(ਸਮਾਜ ਵੀਕਲੀ)-ਆਮ ਆਦਮੀ ਪਾਰਟੀ ਦੇ ਮਿਸ਼ਨ 13-0 ਦੇ ਤਹਿਤ ਐਸ ਸੀ ਵਿੰਗ ਪਟਿਆਲਾ ਦੇ ਪ੍ਰਧਾਨ ਅਤੇ ਅਹੁਦੇਦਾਰ ਸਾਹਿਬਾਨਾਂ ਨੇ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਸੂਬਾ ਜਰਨਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਨਾਲ ਮੁਲਾਕਾਤ ਦੋਰਾਨ ਪਾਰਟੀ ਦੀ ਬਹਿਤਰੀ ਲਈ ਵਿੰਗ ਵੱਲੋ ਆਪਣੇ ਸੁਝਾਅ ਦਿੱਤੇ ਅਤੇ ਸਰਦਾਰ ਬਰਸਟ ਨੇ ਉਹਨਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ, ਆਪ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਪੰਜਾਬ ਤੋਂ ਲੋਕ ਸਭਾ ਦੇ ਉਮੀਦਵਾਰਾਂ ਨੂੰ ਜਿੱਤ ਦਵਾਉਣ ਲਈ ਪ੍ਰੇਰਿਤ ਕੀਤਾ।
ਇਸ ਮਿਟਿੰਗ ਵਿੱਚ ਕੁਲਦੀਪ ਸਿੰਘ ਸਾਹਿਲ ਜ਼ਿਲ੍ਹਾ ਪ੍ਰਧਾਨ, ਅਮਨ ਜੌਲੀ ਮੀਤ ਪ੍ਰਧਾਨ, ਸੁਬੇਦਾਰ ਕੁਲਦੀਪ ਸਿੰਘ ਜ਼ਿਲ੍ਹਾ ਸੁੰਯੁਕਤ ਸਕੱਤਰ, ਗਿਆਨ ਚੰਦ ਕੋਆਰਡੀਨੇਟਰ, ਜਗਮੋਹਨ ਸਿੰਘ ਕੋਆਰਡੀਨੇਟਰ, ਵਰਿੰਦਰ ਕੋਆਰਡੀਨੇਟਰ ਅਤੇ ਸੁਰਜਨ ਸਿੰਘ, ਰੁਪਿੰਦਰ ਸਿੰਘ, ਜੱਸੀ ਮਾਨਵੀ, ਚਰਨਜੀਤ ਸਿੰਘ, ਸੰਜੀਵ, ਸੰਨੀ ਹਿਗੋਨਾ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly