜਾਵੇ ।
ਆਪ ਦੇ ਵਲੰਟੀਅਰ ਐਡਵੋਕੇਟ ਮੋਮੀ ਤੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸੁਖਵੰਤ ਸਿੰਘ ਪੱਡਾ ਨੇ 2017 ਵਿਚ ਕਪੂਰਥਲਾ ਵਿਧਾਨ ਸਭਾ ਹਲ਼ਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜੀ ਸੀ ਤੇ ਚੋਣ ਹਾਰ ਜਾਣ ਉਪਰੰਤ ਪੱਡਾ ਨੇ ਲਗਾਤਾਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲਾਫ ਕਈ ਵਾਰ ਗਲਤ ਬਿਆਨਬਾਜੀ ਕੀਤੀ ਤੇ ਉਪਰੰਤ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ (ਹੁਣ ਕਾਂਗਰਸ ਦੇ ਮੌਜੂਦਾ ਵਿਧਾਇਕ) ਦੇ ਨਾਲ ਨਵੀਂ ਪਾਰਟੀ’ਚ ਸ਼ਾਮਲ ਹੋ ਕੇ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕੀਤਾ । ਉਨ੍ਹਾਂ ਦੱਸਿਆ ਕਿ ਉਸਤੋਂ ਬਾਅਦ ਸੁਖਵੰਤ ਪੱਡਾ ਨੇ ਵਿਰੋਧੀ ਪਾਰਟੀ ਦੇ ਨਾਲ ਸ਼ਾਜਿਸ਼ ਰਚ ਕੇ ਆਮ ਆਦਮੀ ਪਾਰਟੀ ਦਾ ਨੁਕਸਾਨ ਕਰਨ ਲਈ ਆਪਣੇ ਆਪ ਨੂੰ ਹਲਕਾ ਸੁਲਤਾਨਪੁਰ ਲੋਧੀ ਤੋਂ ਆਪ ਦੀ ਟਿਕਟ ਮਿਲ ਜਾਣ ਦੀਆਂ ਝੂਠੀਆਂ ਖਬਰਾਂ ਵੀ ਛਪਵਾਈਆਂ ਤੇ ਜਦ ਪਾਰਟੀ ਹਾਈਕਮਾਂਡ ਵੱਲੋਂ ਆਪ ਦੇ ਸੁਲਤਾਨਪੁਰ ਲੋਧੀ ਹਲਕੇ ਤੋਂ ਉਮੀਦਵਾਰ ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਤੇ ਕਪੂਰਥਲਾ ਹਲਕੇ ਤੋਂ ਰਿਟਾਇਰਡ ਜੱਜ ਮੈਡਮ ਮੰਜੂ ਰਾਣਾ ਨੂੰ ਉਮੀਦਵਾਰ ਐਲਾਨ ਕਰ ਦਿੱਤਾ ਤਾਂ ਸੁਖਵੰਤ ਪੱਡਾ ਨੇ ਸ਼ਰੇਆਮ ਆਪ ਦੇ ਦੋਹਾਂ ਉਮੀਦਵਾਰਾਂ ਦਾ ਵਿਰੋਧ ਕਰਕੇ ਪਾਰਟੀ ਦਾ ਭਾਰੀ ਨੁਕਸਾਨ ਕੀਤਾ । ਉਨ੍ਹਾਂ ਸੁਖਵੰਤ ਪੱਡਾ ਦੀਆਂ ਕਪੂਰਥਲਾ ਤੋਂ ਕਾਂਗਰਸ ਉਮੀਦਵਾਰ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਹਲਕਾ ਸੁਲਤਾਨਪੁਰ ਲੋਧੀ ਦੇ ਅਜਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ (ਹੁਣ ਵਿਧਾਇਕ) ਨਾਲ ਚੋਣ ਪ੍ਰਚਾਰ ਦੀਆਂ ਤਸਵੀਰਾਂ ਤੇ ਪੱਤਰਕਾਰਾਂ ਨੂੰ ਸ਼ੇਅਰ ਕੀਤੀਆਂ ਤੇ ਕਿਹਾ ਕਿ ਜੋ ਸੁਖਵੰਤ ਪੱਡਾ ਆਪ ਦੇ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਦੋਹਾਂ ਉਮੀਦਵਾਰਾਂ ਦਾ ਡਟ ਕੇ ਵਿਰੋਧ ਕਰਕੇ ਪਾਰਟੀ ਦਾ ਵੱਡਾ ਨੁਕਸਾਨ ਕਰਦਾ ਰਿਹਾ ਹੈ , ਉਹ ਪੰਜਾਬ ‘ਚ ‍ਅਾਪ ਦੀ ਸਰਕਾਰ ਬਣਦੇ ਹੀ ਹੁਣ ਫਿਰ ਆਪਣੇ ਨਾਮ ਨਾਲ ਪਾਰਟੀ ਦੇ ਨਾਮ ਦਾ ਗਲਤ ਇਸਤੇਮਾਲ ਕਰਕੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਆਗੂ ਦੱਸ ਕੇ ਬਿਆਨਬਾਜੀ ਕਰਕੇ ਫਿਰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ।ਆਪ ਦੇ ਵਲੰਟੀਅਰ ਸਤਨਾਮ ਸਿੰਘ ਮੋਮੀ ਨੇ ਸਵਾਲ ਕੀਤਾ ਕਿ ਆਖਿਰ ਸੁਖਵੰਤ ਪੱਡਾ ਕਿਸ ਦੀ ਸ਼ਹਿ ਤੇ ਪਹਿਲਾਂ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਸ਼ਰੇਆਮ ਕਰਦਾ ਰਿਹਾ ਹੈ ਤੇ ਹੁਣ ਕਿਸਦੀ ਸ਼ਹਿ ਤੇ ਆਪਣੇ ਆਪ ਨੂੰ ਆਪ ਆਗੂ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਸਪੱਸ਼ਟ ਆਦੇਸ਼ ਦਿੱਤੇ ਹਨ ਕਿ ਹਾਈਕਮਾਂਡ ਦੀ ਮਨਜੂਰੀ ਤੋਂ ਬਿਨਾਂ ਕਿਸੇ ਪਾਰਟੀ ਵਿਰੋਧੀ ਆਗੂ ਨੂੰ ਪਾਰਟੀ ‘ਚ ਸ਼ਾਮਲ ਨਾ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਆਪਣੇ ਨਾਮ ਨਾਲ ਗਲਤ ਢੰਗ ਨਾਲ ਆਮ ਆਦਮੀ ਪਾਰਟੀ ਦਾ ਨਾਮ ਵਰਤਣ ਵਾਲੇ ਸੁਖਵੰਤ ਪੱਡਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਜਿਸਦਾ ਆਪ ਨਾਲ ਕੋਈ ਸਬੰਧ ਨਹੀਂ , ਉਹ ਆਮ ਅਾਦਮੀ ਪਾਰਟੀ ਦਾ ਆਪਣੇ ਆਪ ਨੂੰ ਆਪੇ ਆਗੂ ਲਿਖਵਾ ਕੇ ਜਨਤਾ ਤੇ ਸਰਕਾਰੀ ਅਧਿਕਾਰੀਆਂ ਨੂੰ ਗੁੰਮਰਾਹ ਨਾ ਕਰ ਸਕੇ । ਉਨ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਪਿੱਠ ‘ਚ ਛੁਰਾ ਮਾਰਨ ਵਾਲੇ ਸੁਖਵੰਤ ਪੱਡਾ ਵੱਲੋਂ ਹੁਣ ਆਪ ਦਾ ਨਾਮ ਵਰਤਣ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਨਾਲ ਹੀ ਹਲ਼ਕਾ ਸੁਲਤਾਨਪੁਰ ਲੋਧੀ ਦੇ 30 ਹਜਾਰ ਵੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਿਧਾਨ ਸਭਾ ਚੋਣਾਂ ‘ਚ ਬਿਨਾਂ ਨਸ਼ੇ ਤੇ ਬਿਨਾਂ ਪੈਸੇ ਤੋਂ ਸੱਜਣ ਸਿੰਘ ਚੀਮਾ ਦੇ ਹੱਕ ਵਿਚ ਸਮਰਥਨ ਦੇ ਕੇ ਵੱਡਾ ਮਾਣ ਬਖਸ਼ਿਆ । ਉਨ੍ਹਾਂ ਸਪੱਸ਼ਟ ਕੀਤਾ ਕਿ ਹਲਕਾ ਸੁਲਤਾਨਪੁਰ ਲੋਧੀ ਤੋਂ ਸਿਰਫ ਸੱਜਣ ਸਿੰਘ ਚੀਮਾ ਅਰਜੁਨਾ ਐਵਾਰਡੀ ਹੀ ਹਲ਼ਕਾ ਸੁਲਤਾਨਪੁਰ ਲੋਧੀ ਦੇ ਲੋਕਾਂ ਦਾ ਮੁਖੀ ਲੀਡਰ ਹੈ ਤੇ ਹੋਰ ਕਿਸੇ ਨੂੰ ਲੋਕ ਬਿਲਕੁਲ ਮੂੰਹ ਨਾ ਲਗਾਉਣ ।
ਇਸ ਸਮੇਂ ਆਪ ਦੇ ਆਗੂ ਰਾਜਿੰਦਰ ਸਿੰਘ ਜੈਨਪੁਰ , ਕੁਲਵਿੰਦਰ ਸਿੰਘ ਸੰਧੂਵਾਲ , ਜਤਿੰਦਰਜੀਤ ਸਿੰਘ , ਨੰਬਰਦਾਰ ਜੋਗਿੰਦਰ ਸਿੰਘ ਸ਼ਾਹਵਾਲਾ ਅੰਦਰੀਸਾ, ਅਨਿਲ ਧੀਰ ਪੱਪਰੂ , ਅਕਾਸ਼ਦੀਪ ਸਿੰਘ , ਦਿਨੇਸ਼ ਧੀਰ ਸਾਬਕਾ ਪ੍ਰਧਾਨ ਨਗਰ ਕੌਸਲ , ਸਾਬਕਾ ਕੌਸਲਰ ਸਿਮਰਨਧੀਰ , ਗੁਲਸ਼ਨਪ੍ਰੀਤ ਸਿੰਘ ਡਡਵਿੰਡੀ , ਪ੍ਰਧਾਨ ਸਿੰਘ ਆਹਲੀ , ਚਮਕੌਰ ਸਿੰਘ ਗਰੇ‍ਵਾਲ , ਗੁਰਵੇਲ ਸਿੰਘ ਹੁਸੈਨਪੁਰ ਬੂਲੇ, ਰਛਪਾਲ ਸਿੰਘ ਹੁਸੈਨਪੁਰ ਬੂਲੇ ਆਦਿ ਨੇ ਵੀ ਸ਼ਿਰਕਤ ਕੀਤੀ ।

ਕੈਪਸ਼ਨ- ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਤਨਾਮ ਸਿੰਘ ਮੋਮੀ ਐਡਵੋਕੇਟ , ਪੀ.ਏ. ਲਵਪ੍ਰੀਤ ਸਿੰਘ , ਜਤਿੰਦਰਜੀਤ ਸਿੰਘ , ਦਿਨੇਸ਼ ਧੀਰ , ਅਨਿਲ ਧੀਰ ਪੱਪਰੂ, ਕੁਲਵਿੰਦਰ ਸਿੰਘ ਸੱਧੂਵਾਲ ਤੇ ਹੋਰ ਆਗੂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਲਟੀਪਰਪਜ ਹੈਲਥ ਇੰਪਲਾਈਜ ਯੁਨੀਅਨ ਜ਼ਿਲ੍ਹਾ ਮਾਨਸਾ ਦੀ ਚੋਣ ਹੋਈ
Next articleਭਗਵੰਤ ਮਾਨ ਜੀ! ਪੰਜਾਬ ਸਿਆਂ ਨੂੰ ਤੇਰੇ ਤੋਂ ਬਹੁਤ ਉਮੀਦਾਂ ਨੇ