HOME ਆਧਾਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਰਲਡ ਵੂਮੈਨ ਡੇ ਮਨਾਇਆ 

ਆਧਾਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਰਲਡ ਵੂਮੈਨ ਡੇ ਮਨਾਇਆ 

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਖੰਨਾ ਦੇ ਵੁਮੈਨ ਏ.ਐਸ ਕਾਲਜ, ਅਮਲੋਹ ਰੋਡ ਵਿੱਚ ਡਾਕਟਰ ਡੀ.ਐਨ.ਕੋਟਨਿਸ ਖੰਨਾ ਅਤੇ ਖੰਨਾ ਦੇ ਆਧਾਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਰਲਡ ਵੂਮੈਨ ਡੇ ਮਨਾਇਆ ਗਿਆ । ਇਸ ਪ੍ਰੋਗਰਾਮ ਦਾ ਮਕਸਦ ਨਾਰੀ ਸ਼ਕਤੀ ਦਾ ਸਨਮਾਨ ਕਰਨਾ । ਇਸ ਪ੍ਰੋਗਰਾਮ ਦੇ ਵਿੱਚ ਚੀਫ ਗੈਸਟ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸ਼ੋਂਦ ਜੀ ਦੇ ਮਾਤਾ ਜੀ ਪਹੁੰਚੇ । ਇਸ ਪ੍ਰੋਗਰਾਮ ਵਿੱਚ ਪੰਜਾਬੀ ਫਿਲਮ ਸਟਾਰ ਮੈਡਮ ਗੁਰਪ੍ਰੀਤ ਕੌਰ ਭੰਗੂ ਜੀ ਪਹੁੰਚੇ ਅਤੇ ਉਹਨਾਂ ਨੇ ਔਰਤ ਦੇ ਹੱਕਾਂ ਦੀ ਗੱਲ ਕਰਦੇ ਹੋਏ ਸਭ ਨੂੰ ਸੁਨੇਹਾ ਦਿੱਤਾ ਕਿ ਇੱਕ ਔਰਤ ਤੋਂ ਬਿਨਾਂ ਸਮਾਜ ਨਹੀਂ ਚੱਲ ਸਕਦਾ । ਡਾਕਟਰ ਡੀ.ਐਨ.ਕੋਟਨਿਸ ਦੀ ਟੀਮ ਨੇ ਫਰੀ ਬਲੱਡ ਪ੍ਰੈਸ਼ਰ, ਸੂਗਰ ਤੇ ਐਚ.ਆਈ.ਵੀ.ਟੈਸਟ ਕੀਤੇ ਗਏ। ਡਾਕਟਰ ਡੀ.ਐਨ. ਕੋਟਨਿਸ ਨੇ ਐਚ.ਆਈ.ਵੀ ਦੇ ਚਾਰ ਕਾਰਨਾਂ ਬਾਰੇ ਜਾਣਕਾਰੀ ਦਿੱਤੀ । ਗਗਨਦੀਪ ਸ਼ਰਮਾ ਨੇ ਐਚ.ਪੀ.ਵੀ. ਵਾਇਰਸ ਦੇ ਬਾਰੇ ਦੱਸਿਆ ਕਿ ਇਸ ਵਾਇਰਸ ਦੀ ਵੈਕਸੀਨ ਹੁਣ ਹਰ ਇੱਕ ਹਸਪਤਾਲ ਦੇ ਵਿੱਚ ਸ਼ੁਰੂ ਹੋ ਗਈ ਹੈ । ਸੋ ਆਪਾਂ ਨੂੰ ਆਪਣੀਆਂ ਧੀਆਂ ਨੂੰ ਇਹ ਵੈਕਸੀਨ ਲਗਾਉਣੀ ਚਾਹੀਦੀ ਹੈ । ਪੰਜਾਬੀ ਸਿੰਗਰ ਰਜਨੀ ਜੈਨ ਆਰੀਆ ਜੀ ਨੇ ਆਪਣੀ ਸੁਰੀਲੀ ਆਵਾਜ਼ ਤੇ ਆਪਣੇ ਗੀਤਾਂ ਨਾਲ ਸਭ ਨੂੰ ਨਚਾਇਆ । ਆਧਾਰ ਫਾਊਂਡੇਸ਼ਨ ਤੋਂ ਮਹਿੰਦਰ ਅਰੋੜਾ ਜੀ ਅਤੇ ਹਰਜੀਤ ਕੌਰ ਜੀ ਨੇ ਡਾਕਟਰ ਡੀ.ਐਨ. ਕੋਟਨਿਸ ਟੀਮ ਨੂੰ ਸਨਮਾਨ ਦੇ ਕੇ ਧੰਨਵਾਦ ਕੀਤਾ । ਇਸ ਪ੍ਰੋਗਰਾਮ ਵਿੱਚ ਮਨਪ੍ਰੀਤ ਕਪਲਿਸ਼, ਅਲੀਸ਼ਾ ਅਗਰਵਾਲ, ਕੌਂਸਲਰ ਲਾਈ ਚਲੀ ਜੀ, ਮਨਪ੍ਰੀਤ ਕੌਰ, ਰਵਦੀਪ ਕੌਰ, ਇੰਦਰਜੀਤ ਕੌਰ ਅਤੇ ਦਲਜੀਤ ਸਿੰਘ ਸ਼ਾਮਿਲ ਹੋਏ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article” ਔਰਤ ਦੀ ਅਣਦਿਸੀ ਗੁਲਾਮੀ”
Next articleਵਿਧਾਇਕਾ ਸੰਤੋਸ਼ ਕਟਾਰੀਆ ਨੇ ਗੋਲੂ ਮਾਜਰਾ ਨੂੰ ਵਿਕਾਸ ਕਾਰਜਾਂ ਲਈ ਦਿੱਤਾ 5 ਲੱਖ ਦਾ ਚੈੱਕ