ਆਧਾਰ ਕਾਰਡ ਦੇ ਕੈਂਪ ਦਾ ਲੋਕਾਂ ਨੇ ਲਿਆ ਲਾਹਾ 

ਫੋਟੋ: ਆਧਾਰ ਕਾਰਡ ਦੇ ਕੈਂਪ ਸਮੇ ਗੁਰਦੀਪ ਸਿੰਘ ਰਾਣਾ ਡੰਗ, ਜਤਿੰਦਰਪਾਲ ਸਿੰਘ ਖੁਰਾਣਾ, ਹਰਪ੍ਰੀਤ ਸਿੰਘ ਮੱਕੜ ਤੇ ਹੋਰ
ਲੁਧਿਆਣਾ   (ਸਮਾਜ ਵੀਕਲੀ)    ( ਕਰਨੈਲ ਸਿੰਘ ਐੱਮ.ਏ.) ਅਕਸਰ ਆਧਾਰ ਕਾਰਡ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਲੈ ਕੇ ਆਮ ਆਦਮੀ ਨੂੰ ਬਹੁਤ ਮੁਸ਼ਕਿਲਾਂ ਦਾ ਸਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਹਾਜਨ ਸਟਰੀਟ, ਮਾਡਲ ਟਊਨ ਐਕਸ. ਬਲਾਕ-ਡੀ ਵਿਖੇ ਗੁਰਦੀਪ ਸਿੰਘ ਰਾਣਾ ਡੰਗ ਦੀ ਅਗਵਾਈ ਵਿੱਚ ਲਗਾਏ ਗਏ ਆਧਾਰ ਕਾਰਡ ਦੇ ਕੈਂਪ ਸਮੇਂ ਵਿਸ਼ੇਸ ਤੌਰ ਤੇ ਪੁੱਜੇ ਸਮਾਜ ਸੇਵਕ ਜਤਿੰਦਰਪਾਲ ਸਿੰਘ ਖੁਰਾਣਾ, ਕੌਂਸਲਰ ਸੁਖਦੇਵ ਸਿੰਘ ਸੀਰਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਆਧਾਰ ਕਾਰਡ ਦੀ ਜ਼ਰੂਰਤ ਹਰ ਕੰਮ ਵਿੱਚ ਬਹੁਤ ਜ਼ਰੂਰੀ ਹੋ ਚੁੱਕੀ ਹੈ। ਬੇਸ਼ੱਕ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਸਕੂਲ ਵਿੱਚ ਬੱਚਿਆਂ ਦਾ ਦਾਖਲਾ ਹੋਏ, ਬੈਂਕ ਜਾਂ ਹੋਰ ਸਰਕਾਰੀ ਅਦਾਰੇ ਵਿੱਚ ਆਪਣੀ ਪਹਿਚਾਣ ਨੂੰ ਮੁਕੰਮਲ ਕਰਵਾਉਣਾ ਹੋਵੇ ਤਾਂ ਬਾਕੀ ਕਾਗਜ਼ਾਂ ਦੇ ਨਾਲ-ਨਾਲ ਆਧਾਰ ਕਾਰਡ ਦਾ ਹੋਣਾ ਬਹੁਤ ਜ਼ਰੂਰੀ ਹੋ ਚੁੱਕਿਆ ਹੈ। ਇਸ ਮੌਕੇ ਗੁਰਦੀਪ ਸਿੰਘ ਰਾਣਾ ਡੰਗ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਲਾਕਾ ਨਿਵਾਸੀਆਂ ਦੀ ਸਹੂਲਤ ਵਾਸਤੇ ਸਵ: ਜੱਥੇਦਾਰ ਹਰਭਜਨ ਸਿੰਘ ਡੰਗ ਦੀ ਯਾਦ ਵਿੱਚ ਹਰ ਮਹੀਨੇ ਆਧਾਰ ਕਾਰਡ ਦਾ ਕੈਂਪ ਇਸੇ ਸਥਾਨ ਤੇ ਲਗਾਇਆ ਜਾਂਦਾ ਹੈ ਜਿਸ ਵਿੱਚ ਆਧਾਰ ਕਾਰਡ ਨਾਲ ਸੰਬੰਧਿਤ ਹਰ ਕੰਮ ਦਾ ਲਾਭ ਲੋਕ ਇੱਕ ਛੱਤ ਹੇਠਾਂ ਪ੍ਰਾਪਤ ਕਰਦੇ ਹਨ। ਖੁਰਾਣਾ ਅਤੇ ਸੀਰਾ ਨੇ ਗੁਰਦੀਪ ਸਿੰਘ ਰਾਣਾ ਡੰਗ ਤੇ ਉਨ੍ਹਾਂ ਦੀ ਟੀਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਜੋ ਕੰਮ ਸਰਕਾਰਾਂ ਵੱਲੋਂ ਸੁਵਿਧਾ ਸੈਂਟਰਾਂ ਵਿੱਚ ਕਰਵਾਏ ਜਾਂਦੇ ਹਨ ਉਹ ਕੰਮ ਗੁਰਦੀਪ ਸਿੰਘ ਰਾਣਾ ਵੱਲੋਂ ਲੋਕਾਂ ਦੀ ਸਹੂਲਤ ਲਈ ਮੁਹੱਲੇ ਵਿੱਚ ਹੀ ਕੈਂਪ ਲਗਾ ਕੇ ਕਰਵਾਏ ਜਾ ਰਹੇ ਹਨ। ਇਸ ਮੌਕੇ ਹਰਪ੍ਰੀਤ ਸਿੰਘ ਮੱਕੜ, ਜਤਿੰਦਰਪਾਲ ਸਿੰਘ ਖੁਰਾਣਾ, ਕ੍ਰਿਪਾਲ ਸਿੰਘ ਮਨੋਚਾ, ਚਰਨਜੀਤ ਸਿੰਘ ਪਾਹਵਾ, ਚਰਨਪ੍ਰੀਤ ਸਿੰਘ ਡੰਗ, ਕਿਰਤ ਸਿੰਘ ਮੱਕੜ, ਗੁਰਦੀਪ ਸਿੰਘ ਖੁਰਾਣਾ, ਪਰਮਜੀਤ ਸਿੰਘ ਖੁਰਾਣਾ, ਹਨੀ ਚਾਨਾ, ਰਿੰਕੂ, ਸਾਜਨ ਵੀ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article ਇਲੈਕਟ੍ਰਿਕ ਸਕੂਟੀ ਦੀ ਬੈਟਰੀ ਬਲਾਸਟ ਹੋਣ ਨਾਲ ਗੱਡੀ ਅਤੇ ਬਾਈਕ ਵੀ ਸੜੇ 
Next articleਸਾਂਝੀ ਸਿੱਖਿਆ ਸੰਸਥਾ ਵਲੋੰ ਵਿੱਦਿਅਕ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੇ ਅਧੀਨ ਸੈਂਟਰ ਢੇਰ ਅਤੇ ਜਿੰਦਵੜੀ ਦੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਦੀ ਇੱਕ ਸਾਂਝੀ ਮੀਟਿੰਗ