ਸਮਾਜ ਵੀਕਲੀ ਯੂ ਕੇ
ਲੁਧਿਆਣਾ (ਕਰਨੈਲ ਸਿੰਘ ਐੱਮ.ਏ.)- ਆਮ ਆਦਮੀ ਪਾਰਟੀ ਲੁਧਿਆਣਾ ਦੇ ਵਾਰਡ ਨੰ:58 ਦੇ ਕੌਂਸਲਰ ਸਤਨਾਮ ਸਿੰਘ ਸੰਨੀ ਮਾਸਟਰ ਦੇ ਦਫਤਰ ਵਿਖੇ ਡੀ.ਏ.ਵੀ.ਸਕੂਲ ਬੀ.ਆਰ.ਐਸ. ਨਗਰ ਦੇ ਵਿਦਿਆਰਥੀਆਂ ਅਤੇ ਇਲਾਕਾ ਕੌਂਸਲਰ ਵਿਖੇ ਰੂਬਰੂ ਪ੍ਰੋਗਰਾਮ ਦੀ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਦੀ ਅਗਵਾਈ ਸਤਨਾਮ ਸਿੰਘ ਸੰਨੀ (ਮਾਸਟਰ) ਵੱਲੋਂ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਡੀ.ਏ.ਵੀ.ਸਕੂਲ ਵੱਲੋਂ ਬਣਾਈ ਗਈ ਪ੍ਰਸ਼ਾਨਵਲੀ ਵਿੱਚ 7 ਅਹਿਮ ਸਵਾਲ ਪੁੱਛ ਕੇ ਕੌਂਸਲਰ ਦੀ ਇੰਟਰਵਿਊ ਲਈ ਗਈ । ਜਿਸ ਵਿੱਚ ਸਕੂਲ ਵੱਲੋਂ ਸਵਾਲਾਂ ਵਿੱਚ ਕੌਂਸਲਰ ਦਾ ਪਿਛੋਕੜ, ਸਿਆਸਤ ਵਿੱਚ ਆਉਣ ਦੇ ਕਾਰਣ,ਆਮ ਆਦਮੀ ਪਾਰਟੀ ਨੂੰ ਅਪਨਾਉਣ ਦੇ ਕਾਰਣ, ਇਲਾਕੇ ਦੇ ਵਿਕਾਸ ਲਈ ਕੀਤੇ ਗਏ ਯਤਨ, ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ , ਇਲਾਕੇ ਦੀ ਆਵਾਜ਼ ਅਤੇ ਨੌਜਵਾਨ ਪੀੜ੍ਹੀ ਲਈ ਨਸ਼ਿਆਂ ਤੋਂ ਬਚਣ ਦੇ ਪ੍ਰਯਤਨ ਬਾਰੇ ਕੀ ਕਰ ਰਹੇ ਹਨ । ਇਨ੍ਹਾਂ ਸਵਾਲਾਂ ਦੇ ਜਵਾਬ ਦੇ ਕੇ ਜਿੱਥੇ ਵਿਦਿਆਰਥੀਆਂ ਦਾ ਸੰਨੀ ਮਾਸਟਰ ਨੇ ਦਿਲ ਜਿੱਤ ਲਿਆ ਉਥੇ ਪਾਰਟੀ ਲਈ ਆਪਣੀ ਵਫਾਦਾਰੀ ਵੀ ਸਾਬਿਤ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਸਮਾਜ ਵਿੱਚ ਆ ਰਹੇ ਨਿਘਾਰ ਨੂੰ ਦੂਰ ਕਰਨ ਲਈ ਉਹ ਰਾਜਨੀਤੀ ਵਿੱਚ ਆਏ ਉਨ੍ਹਾਂ ਅੰਦਰ ਸਮਾਜ ਦੀ ਸੇਵਾ ਕਰਨ ਦਾ ਬਹੁਤ ਵੱਡਾ ਜਜਬਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸਿੱਖਿਆ ਦਿੱਤੀ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤਾਂ ਲਈ ਹਮੇਸ਼ਾਂ ਉਭਰ ਕੇ ਸਾਹਮਣੇ ਆਈ ਹੈ ਇਨਾਂ ਖੂਬੀਆਂ ਨੂੰ ਦੇਖਦਿਆਂ ਉਨ੍ਹਾਂ ਪਾਰਟੀ ਜੁਆਇਨ ਕੀਤੀ। ਲੋਕਾਂ ਨੇ ਉਨ੍ਹਾਂ ਨੂੰ ਪਿਆਰ ਦਿੱਤਾ ਅਤੇ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸੰਗਠਨ ਢਾਂਚੇ ਨੂੰ ਵਧਾ ਕੇ ਹਰੇਕ ਵਾਰਡ ਤੋਂ ਬੂਥ ਪੱਧਰ ਤੱਕ ਲਿਜਾਣਾ ਹੈ, ਤਾਂ ਜੋ ਆਮ ਆਦਮੀ ਪਾਰਟੀ ਦੀ ਆਵਾਜ਼ ਸਿੱਧੀ ਤੌਰ ‘ਤੇ ਹਰੇਕ ਘਰ, ਹਰੇਕ ਬੂਥ, ਹਰੇਕ ਨਾਗਰਿਕ ਤੱਕ ਪਹੁੰਚ ਸਕੇ।
ਕੌਂਸਲਰ ਸਤਨਾਮ ਸਿੰਘ ਸੰਨੀ ਨੇ ਦੱਸਿਆ ਕਿ ਇਸ ਵਾਰਡ ਪੱਧਰ ਤੱਕ ਹੀ ਨਹੀਂ, ਸਾਨੂੰ ਆਪਣਾ ਸੰਗਠਨ ਹਰੇਕ ਬੂਥ ਤੱਕ ਮਜ਼ਬੂਤ ਕਰਨਾ ਹੋਵੇਗਾ। ਹਰੇਕ ਮੁਹੱਲਾ, ਹਰੇਕ ਵੋਟਰ ਤੱਕ ਸਿੱਧਾ ਸੰਪਰਕ ਬਣਾਉਣਾ ਤੇ ਪਾਰਟੀ ਦੀ ਨੀਤੀ ਤੇ ਸੋਚ ਉਥੇ ਲੈ ਜਾਣੀ ਹੈ”। ਉਨ੍ਹਾਂ ਨੇ ਇਸ ਅਭਿਆਨ ਨੂੰ ਆਮ ਆਦਮੀ ਪਾਰਟੀ ਦੀ ਜੜ੍ਹਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਕਦਮ ਕਰਾਰ ਦਿੱਤਾ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦੁਆਰਾ ਉਨ੍ਹਾਂ ਨੂੰ ਬਹੁਤ ਸਨੇਹ ਮਿਲ ਰਿਹਾ ਹੈ।ਜਿਸ ਦੀ ਮਿਸਾਲ ਜਿਮਨੀ ਚੋਣਾਂ ਵਿੱਚ ਵਿਧਾਇਕ ਸੰਜੀਵ ਅਰੋੜਾ ਦੀ ਸ਼ਾਨਦਾਰ ਜਿੱਤ ਸਾਬਤ ਕਰਦੀ ਹੈ ਅਤੇ ਪਾਰਟੀ ਨੇ ਵੀ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾ ਕੇ ਮਾਣ ਬਖਸ਼ਿਆ ਹੈ।


