‘ਆਪ’ ਨੇ ਨੌਂ ਸੂਬਿਆਂ ਲਈ ਅਹੁਦੇਦਾਰ ਐਲਾਨੇ, ਸੰਦੀਪ ਪਾਠਕ ਨੂੰ ਪੰਜਾਬ ਦਾ ਸਹਿ-ਇੰਚਾਰਜ ਲਾਇਆ

ਨਵੀਂ ਦਿੱਲੀ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਮਗਰੋਂ ‘ਆਪ’ ਨੇ ਨੌਂ ਸੂਬਿਆਂ ਵਿੱਚ ਪਾਰਟੀ ਇੰਚਾਰਜਾਂ ਤੇ ਹੋਰ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਦਿੱਲੀ ਦੇ ਤਿਲਕ ਨਗਰ ਤੋਂ ‘ਆਪ’ ਵਿਧਾਇਕ ਤੇ ਪੰਜਾਬ ਦੇ ਪਾਰਟੀ ਇੰਚਾਰਜ ਜਰਨੈਲ ਸਿੰਘ ਨਾਲ ਨਵਾਂ ਸਹਿ-ਇੰਚਾਰਜ ਸੰਦੀਪ ਪਾਠਕ ਨੂੰ ਬਣਾਇਆ ਗਿਆ ਹੈ। ਸੰਦੀਪ ਪਾਠਕ ਨੂੰ ਰਾਘਵ ਚੱਢਾ ਦੀ ਥਾਂ ਇਹ ਅਹੁਦਾ ਦਿੱਤਾ ਗਿਆ ਹੈ ਜੋ ‘ਆਪ’ ਦੇ ਪੰਜਾਬ ਤੋਂ ਰਾਜ ਸਭਾ ਲਈ ਉਮੀਦਵਾਰ ਬਣਾਏ ਗਏ ਹਨ। ‘ਆਪ’ ਨੇ ਦੇਸ਼ ਵਿੱਚ ਵਿਸਥਾਰ ਦੀਆਂ ਕੋਸ਼ਿਸ਼ਾਂ ਤਹਿਤ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਪਾਰਟੀ ਨੇ ਅਸਾਮ ਲਈ ਰਾਜੇਸ਼ ਸ਼ਰਮਾ ਨੂੰ ਇੰਚਾਰਜ, ਛੱਤੀਸਗੜ੍ਹ ਲਈ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੂੰ ਚੋਣ ਇੰਚਾਰਜ, ਸੰਜੀਵ ਝਾਅ ਨੂੰ ਇੰਚਾਰਜ ਤੇ ਸੰਤੋਸ਼ ਸ੍ਰੀਵਾਸਤਵ ਨੂੰ ਸੰਗਠਨ ਮੰਤਰੀ ਲਾਇਆ ਹੈ।

ਗੁਜਰਾਤ ਵਿਚ ਗੁਲਾਬ ਸਿੰਘ ਨੂੰ ਚੋਣ ਇੰਚਾਰਜ ਤੇ ਡਾ. ਸੰਦੀਪ ਪਾਠਨ ਨੂੰ ਇੰਚਾਰਜ ਲਾਇਆ ਗਿਆ ਹੈ। ਹਰਿਆਣਾ ਲਈ ਚੋਣ ਇੰਚਾਰਜ ਸੌਰਭ ਭਾਰਦਵਾਜ, ਸੁਸ਼ੀਲ ਗੁਪਤਾ ਨੂੰ ਇੰਚਾਰਜ ਤੇ ਮਹੇਂਦਰ ਚੌਧਰੀ ਨੂੰ ਸਹਿ-ਇੰਚਾਰਜ ਲਾਇਆ ਗਿਆ ਹੈ। ਹਿਮਾਚਲ ਚੋਣਾਂ ਲਈ ਸਤੇਂਦਰ ਜੈਨ (ਮੰਤਰੀ ਦਿੱਲੀ ਸਰਕਾਰ) ਨੂੰ ਚੋਣ ਇੰਚਾਰਜ, ਦੁਰਗੇਸ਼ ਪਾਠਕ ਨੂੰ ਇੰਚਾਰਜ, ਰਤਨੇਸ਼ ਗੁਪਤਾ, ਕਰਮਜੀਤ ਸਿੰਘ ਰਿੰਟੂ, ਕੁਲਵੰਤ ਬਾਠ ਨੂੰ ਸਹਿ-ਇੰਚਾਰਜ, ਸਤੇਂਦਰ ਟੌਂਗਰ ਨੂੰ ਸੰਗਠਨ ਮੰਤਰੀ, ਵਿਪਿਨ ਰਾਏ ਨੂੰ ਚੋਣ ਇੰਚਾਰਜ ਦਾ ਸਕੱਤਰ, ਦੀਪਕ ਬਾਲੀ ਨੂੰ ਮੀਡੀਆ ਇੰਚਾਰਜ ਲਾਇਆ ਗਿਆ ਹੈ। ਕੇਰਲਾ ਵਿਚ ਇੰਚਾਰਜ ਏ. ਰਾਜਾ, ਰਾਜਸਥਾਨ ਵਿਚ ਚੋਣ ਇੰਚਾਰਜ ਵਿਜੇ ਮਿਸ਼ਰਾ, ਤਿਲੰਗਾਨਾ ਵਿਚ ਚੋਣ ਇੰਚਾਰਜ ਸੋਮਨਾਥ ਭਾਰਤੀ (ਵਿਧਾਇਕ ਦਿੱਲੀ) ਲਾਏ ਗਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੂਬੇ ’ਚੋਂ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਾਂਗੇ: ਰਾਜਪਾਲ
Next articleਆਂਧਰਾ ਪ੍ਰਦੇਸ਼ ਵਿੱਚ ਪੈਗਾਸਸ ਸਪਾਈਵੇਅਰ ਖ਼ਰੀਦ ਦੀ ਜਾਂਚ ਕਰੇਗੀ ਸੰਸਦੀ ਕਮੇਟੀ