(ਸਮਾਜ ਵੀਕਲੀ)
ਔਰਤ ਜਿਵੇਂ ਰੱਬ ਦਾ ਹੀ ਦੂਜਾ ਨਾਂ ਹੈ,
ਉਹ ਕਦੇ ਬਣੇਂ ਸਿੰਘਣੀ ਤੇ ਕਦੇ ਮਾਂ ਹੈ,
ਜ਼ਿੰਦਗੀ ਦੇ ਹਰ ਰੰਗ ਚ ਵਹਿੰਦੀ,
ਸੌਹਰੇ ਘਰ ਵਿੱਚ ਅਪਣੱਤ ਸਿਖਾਵੇ,
ਪੇਕਿਆਂ ਲਈ ਬਣ ਢਾਲ ਹੈ ਰਹਿੰਦੀ,
ਨਵੇਕਲੀ ਹਰ ਖੇਤਰ ਵਿੱਚ ਉਸਦੀ ਥਾਂ ਹੈ,
ਔਰਤ ਜਿਵੇਂ ਰੱਬ ਦਾ ਹੀ ਦੂਜਾ ਨਾ ਹੈ
ਉਹ ਕਦੇ ਬਣੇ ਸਿੰਘਣੀ ਤੇ ਕਦੇ ਮਾਂ ਹੈ,
ਪਲਕ ਝਪਕਦੇ ਦੁੱਖ ਆਪਣੇ ਕਿਵੇਂ ਲਕੋ ਲੈਂਦੀ ਹੈ
ਦੂਜਿਆਂ ਦੀਆਂ ਖ਼ੁਸ਼ੀਆਂ ਚ ਹੱਸ ਕਿ ਪਰੋ ਲੈਂਦੀ ਹੈ,
ਮੱਦਦਗਾਰ ਜਿਵੇਂ ਬੋਹੜ ਦੀ ਛਾਂ ਹੈ,
ਔਰਤ ਜਿਵੇਂ ਰੱਬ ਦਾ ਹੀ ਦੂਜਾ ਨਾਂ ਹੈ,
ਉਹ ਕਦੇ ਬਣੇਂ ਸਿੰਘਣੀ ਤੇ ਕਦੇ ਮਾਂ ਹੈ,
ਕੀ ਪਤਾ ਕੀ-ਕੀ ਦਰਦ ਝੇਲੇ ਹੋਣਗੇ,
ਹੱਸਦੀ ਦੇਖ ਲੋਕ ਅੰਦਾਜ਼ਾ ਲਾਉਂਦੇ,
ਕਿ ਮੌਜ-ਮਸਤੀਆਂ ਤੇ ਮੇਲੇ ਹੋਣਗੇ,
ਕਰਨਾ ਹੋਵੇ ਕੰਮ ਤਾਂ ਕੀ ਸ਼ਹਿਰ ਤੇ ਕੀ ਗਰਾਂ ਹੈ,
ਔਰਤ ਜਿਵੇਂ ਰੱਬ ਦਾ ਹੀ ਦੂਜਾ ਨਾਂ ਹੈ,
ਉਹ ਕਦੇ ਬਣੇਂ ਸਿੰਘਣੀ ਤੇ ਕਦੇ ਮਾਂ ਹੈ,
ਬਿਨਾਂ ਲਫਜ਼ਾਂ ਦੇ ਪੜ੍ਹਿਓ ਉਸਨੂੰ,
ਕਿਵੇਂ ਲੜ੍ਹਦੀ,ਜਰਦੀ ਤੇ ਹੰਢਾਉਂਦੀ ਹੈ,
ਹਰ ਕੋਈ ਪੱਤ ਰੱਖੇ ਉਹਦੀ,
ਹੋਰ ਤਾਂ ਕੁਝ ਨਾ ਚਾਹੁੰਦੀ ਹੈ,
ਬਹੁਮੁੱਲੀ ਇਹ ਇੱਕ ਸਖ਼ਸ਼ੀਅਤ ਦੀ ਥਾਂ ਹੈ,
ਔਰਤ ਜਿਵੇਂ ਰੱਬ ਦਾ ਹੀ ਦੂਜਾ ਨਾਂ ਹੈ,
ਉਹ ਕਦੇ ਬਣੇਂ ਸਿੰਘਣੀ ਤੇ ਕਦੇ ਮਾਂ ਹੈ।
~ਮਿਸ ਅਮਨਦੀਪ ਕੌਰ(ਪਿੰਡ ਸਿੰਘੇਵਾਲਾ)
ਐਸ.ਐਸ. ਮਿਸਟ੍ਰੈਸ