ਮਹਿਤਪੁਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੁਸ਼ੀਲ ਰਿੰਕੂ ਨੂੰ ਵਧਾਈ ਦੇਣ ਪਹੁੰਚੇ

ਫੋਟੋ ਕੈਪਸਨ:- ਆਮ ਆਦਮੀ ਪਾਰਟੀ ਮਹਿਤਪੁਰ ਦੀ ਟੀਮ ਲੋਕ ਸਭਾ ਜਲੰਧਰ ਦੇ ਐਮ ਪੀ ਸੁਸ਼ੀਲ ਕੁਮਾਰ ਰਿੰਕੂ ਨੂੰ ਵਧਾਈ ਦਿੰਦੀ ਹੋਈ। ਤਸਵੀਰ ਖਿੰਡਾ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)-ਆਮ ਆਦਮੀ ਪਾਰਟੀ ਦੇ ਉਮੀਦਵਾਰ ਜਲੰਧਰ ਲੋਕ ਸਭਾ ਜਿੰਮਨੀ ਚੌਣ ਵਿਜੇਤਾ ਐਮ,ਪੀ, ਸੁਸ਼ੀਲ ਕੁਮਾਰ ਰਿੰਕੂ ਨੂੰ ਬਲਾਕ ਮਹਿਤਪੁਰ ਤੋਂ ਆਮ ਆਦਮੀ ਪਾਰਟੀ ਦੀ ਟੀਮ ਐਮ ਪੀ ਸੁਸ਼ੀਲ ਕੁਮਾਰ ਰਿੰਕੂ ਉਨ੍ਹਾਂ ਦੇ ਗ੍ਰਹਿ ਵਿਖੇ ਉਚੇਚੇ ਤੌਰ ਤੇ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੇ। ਇਸ ਟੀਮ ਵਿਚ ਸ਼ਾਮਿਲ ਹਰਵਿੰਦਰ ਸਿੰਘ ਮਠਾੜੂ, ਨਗਿੰਦਰ ਸਿੰਘ ਮੰਡਿਆਲਾ, ਸੁਰਜੀਤ ਸਿੰਘ ਰਾਏ ਪੁਰ ਗੁਜਰਾਂ ,ਮਲਕੀਤ ਸਿੰਘ ਵੇਹਰਾਂ, ਬਲਵੀਰ ਮਹੇੜੂ ,ਨਵਦੀਪ ਮਹੇ ਮਹਿਤਪੁਰ ਵੱਲੋਂ ਐਮ, ਪੀ , ਸੁਸ਼ੀਲ ਕੁਮਾਰ ਰਿੰਕੂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਹਰਵਿੰਦਰ ਸਿੰਘ ਮਠਾੜੂ ਨੇ ਐਮ, ਪੀ ਸੁਸ਼ੀਲ ਕੁਮਾਰ ਰਿੰਕੂ ਨੂੰ ਮਹਿਤਪੁਰ ਦੀਆਂ ਸਮੱਸਿਆਂਵਾਂ ਤੋਂ ਜਾਣੂ ਕਰਵਾਇਆ। ਜਿਸ ਤੇ ਐਮ ਪੀ ਸੁਸ਼ੀਲ ਰਿੰਕੂ ਵੱਲੋਂ ਭਰੋਸਾ ਦਿੱਤਾ ਗਿਆ ਕਿ ਮਹਿਤਪੁਰ ਤੇ ਜਲੰਧਰ ਜ਼ਿਲ੍ਹੇ ਦੀਆਂ ਸਮੱਸਿਆਂਵਾਂ ਨੂੰ ਹਲ ਕਰਨ ਲਈ ਉਹ ਖੁਦ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਚਨਬੱਧ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article5 ਜੂਨ ਵਿਸ਼ਵ ਵਾਤਾਵਰਣ ਦਿਵਸ
Next articleਆਸਟ੍ਰੇਲੀਆ ਦੇ ਬ੍ਰਿਸਬੇਨ ਵਿੱਚ ਚਲ ਰਹੀਆਂ ਕੁਸ਼ਤੀ ਦੀਆਂ ਨੈਸ਼ਨਲ ਗੇਮਾਂ ਵਿੱਚ ਚੱਕ ਸਾਹਬੂ ਦੇ ਗੁਰਪ੍ਰੀਤ ਸਿੰਘ ਨੇ ਪਰਥ ਵਲੋਂ ਜਿਤਿਆ ਸਿਲਵਰ ਮੈਡਲ