ਅਦਾਰਾ ਪਾਠਕ ਸੱਥ ਵਲੋਂ ਬਾਰਾਦਰੀ ਬਾਗ ਵਿਖੇ ਸਾਹਿਤਕ ਮਿਲਣੀ ਕੀਤੀ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅਦਾਰਾ ਪਾਠਕ ਸੱਥ ਨਵਾਂਸ਼ਹਿਰ ਵਲੋਂ ਬੀਤੇ ਸ਼ਨੀਵਾਰ ਬਰਾਦਰੀ ਬਾਗ਼ ਵਿਚ ਸਾਹਿਤਿਕ ਮਿਲਣੀ ਕੀਤੀ ਗਈ। ਜਿਸ ਵਿਚ ਸਾਹਿਤ ਨਾਲ ਜੁੜੇ ਪਾਠਕ ਇਕੱਠੇ ਹੋਏ। ਇਸ ਮਿਲਣੀ ਵਿਚ ਪਾਠਕਾਂ ਵਲੋਂ ਪਿਛਲੇ ਸਮੇ ਵਿਚ ਪੜ੍ਹਿਆ ਗਈਆਂ ਕਿਤਾਬਾਂ ਤੇ ਖੁਲ ਕੇ ਚਰਚਾ ਹੋਈਂ। ਇਹਨਾਂ ਕਿਤਾਬਾਂ ਵਿਚ ਚੰਗੇਜ ਆਇਮਤੋਵ   ਦੇ ਨਾਵਲ ਪਹਿਲਾ ਅਧਿਆਪਕ ਤੇ ਬਹਿਸ ਹੋਈਂ। ਇਸ ਤੋਂ ਇਲਾਵਾ ਨਾਓਮੀ ਕਲੇਨ ਦੀ ਕਿਤਾਬ ਸਦਮਾ ਸਿਧਾਂਤ  ਬਾਰੇ ਪਰਮਜੀਤ ਕਰਿਆਮ ਵਲੋਂ ਵਿਸ਼ਥਾਰ ਵਿਚ ਦੱਸਿਆ ਗਿਆ। ਇਸ ਤੋਂ ਇਲਾਵਾ ਹਰਨੇਕ ਸਿੰਘ ਹੇਅਰ ਦੇ ਨਾਵਲ ਚੱਕਰਵਿਊ  ਤੇ ਲੰਮੀ ਚਰਚਾ ਹੋਈਂ। ਗ਼ਜ਼ਲਗੋ ਗੁਰਦੀਪ ਸੈਣੀ ਜੀ ਵਲੋਂ ਤਲਵਿੰਦਰ ਸਿੰਘ ਸੂਖਮ ਦੀ ਕਾਵ ਪੁਸਤਕ ‘ਦਿਲ ਦਾ ਮੌਸਮ ਪਰਤੇਗਾ’ ਬਾਰੇ ਜਾਣਕਾਰੀ ਦਿਤੀ ਗਈ। ਚਰਚਾ ਵਿਚ ਸ਼ਾਇਰ ਨੂਰਕਮਲ, ਦੀਪ ਜਗਤ ਪੂਰੀ, ਸ਼ਾਇਰ ਜਸਬੀਰ ਮੋਰੋਂ, ਅਮਰਜੀਤ ਸਿੰਘ ਤੇ ਸੰਦੀਪ ਨਈਅਰ  ਸ਼ਾਮਿਲ ਹੋਈ। ਅਦਾਰਾ ਪਾਠਕ ਸੱਥ ਦਾ ਮਕਸਦ ਪਾਠਕਾਂ ਨੂੰ ਖ਼ਰੇ ਤੇ ਅਗਾਂਹਵਧੂ ਸਾਹਿਤ ਨਾਲ ਜੋੜਨਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਸਲਾ ! ਮੁੱਖ ਮੰਤਰੀ ਪੰਜਾਬ ਦਲਿਤ ਮੁਲਾਜ਼ਮ ਅਤੇ ਸਮਾਜ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ ਕਰਨ ਦਾ, 5 ਜੁਲਾਈ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਈ ਤਾਂ 7 ਜੁਲਾਈ ਨੂੰ ਕਰਾਂਗੇ ਰੋਸ ਪ੍ਰਦਰਸ਼ਨ – ਪਾਲ/ਟੂਰਾ
Next articleਸਮਤਾ ਸੈਨਿਕ ਦਲ ਪੰਜਾਬ ਯੂਨਿਟ ਦੇ ਐਡਵੋਕੇਟ ਕੁਲਦੀਪ ਭੱਟੀ ਬਣੇ ਪ੍ਰਧਾਨ