ਪੰਚਾਇਤੀ ਜ਼ਮੀਨ ‘ਚ ਸਥਿਤ ਪੁਰਾਣੀ ਸਰਾਂ ‘ਚ ਬਣੀ ਹੋਈ ਸਰਕਾਰੀ ਡਿਸਪੈਂਸਰੀ ਤੇ ਲਾਇਬ੍ਰੇਰੀ ਵਾਲੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਗੇਟ ਲਗਾਉਣ ਦੇ ਖਿਲਾਫ਼ ਉੱਚ ਅਧਿਕਾਰੀਆਂ ਨੂੰ  ਦਿੱਤੀ ਲਿਖਤੀ ਸ਼ਿਕਾਇਤ

ਫਿਲੌਰ, ਅੱਪਰਾ (ਜੱਸੀ)-ਕਰੀਬੀ ਪਿੰਡ ਮੋਂਰੋਂ ਵਿਖੇ ਸਥਿਤ ਪਿੰਡ ਦੀ ਪੰਚਾਇਤੀ ਜ਼ਮੀਨ ‘ਚ ਸਥਿਤ ਪੁਰਾਣੀ ਸਰਾਂ ‘ਚ ਬਣੀ ਸਰਕਾਰੀ ਡਿਸਪੈਂਸਰੀ ਤੇ ਲਾਇਬ੍ਰੇਰੀ ਵਾਲੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਗੇਟ ਲਗਾਉਣ ਦੀ ਕੋਸ਼ਿਸ ਕਰਨ ਵਾਲੀ ਇੱਕ ਧਿਰ ਦੇ ਖਿਲਾਫ਼ ਆਰ. ਟੀ. ਆਈ ਐਕਟੀਵਿਸਟ ਤੇ ਸਮਾਜ ਸੇਵਕ ਵਿਨੋਦ ਭਾਰਦਵਾਜ ਨੇ ਉੱਚ ਅਧਿਕਾਰੀਆਂ ਨੂੰ  ਦਿੱਤੀ ਲਿਖਤੀ ਸ਼ਿਕਾਇਤਾਂ ਦੇ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਸੰਬੰਧ ‘ਚ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਬੀ. ਡੀ. ਪੀ. ਓ. ਫਿਲੌਰ, ਮਾਣਯੋਗ ਡੀ. ਡੀ. ਪੀ ਓ ਫਿਲੌਰ, ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਜਲੰਧਰ,  ਡਿਪਟੀ ਕਮਿਸ਼ਨਰ ਜਲੰਧਰ ਨੂੰ  ਦਿੱਤੀਆਂ ਗਈਆਂ ਲਿਖਤੀ ਸ਼ਿਕਾਇਤਾਂ ‘ਚ ਦੱਸਿਆ ਕਿ ਸਾਡੇ ਪਿੰਡ ‘ਚ ਇੱਕ ਬਹੁਤ ਹੀ ਪੁਰਾਣੀ ਸਰਾਂ ਪੰਚਾਇਤ ਦੀ ਜ਼ਮੀਨ ‘ਚ ਬਣੀ ਹੋਈ ਹੈ, ਜਿਸ ‘ਚ ਸਰਕਾਰੀ ਡਿਸਪੈਂਸਰੀ ਤੇ ਬਾਬਾ ਖੇੜਾ ਲਾਇਬ੍ਰੇਰੀ ਵੀ ਬਣੀ ਹੋਈ ਹੈ | ਸਰਾਂ ਦੇ ਬਿਲਕੁਲ ਨਾਲ ਸ਼ਿਵ ਮੰਦਿਰ ਬਣਿਆ ਹੋਇਆ ਹੈ | ਉਕਤ ਦੋਵਾਂ ਜ਼ਮੀਨਾਂ ਦਾ ਆਪਸ ‘ਚ ਕੋਈ ਵੀ ਤਾਲੁਕ ਜਾਂ ਵਾਸਤਾ ਨਹੀਂ ਹੈ | ਜਦਕਿ ਪਿੰਡ ਦੀ ਇੱਕ ਧਿਰ ਵਲੋਂ ਸਰਾਂ ਵਾਲੀ ਇਮਾਰਤ ‘ਤੇ ਗੇਟ ਲਗਾ ਕੇ ਕਬਜ਼ਾ ਕਰਨ ਦੀ ਨੀਅਤ ਨਾਲ ਅਜਿਹਾ ਕੀਤਾ ਜਾ ਰਿਹਾ ਹੈ | ਵਿਨੋਦ ਭਾਰਦਵਾਜ ਨੇ  ਸੰਬੰਧਿਤ ਉੱਚ ਅਧਿਕਾਰੀਆਂ ਨੂੰ  ਲਿਖਤੀ ਸ਼ਿਕਾਇਤਾਂ ਦੇ ਕੇ ਉਕਤ ਧਿਰ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਇਸ ਸੰਬੰਧ ‘ਚ ਜਦੋਂ ਸੰਬੰਧਿਤ ਧਿਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਸੰਪਰਕ ਨਹੀਂ ਹੋ ਸਕਿਆ |

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article“ਹਰੀ ਸਿੰਘ ਨਲਵਾ ਸਰਦਾਰ ਮੀਆਂ “
Next articleਡੇਢ ਦਰਜਨ ਪ੍ਰਾਣੀਆਂ ਨੇ ਕੀਤਾ ਅੰਮਿ੍ਤ ਪਾਨ, ਅੰਮਿ੍ਤ ਅਭਿਲਾਖੀ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਸੰਗਤਾਂ  ਫਿਲੌਰ,