ਐਂਕਰ, ਕੇ ਐੱਸ ਕੌੜਾ (ਸਮਾਜ ਵੀਕਲੀ) -ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੀ ਪੁੱਡਾ ਕਲੋਨੀ ਵਿੱਚ ਇੱਕ ਔਰਤ ਦੀ ਭੇਦ ਭਰੀ ਹਾਲਤ ਵਿਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਵਿੱਚ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਪਤੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ । ਦੋ ਪੰਜਾਬ ਪੁਲਸ ਕਰਮਚਾਰੀ ਸੀ। ਫੇਰ ਜਲਦ ਹੀ ਇਸ ਦੇ ਪੁੱਤਰ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਮਿਲੀ ਤੇ ਉਹ ਨੌਕਰੀ ਛੱਡ ਕੇ ਅਮਰੀਕਾ ਵਿਚ ਰਹਿ ਰਿਹਾ ਹੈ ਅਤੇ ਜਿਸ ਦੇ ਚੱਲਦੇ ਮਿ੍ਰਤਕ ਔਰਤ ਆਪਣੇ ਨਵੇਂ ਬਣੇ ਘਰ ਵਿੱਚ ਇਕੱਲੀ ਰਹਿੰਦੀ ਸੀ । ਸਾਲ 2009 ਵਿਚ ਉਸ ਨੇ ਆਪਣੀ ਲੜਕੀ ਦੀ ਸ਼ਾਦੀ ਸੁਲਤਾਨਪੁਰ ਲੋਧੀ ਦੇ ਪਿੰਡ ਸਰਾਏ ਜੱਟਾਂ ਵਿਖੇ ਕੀਤੀ ਅਤੇ ਉਸ ਦੀ ਬੇਟੀ ਅਤੇ ਦਾਮਾਦ ਕੋਲ ਕਰੀਬ ਦੋ ਮਹੀਨੇ ਪਹਿਲਾਂ ਹੀ ਇੰਗਲੈਂਡ ਗਏ । ਜਿਹਨਾਂ ਦੇ ਦੋ ਬੱਚੇ ਹਨ।
ਉਹ ਅਮਰੀਕਾ ਦਾਖਲ ਹੋਣ ਵੇਲੇ ਮੈਕਸੀਕੋ ਗਏ ਪਰ ਕਿਸੇ ਕਾਰਨ ਦੇ ਚਲਦੇ ਉਨ੍ਹਾਂ ਦਾ ਦਾਮਾਦ ਵਾਪਸ ਆ ਗਿਆ ਅਤੇ ਉਸਦੀ ਪਤਨੀ ਅਮਰੀਕਾ ਆਪਣੇ ਬੱਚਿਆਂ ਦੇ ਨਾਲ ਚਲੀ ਗਈ । ਜਿਸ ਤੋਂ ਬਾਅਦ ਦਮਾਦ ਕਾਫੀ ਤਾਨਾਵ ਵਿੱਚ ਸੀ ਅਤੇ ਜਿਸ ਦੌਰਾਨ ਉਸ ਨੇ ਅਜਿਹੀ ਆਪਣੇ ਸੋਸ਼ਲ ਪਲੇਟਫਾਰਮ ਤੇ ਇਕ ਵੀਡੀਓ ਵਇਰਲ ਕੀਤੀ ਜਿਸ ਵਿਚ ਇਸ ਲਈ ਉਸ ਨੇ ਆਪਣੀ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪ੍ਰੰਤੂ ਉਸ ਦੇ ਕੁੱਝ ਸਮੇਂ ਬਾਅਦ ਹੀ ਉਸਦੀ ਸੱਸ ਦੀ ਮੌਤ ਦੀ ਖਬਰ ਸਾਹਮਣੇ ਆਈ। ਜਿਸ ਦੀ ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਦੇ ਦਾਮਾਦ ਦੀ ਵਾਇਰਲ ਵੀਡੀਓ ਤੋਂ ਬਾਅਦ ਲੋਕੇਸ਼ਨ ਮਿ੍ਰਤਕਾ ਦੇ ਘਰ ਦੇ ਨੇੜੇ ਦੀ ਆਈ। ਜਿਸ ਅਨੁਸਾਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly