ਹੁਸ਼ਿਆਰਪੁਰ (ਸਮਾਜ ਵੀਕਲੀ)( ਤਰਸੇਮ ਦੀਵਾਨਾ ) ਡਾ ਰਾਜ ਕੁਮਾਰ ਦੀ ਚੋਣ ਮੀਟਿੰਗ ਹਰਦੇਵ ਸਿੰਘ ਕੌਂਸਲ ਦੇ ਘਰ ਪਿੰਡ ਬਾਗਪੁਰ ਵਿੱਚ ਰੈਲੀ ਦਾ ਰੂਪ ਧਾਰਨ ਕਰ ਗਈ ਇਸ ਮੌਕੇ ਸ ਤਰਸੇਮ ਸਿੰਘ ਜੇ ਈ ਅਤੇ ਸ ਗੁਰਵਿੰਦਰ ਸਿੰਘ ਪਲਾਹਾ ਨੇ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਡਾ ਰਾਜ ਅਤੇ ਡਾ ਰਵਜੋਤ ਨੂੰ ਗੁਰਸੇਵਕ ਸਿੰਘ ਤੇ ਉਹਨਾ ਦੇ ਸਾਥੀ ਸੁਖਦੇਵ ਸਿੰਘ ਬਸੀ ਮੁੱਦਾ ਅਤੇ ਸਾਥੀਆਂ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ ਤੇ ਸਟੇਜ ਤੇ ਲੈ ਕੇ ਆਏ ਜਿੱਥੇ ਹਰਦੇਵ ਸਿੰਘ ਕੌਂਸਲ ਤੇ ਆਏ ਹੋਏ ਸਾਰੇ ਹਲਕਾ ਹੁਸ਼ਿਆਰ ਪੁਰ ਦੇ ਲੋਕਾਂ ਨੇ ਨਿੱਘਾ ਸੁਆਗਤ ਕੀਤਾ ਇਸ ਮੌਕੇ ਹਰਦੇਵ ਸਿੰਘ ਨੇ ਡਾ ਰਾਜ ਕੁਮਾਰ ਨੂੰ ਦਿੱਤੇ ਸਮੱਰਥਨ ਤੇ ਭਾਰੀ ਇਕੱਠ ਕਰਕੇ ਉਸ ਤੇ ਬੋਲਦਿਆਂ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਕਿ ਉਹਨਾ ਸਿੰਘਪੁਰ ਬਰਨਾਲੇ ਦਸੂਹਾ ਤੋਂ ਹਾਜੀਪੁਰ ਰੋਡ ਦਾ ਨਾਮ ਜੱਸਾ ਸਿੰਘ ਰਾਮਗੜ੍ਹੀਆ ਮਾਰਗ ਰੱਖਿਆ । ਅਤੇ ਇੱਕ ਸੜਕ ਸਿੰਘਪੁਰ ਬਰਨਾਲਾ ਤੋਂ ਘੋਗਰਾ ਤਿੰਨ ਕਿੱਲੋ ਮੀਟਰ ਤੇ ਨਰਸਿੰਘ ਕਾਲਜ ਮਨਜ਼ੂਰ ਕੀਤਾ ਜਿਸ ਦੀ ਜ਼ਮੀਨ ਦੀ ਡੀਮਾਂਡ ਅੱਜ ਡਾ ਰਾਜ ਕੁਮਾਰ ਤੇ ਕੈਬਨਿਟ ਮੰਤਰੀ ਅੱਗੇ ਰੱਖੀ ਗਈ ਇਸ ਮੌਕੇ ਡਾ ਰਾਜ ਕੁਮਾਰ ਉਮੀਦਵਾਰ ਹੁਸ਼ਿਆਰਪੁਰ ਨੂੰ ਭਰੋਸਾ ਦਿੱਤਾ ਗਿਆ ਕਿ ਸਾਡੇ ਵਲੋਂ ਪੂਰੇ ਹਲਕੇ ਅੰਦਰ ਸਾਡੀਆਂ ਟੀਮਾਂ ਦਿਨ ਰਾਤ ਮਿਹਨਤ ਕਰਕੇ ਆਪ ਜੀ ਨੂੰ ਵੋਟਾਂ ਪਵਾ ਕੇ ਭਾਰੀ ਬਹੁਮਤ ਨਾਲ ਜਿਤਾਉਣਗੀਆਂ । ਡਾ ਰਵਜੋਤ ਹਲਕਾ ਸ਼ਾਮ ਚੁਰਾਸੀ ਨੇ ਬੋਲਦਿਆਂ ਕਿਹਾ ਆਉ ਭਾਰੀ ਵੋਟਾਂ ਪਵਾਕੇ ਡਾ ਰਾਜ ਨੂੰ ਜਿਤਾਈਏ । ਇਸ ਮੌਕੇ ਡਾ ਰਾਜ ਨੇ ਬੋਲਦਿਆਂ ਸਪਰੀਮੋ ਕੇਜਰੀਵਾਲ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਕਿਹਾ ਕਿ ਮੈਨੂੰ ਵੋਟਾਂ ਪਾਕੇ ਜਤਾਉ ਤਾਕਿ ਮੈਂ ਪਾਰਲੀਮੈਂਟ ਵਿੱਚ ਪੰਜਾਬ ਦੀ ਆਵਾਜ਼ ਉਠਾ ਕੇ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲ ਬਣਾ ਸਕੀਏ ।ਇਸ ਮੌਕੇ ਮੇਰੇ ਬਹੁਤ ਹੀ ਨਜਦੀਕੀ ਇਲਾਕੇ ਦੇ ਪੰਚ ਸਰਪੰਚ ਨੰਬਰਦਾਰ ਅਤੇ
ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਰਾਜ ਕੁਮਾਰ ਨੂੰ ਭਾਰੀ ਬਹੁਮਤ ਨਾਲ ਜਿਤਾਵਾਗੇ : ਹਰਦੇਵ ਸਿੰਘ ਕੌਂਸਲ
ਆਪ ਦੇ ਵਰਕਰ ਸ਼ਾਮਲ ਹੋਏ ਗੜ੍ਹਦੀਵਾਲਾ ਤੋਂ ਲੋਕ ਇੰਨਸਾਫ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਕਰਮਜੀਤ ਸਿੰਘ ਆਪਣੇ ਸਾਥੀਆਂ ਸਮੇਤ , ਬੁਲੋਵਾਲ ਅਤੇ ਟਾਂਡਾ ਤੋਂ ਤਲਵਿੰਦਰ ਸਿੰਘ ਤੇ ਮਨਦੀਪ ਸਿੰਘ ਸਾਥੀਆਂ ਸਮੇਤ ਪੁਰਹੀਰਾਂ ਤੋਂ ਸਾਬਕਾ ਯੂਥ ਪ੍ਰਧਾਨ ਲਿਪ ਇਕਬਾਲ ਸਿੰਘ ਸਾਥੀਆਂ ਸਮੇਤ,ਦਸੂਹਾ ਮੁਕੇਰੀਆਂ ਹਾਜੀਪੁਰ ਤੋਂ ਸਿੰਘਪੁਰ ਬਰਨਾਲਾ ਦੀ ਟੀਮ, ਜਸਕੀਰਤ ਸਿੰਘ ਬਲਵੀਰ ਸਿੰਘ ਨਸਰਾਲਾ ਯੂਨਿਟ ਦੀ ਟੀਮ, ਬਾਬਾ ਪਰਮਿੰਦਰ ਸਿੰਘ ਵਿਸ਼ਵਕਰਮਾ ਮੰਦਿਰ ਧਾਰੀਵਾਲ ਦੀ ਸਾਰੀ ਟੀਮ, ਜਸਪਾਲ ਸਿੰਘ ਲਾਲ ਸਾਬਕਾ ਪ੍ਰਧਾਨ ਵਿਸ਼ਵਕਰਮਾ ਮੰਦਰ ਫਗਵਾੜਾ, ਉਂਕਾਰ ਸਿੰਘ ਜਸਪ੍ਰੀਤ ਸਿੰਘ ਚੱਕਸਾਦੂ ਟੀਮ, ਰਾਜਵੀਰ ਸਿੰਘ ਤੇ ਸਾਥੀ ਚੌਹਾਲ ਟੀਮ, ਇੰਦਰਪਾਲ ਸਿੰਘ ਤੇ ਪ੍ਰਿਤਪਾਲ ਸਿੰਘ ਹਰਿਆਣਾ ਦੀ ਟੀਮ ਨੇ ਭਾਰੀ ਸੰਖਿਆ ਨਾਲ ਹਾਜ਼ਰੀ ਭਰੀ ਤੇ ਵੋਟਾਂ ਪਵਾਉਣ ਲਈ ਡਿਊਟੀਆਂ ਲਾਈਆਂ ਇਸ ਮੌਕੇ ਮੇਰੇ ਬਹੁਤ ਹੀ ਨਜਦੀਕੀ ਸਾਥੀਆਂ ਵਿੱਚ ਹਰਮਿੰਦਰ ਸਿੰਘ ਭੱਚੂ ਸਿਆਸੀ ਵਿੰਗ ਪ੍ਰਧਾਨ ਪੰਜਾਬ,ਗੁਰਦੇਵ ਸਿੰਘ ਭੋਗਲ ਵਾਈਸ ਚੇਅਰਮੈਨ ਪੰਜਾਬ , ਜਗਦੀਪ ਸਿੰਘ ਸੀਹਰਾ ਮੀਤ ਪ੍ਰਧਾਨ ਇੰਡੀਆ ਹਰਦੀਪ ਸਿੰਘ ਰਾਜੂ ਮੀਤ ਪ੍ਰਧਾਨ ਪੰਜਾਬ, ਭੁਪਿੰਦਰ ਸਿੰਘ ਭਾਰਜ ਪ੍ਰਧਾਨ ਯੂਥ ਵਿੰਗ ਪੰਜਾਬ, ਸੁਖਵਿੰਦਰ ਸਿੰਘ ਕਲਸੀ ਜ਼ਿਲ੍ਹਾ ਪ੍ਰਧਾਨ , ਹਰਜਿੰਦਰ ਸਿੰਘ ਵਿਰਦੀ ਜ਼ਿਲ੍ਹਾ ਪ੍ਰਧਾਨ ਸਿਆਸੀ ਵਿੰਗ, ਰਸ਼ਪਾਲ ਸਿੰਘ ਜਿਲਾ ਮੀਤ ਪ੍ਰਧਾਨ, ਪਰਮਿੰਦਰ ਸਿੰਘ ਮਾਨ, ਸਪਰਮਜੀਤ ਸਿੰਘ ਕੂਲਰਾਂ ਵਾਲੇ, ਬਿੱਲਾ ਭੋਗਲ ਜਿਲਾ ਮੀਤ ਪ੍ਰਧਾਨ ,ਸਾਰੇ ਰਾਮਗੜ੍ਹੀਆ ਸਿੱਖ ਆਰਗੇਨਾਈਸ਼ਨ ਵੱਲੋਂ ਆਪਣੇ ਸਾਥੀਆਂ ਸਮੇਤ ਆਏ ਅਖੀਰ ਵਿੱਚ ਗੁਰਦੇਵ ਸਿੰਘ ਭੋਗਲ ਐਕਸੀਅਨ ਸਾਹਿਬ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਹਰਦੇਵ ਸਿੰਘ ਵੱਲੋਂ ਡਾ ਰਾਜ ਤੇ ਡਾ ਰਵਜੋਤ ਨੂੰ ਸਨਮਾਨਿਤ ਕੀਤਾ ਇਸ ਮੌਕੇ ਸਟੇਜ ਦੀ ਸੇਵਾ ਸਰਪੰਚ ਸੱਜਣਾਂ ਪਰਮਿੰਦਰ ਸਿੰਘ, ਸਰਪੰਚ ਗੋਲਡੀ ਬਸੀ ਮੁੱਦਾ ਅਤੇ ਜਸਪਾਲ ਸਿੰਘ ਸੱਗੀ ਪੰਚ ਨੇ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ