ਇੱਕ ਵਿਲੱਖਣ ਸਖਸ਼ੀਅਤ ਨੇ ਲੇਖ਼ਕ ਮਹਿੰਦਰ ਸੂਦ ਵਿਰਕ

ਲੇਖ਼ਕ ਮਹਿੰਦਰ ਸੂਦ ਵਿਰਕ

 ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਉੱਘਾ ਕਵੀ ਮਹਿੰਦਰ ਸੂਦ ਵਿਰਕ ਇੱਕ ਲੇਖਕ ਅਤੇ ਗੀਤਕਾਰ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਉੱਘਾ ਸਮਾਜ ਸੇਵੀ ਵੀ ਹੈ। ਉਹ 20 ਸਾਲਾਂ ਤੋਂ ਲਗਾਤਾਰ ਖੂਨ ਦਾਨ ਕਰਦਾ ਆ ਰਿਹਾ ਹੈ। ਉਹ ਖੁਨ ਦਾਨ ਕੈਂਪ ਵੀ ਲਗਵਾਉਂਦਾ ਰਹਿੰਦਾ ਹੈ, ਐਮਰਜੈਂਸੀ ਵੇਲੇ ਕਿਸੇ ਵੀ ਮਰੀਜ਼ ਨੂੰ ਖੂਨ ਦੀ ਲੋੜ ਪਵੇ ਤਾਂ ਵੀ ਹਮੇਸ਼ਾ ਤੱਤ- ਪਰ ਰਹਿੰਦਾ ਹੈ। ਕੋਵਿਡ ਸਮੇਂ ਸਰਕਾਰੀ ਹਸਪਤਾਲ ਫਿਲੌਰ ਵਲੋਂ ਚਲਾਏ ਜਾ ਰਹੇ ਟੀਕਾ-ਕਰਨ ਪ੍ਰੋਗਰਾਮ ਵਿੱਚ ਸੂਦ ਵਿਰਕ ਨੇ ਅੱਠ ਮਹੀਨੇ ਲਗਾਤਾਰ ਨਿਰਸਵਾਰਥ ਸੇਵਾ ਕੀਤੀ। ਸੂਦ ਵਿਰਕ ਵਾਤਾਵਰਨ ਪ੍ਰੇਮੀ ਵੀ ਹੈ ਅਤੇ ਪੇੜ ਪੌਦਿਆਂ ਨਾਲ ਬਹੁਤ ਪਿਆਰ ਕਰਦਾ ਹੈ। ਇਹ ਅੱਜ ਤੱਕ 2407 ਬੂਟੇ ਵੱਖ ਵੱਖ ਥਾਵਾਂ ਤੇ ਲਗਾ ਚੁੱਕਾ ਹੈ। ਸੂਦ ਵਿਰਕ ਆਪਣੇ ਜਨਮ ਦਿਨ ਵਾਲੇ ਦਿਨ 2 ਬੂਟੇ ਜਰੂਰ ਲਗਾਉਂਦਾ ਹੈ ਅਤੇ ਉਸ ਦਿਨ ਖੂਨ ਦਾਨ ਵੀ ਜਰੂਰ ਕਰਦਾ ਹੈ। ਇਸ ਦੀਆਂ ਪੰਜ ਭਤੀਜੀਆਂ,ਦੋ ਭਾਣਜੀਆਂ ਤੇ ਇੱਕ ਭਾਣਜਾ ਤੇ ਇੱਕ ਭਤੀਜਾ ਹੈ। ਸੂਦ ਵਿਰਕ ਇਨਾਂ ਸਭ ਦੇ ਜਨਮ ਦਿਨ ਤੇ ਵੀ 2 ਬੂਟੇ ਜਰੂਰ ਲਗਾਉਂਦਾ ਹੈ। ਸੂਦ ਵਿਰਕ ਨੂੰ ਸਮਾਜ ਸੇਵੀ ਵਜੋਂ ਕਾਫੀ ਸੰਸਥਾਵਾਂ ਵਲੋਂ ਮਾਣ ਸਨਮਾਨ ਪ੍ਰਾਪਤ ਹੋਇਆ ਹੈ। ਜਿਸ ਵਿੱਚ ਸਰਕਾਰੀ ਹਸਪਤਾਲ ਫਿਲੌਰ, ਸ੍ਰੀ ਗੁਰੂ ਰਵਿਦਾਸ ਭਵਨ ਪ੍ਰੰਬਧਕ ਕਮੇਟੀ ਫਿਲੌਰ, ਡੀ ਏ ਵੀ ਸਕੂਲ ਫਿਲੌਰ, ਗੁਰਦੁਆਰਾ ਤਖਤਗੜ ਸਾਹਿਬ ਫਿਲੌਰ, ਆਂਧਰਾ ਬੈਂਕ ਜ਼ੋਨਲ ਆਫਿਸ ਲੁਧਿਆਣਾ ਕਾਰਪੋਰੇਸ਼ਨ ਬੈਂਕ ਲੁਧਿਆਣਾ, ਡੇਰਾ ਸੰਤ ਪ੍ਰੇਮ ਦਾਸ ਫਿਲੌਰ ਆਦਿ ਨਾਂ ਵਰਨਣ ਯੋਗ ਹਨ। ਮੈਂ ਖੁੱਦ ਸੂਦ ਵਿਰਕ ਦੀ ਲਿਖਤਾਂ ਨੂੰ 2 ਸਾਲਾਂ ਤੋਂ ਪੜਦਾ ਰਿਹਾ ਹਾਂ। ਇਸ ਦੀਆਂ ਹੱਥ ਲਿਖਤਾਂ ਵੀ ਸਮਾਜ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਹਨ। ਮੈਨੂੰ ਪੂਰਾ ਯਕੀਨ ਹੈ ਕਿ ਸੂਦ ਵਿਰਕ ਸਦਾ ਹੀ ਆਪਣੀ ਕਲਮ ਨਾਲ ਸਮਾਜ ਨੂੰ ਜਾਗਰੂਕ ਕਰਦਾ ਰਹੇਗਾ।ਸੂਦ ਵਿਰਕ ਦੀ ਕਿਤਾਬ “ਸੱਚ ਦਾ ਹੋਕਾ” ਵਿੱਚੋਂ ਕੁੱਝ ਬੋਲਾਂ ਦੀ ਆਪ ਸਭ ਨਾਲ ਸਾਂਝ ਪਾਅ ਰਿਹਾ ਹਾਂ ਜੀ-
ਸਮਾਜ ਨੂੰ ਸੇਧ ਦੇਣ ਲਈ, ਸੱਚ ਦਾ ਹੋਕਾ ਦੇਣ ਵਾਲੇ,
ਕੁੱਝ ਵਿਰਲੇ ਹੀ ਹੁੰਦੇ ਨੇ,ਅਤੇ ਸਿੱਧਾ ਲੋਕ ਮਨਾਂ ਵਿੱਚ,
ਘਰ ਕਰ ਜਾਣ ਵਾਲੇ, ਸੱਚੇ ਰੱਬ ਦੇ ਬੰਦੇ ਹੁੰਦੇ ਨੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸਕੂਲੀ ਬੱਚਿਆਂ ਨੂੰ ਡੇਂਗੂ , ਮਲੇਰੀਆ ਅਤੇ ਡਾਇਰੀਆ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ
Next articleਡੇਂਗੂ, ਮਲੇਰੀਆ ਵਿਰੁੱਧ ਲੜਾਈ ਲੜਨ ਵਾਲੇ ਸਿਹਤ ਕਾਮਿਆਂ ਨੂੰ ਭੁੱਲੀ ਪੰਜਾਬ ਸਰਕਾਰ