(ਸਮਾਜ ਵੀਕਲੀ)
ਬਦਲਦੇ ਮੌਸਮ ਕੇ ਕੇ ਡੇਂਗੂ ਬੁਖਾਰ ਨੇ ਫਿਰ ਜ਼ੋਰ ਫੜ੍ਹ ਲਿਆ ਹੈ , ਜਿਸ ਕਾਰਨ ਲੋਕਾਂ ਦੇ ਖੂਨ ਅੰਦਰ ਪਲੇਟਲੈਟਸ ਤੇਜ਼ੀ ਨਾਲ ਘਟ ਰਹੇ ਹਨ । ਬੇਸ਼ੱਕ ਇਸ ਬੁਖਾਰ ਨੂੰ ਹੱਡੀ ਤੋੜ ਬੁਖਾਰ ਕਿਹਾ ਜਾਂਦਾ ਹੈ , ਪਰ ਇਸ ਵਾਰ ਦਰਦਾਂ ਬੇਸ਼ੱਕ ਘੱਟ ਹਨ ਪਰ ਸੈੱਲ ਤੇਜ਼ੀ ਨਾਲ ਘਟ ਰਹੇ ਹਨ ।
ਇਹਦੇ ਬਚਾਅ ਵਾਸਤੇ ਅਗਰ ਪਪੀਤੇ ਦੇ ਤਾਜ਼ਾ ਪੱਤਿਆਂ ਦਾ ਰਸ ਦੋ ਕੂ ਚਿਮਚੇ ਕੱਢ ਕੇ ਵਿੱਚ ਸ਼ਹਿਦ ਮਿਲਾ ਕੇ ਵੀ ਮਰੀਜ਼ ਨੂੰ ਪਿਆ ਦਿੱਤੇ ਜਾਣ ਤਾਂ ਕੁਝ ਘੰਟਿਆਂ ਵਿੱਚ ਹੀ ਪਲੇਟਲੈੱਟਸ ਵਧ ਜਾਂਦੇ ਹਨ ਅਤੇ ਮਰੀਜ਼ ਦੀ ਜਾਨ ਬਚ ਜਾਂਦੀ ਹੈ ।
ਅਗਾਊਂ ਬਚਾਅ ਵਾਸਤੇ ਨੇਪਾਲੀ ਚਰਾਇਤਾ , ਗਿਲੋਅ ਅਤੇ ਅਜਵਾਇਨ ਪੰਜਾਹ ਪੰਜਾਹ ਗ੍ਰਾਮ ਲੈਕੇ ਦੋ ਲਿਟਰ ਪਾਣੀ ਵਿਚ ਉਬਾਲ ਲਓ।
ਜਦੋਂ ਪਾਣੀ ਚੌਥਾ ਹਿੱਸਾ ਰਹਿ ਜਾਵੇ ਤਾਂ ਤੀਹ ਤੋਂ ਚਾਲੀ ਮਿਲੀ ਲੀਟਰ ਦਿਨ ਵਿਚ ਤਿੰਨ ਚਾਰ ਵਾਰ ਪੀਣ ਨਾਲ ਹਰ ਤਰਾਂ ਦੇ ਬੁਖਾਰ ਤੋਂ ਬਚਿਆ ਜਾ ਸਕਦਾ ਹੈ ।
ਇਹ ਫਾਰਮੂਲਾ ਸਾਡੇ ਘਰ ਪਿਛਲੇ ਅੱਸੀ ਸਾਲ ਤੋਂ ਹਰ ਬਦਲਦੇ ਮੌਸਮ ਵਿਚ ਬਣਾਇਆ ਅਤੇ ਵਰਤਿਆ ਜਾਂਦਾ ਹੈ ।
ਨੋਟ : ਇਹਦਾ ਅਰਕ ਵੀ ਕੱਢਿਆ ਜਾ ਸਕਦਾ ਹੈ , ਜੋ ਲੰਮਾਂ ਵਕਤ ਚੱਲ ਜਾਂਦਾ ਹੈ , ਪਰ ਕਾੜ੍ਹਾ ਛੇਤੀ ਖਰਾਬ ਹੋ ਸਕਦਾ ਹੈ ।
ਡਾਕਟਰ ਇੰਦਰਜੀਤ ਕਮਲ
9416362150
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly