14 ਅਪਰੈਲ ਨੂੰ 10 ਵੱਜੇ ਬਸਪਾ ਦੇ ਜਿਲਾ ਦਫਤਰ ਚੰਡੀਗੜ੍ਹ ਰੋਡ ਨਵਾਂਸ਼ਹਿਰ ਪੁੱਜਣ ਦੀ ਅਪੀਲ ਪ੍ਰਵੀਨ ਬੰਗਾ
ਬੰਗਾ ਭਾਰਤੀ ਸੰਵਿਧਾਨ ਨਿਰਮਾਤਾ ਵਿਸ਼ਵ ਰਤਨ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਨਮਦਿਨ ਤੇ ਬਹੁਜਨ ਸਮਾਜ ਪਾਰਟੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋ 14 ਅਪਰੈਲ ਨੂੰ ਨਵਾਂ ਸ਼ਹਿਰ ਪਾਰਟੀ ਦੇ ਜਿਲ੍ਹਾ ਦਫਤਰ10 ਵੱਜੇ ਮਨਾਇਆ ਜਾਵੇਗਾ ਉਸ ਤੋ ਪਹਿਲਾਂ 9. ਵਜੇ ਬੰਗਾ ਸ਼ਹਿਰ ਵਿਚ ਫੂਲਮਾਲਾ ਭੇਂਟ ਕੀਤੀਆਂ ਜਾਣਗੀਆਂ ਉਪਰੋਕਤ ਪ੍ਰੋਗਰਾਮਾਂ ਦੀ ਤਿਆਰੀ ਸੰਬੰਧੀ ਬੰਗਾ ਵਿਖੇ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਇੰਚਾਰਜ ਹਲਕਾ ਬੰਗਾ ਵਿਚਾਰ ਵਿਟਾਂਦਰਾ ਕਰਦੇ ਹੋਏ ਸਾਬਕਾ ਜਿਲਾ ਪ੍ਰਧਾਨ ਸਰਪੰਚ ਮਨੋਹਰ ਕਮਾਮ ਜੀ ਬੰਗਾ ਹਲਕੇ ਦੇ ਪ੍ਰਧਾਨ ਜੈ ਪਾਲ ਸੂੰਡਾ ਜੀ ਜਿਲਾ ਸਕੱਤਰ ਵਿਜੇ ਕੁਮਾਰ ਗੁਣਾਚੋਰ ਜੀ ਬਸਪਾ ਆਗੂ ਪਰਮਜੀਤ ਮਹਿਰਮਪੁਰ ਜੀ ਸਾਬਕਾ ਹਲਕਾ ਪ੍ਰਧਾਨ ਜਗਦੀਸ਼ ਸਲਾਂ ਇੰਦਰਜੀਤ ਅਟਾਰੀ ਜੀ ਯੂਥ ਆਗੂ ਪਰਮਜੀਤ ਦੋਸਾਂਝ ਮੋਹਣ ਲਾਲ ਬਾਲੋਂ ਦੀ ਹਾਜਰੀ ਵਿਚ ਨੇ ਆਖਿਆ ਬਦਲਾਅ ਦੇ ਨਾਂ ਤੇ ਬਣੀ ਆਮ ਆਦਮੀ ਪਾਰਟੀ ਦੇ ਮੁਖੀ ਵਲੋ ਆਪਣੇ ਆਪ ਨੂੰ ਡਾ ਅੰਬੇਡਕਰ ਜੀ ਤੇ ਸ਼ਹੀਦ ਭਗਤ ਸਿੰਘ ਦੇ ਬਰਾਬਰ ਸਮਝਣਾ ਤੇ ਉਨ੍ਹਾਂ ਦੀ ਪਾਰਟੀ ਵਲੋ ਮਾਣਤਾ ਦੇਣ ਦਾ ਬਸਪਾ ਪੁਰਜ਼ੋਰ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ ਬਸਪਾ ਆਗੂਆਂ ਨੇ ਆਖਿਆ ਬਦਲਾਅ ਦੇ ਨਾਂ ਤੇ ਬਣੀ ਸਰਕਾਰ ਆਰ ਐਸ ਐਸ ਨੂੰ ਖੁਸ਼ ਕਰਨ ਲਈ ਦਲਿਤਾਂ ਤੇ ਜਬਰ ਤੇ ਵਧੀਕੀਆਂ ਨੂੰ ਰੋਕਣ ਲਈ ਸੰਵਿਧਾਨਕ ਮਜਬੂਤ ਸਰਕਾਰੀ ਏਜੰਸੀ ਨੂੰ ਭਾਜਪਾ ਵਾਂਗ ਕਮਜ਼ੋਰ ਕਰਨ ਦੇ ਇਰਾਦੇ ਨਾਲ ਅਜੇ ਤੱਕ ਐਸ ਸੀ ਕਮਿਸ਼ਨ ਦਾ ਚੇਅਰਮੈਨ ਵੀ ਨਹੀ ਲਗਾ ਸਕੀ ਬਹੁਤ ਸ਼ਰਮ ਵਾਲੀ ਗੱਲ ਹੈ ਪਰ ਮੈਂਬਰ ਜਰੂਰ ਘਟਾ ਦਿਤੇ ਹਨ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਬਰਾਬਰ ਫੋਟੋ ਲਗਾਉਣ ਵਾਲਿਆਂ ਦਾ ਬਹੁਜਨ ਸਮਾਜ ਨੂੰ ਮੂੰਹ ਨਾ ਲਗਾਉਣ ਦੀ ਅਪੀਲ ਕਰਦੇ ਹੋਏ ਐਸ ਸੀ ਬੀ ਸੀ ਭਾਈਚਾਰੇ ਨਾਲ ਸੰਬੰਧਤ ਆਮ ਪਾਰਟੀ ਦੇ ਮੰਤਰੀ ਐਮ ਐਲ ਏ ਤੇ ਆਗੂਆਂ ਨੂੰ ਵੀ ਕਟਹਿਰੇ ਵਿਚ ਖੜਾ ਕਰਕੇ ਸਰਕਾਰ ਵਲੋ ਸਮਾਜ ਵਿਰੋਧੀ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਰੋਕਣ ਲਈ ਕੀ ਕਰ ਰਹੇ ਹਨ ਪਿੰਡਾਂ ਵਿੱਚ ਆਉਣ ਤੇ ਪੁਛਿਆ ਜਾਵੇ ਸਰਕਾਰੀ ਦਫਤਰਾਂ ਵਿਚ ਉਨ੍ਹਾਂ ਦੀ ਫੋਟੋ ਲਾਉਣਾ ਜਰੂਰੀ ਨਹੀਂ ਉਨ੍ਹਾਂ ਦੇ ਸੁਪਨਿਆਂ ਤੇ ਭਾਰਤੀ ਸੰਵਿਧਾਨ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਜਰੂਰੀ ਹੈ ਡਾ ਅੰਬੇਡਕਰ ਜੀ ਦੇ ਵਿਰੋਧੀ ਮਾਨਸਿਕਤਾ ਵਾਲਿਆਂ ਨੂੰ ਨਕਲੀ ਮਖੌਟਿਆਂ ਵਾਲਿਆਂ ਨੂੰ ਲੋਕਸਭਾ ਦੀਆਂ ਚੋਣਾਂ ਵਿਚ ਸਬਕ ਸਿਖਾਉਣ ਦੀ ਅਪੀਲ ਕੀਤੀ ਹਲਕੇ ਦੀ ਸਮੂਚੀ ਲੀਡਰਸ਼ਿਪ ਨੇ ਵਿਸ਼ਵ ਰਤਨ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਨਮਦਿਨ ਤੇ ਰੱਖੇ ਸਮਾਗਮਾਂ ਵਿੱਚ ਵਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ਤੇ ਭਖਦੇ ਮਸਲੇ ਸੰਬੰਧੀ ਤੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਸੰਬੰਧੀ ਵੀ ਵਿਚਾਰ ਵਿਟਾਂਦਰਾ ਕੀਤਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly