“ਇੱਕ ਸੱਚੀ ਕਹਾਣੀ ਮੂਲ ਨਾਲੋਂ ਵਿਆਜ਼ ਪਿਆਰਾ ਹੁੰਦਾ”

ਬਲਬੀਰ ਸਿੰਘ ਲਹਿਰੀ
(ਸਮਾਜ ਵੀਕਲੀ) ਸਵੇਰੇ ਸਵੇਰ ਸਾਢੇ ਕੁ ਸੱਤ ਵਜੇ ਦੀ ਗੱਲ ਸੀ ਵੱਡੇ ਭਾਈ ਸਾਹਿਬ ਦਾ ਪੰਜ ਕੁ ਸਾਲ ਦਾ ਪੋਤਰਾ ਸੁੱਤਾ ਉੱਠਿਆ ਤੇ ਉੱਠ ਕੇ ਬੈੱਡ ਉਪਰ ਬੈਠ ਗਿਆ ਉਸ ਦੇ ਮੰਮੀ ਪਾਪਾ ਘਰ ਨਹੀਂ ਸਨ ਤੇ ਉਸ ਦੀ ਦਾਦੀ ਨੇ ਉਸ ਨੂੰ ਕੁਝ ਖਾਣ ਲਈ ਫੜਾ ਦਿੱਤਾ ਓਨੇ ਚਿਰ ਨੂੰ ਬਾਹਰ ਦੁੱਧ ਵਾਲੇ ਦੀ ਅਵਾਜ਼ ਪੈ ਗਈ ਤੇ ਉਸ ਦੀ ਦਾਦੀ ਬਾਹਰ ਦੁੱਧ ਲੈਣ ਵਾਸਤੇ ਚਲੀ ਗਈ ਜਦ ਉਹ ਦੁੱਧ ਲੈ ਕੇ ਆਈ ਤਾਂ ਪੋਤਾ ਬੈੱਡ ਤੇ ਨਜ਼ਰ ਨਾ ਆਇਆ ਮੇਰੀ ਤੇ ਭਰਾ ਦੀ ਸਾਂਝੀ ਕੰਧ ਹੈ ਤੇ ਇੱਕ ਕਮਰੇ ਵਿੱਚ ਅਸੀਂ ਇਧਰ ਉਧਰ ਜਾਣ ਨੂੰ ਇੱਕ ਬਾਰੀ ਰੱਖੀ ਹੋਈ ਹੈ ਉਸ ਦੀ ਦਾਦੀ ਨੇ ਸੋਚਿਆ ਕਿ ਬਾਰੀ ਟੱਪ ਗਿਆ ਹੈ ਉਸ ਨੇ ਬਾਰੀ ਵਿੱਚ ਦੀ ਪੁੱਛਿਆ ਕਿ ਮੁੰਡਾ ਇਧਰ ਆ ਗਿਆ ਹੈ ਤੇ ਅਸੀਂ ਕਿਹਾ ਕਿ ਨਹੀਂ ਆਇਆ ਤੇ ਉਸ ਨੇ ਆਪਣੇ ਘਰ ਉਸ ਦਾ ਨਾਂ ਲੈ ਕੇ ਅਵਾਜ਼ਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਅੱਗੋ ਕੋਈ ਅਵਾਜ਼ ਨਹੀਂ ਸੀ ਦੇ ਰਿਹਾ ਉਹ ਬਿਲਕੁੱਲ ਮਸਤ ਹੋ ਗਿਆ ਉਸ ਦੀਆਂ ਦਾਦੀ ਦੀਆਂ ਅਵਾਜ਼ਾ ਸੁਣ ਕੇ ਮੈਂ ਵੀ ਉੱਧਰ ਚਲਾ ਗਿਆ ਤੇ ਮੁੰਡੇ ਨੂੰ ਅਵਾਜ਼ਾ ਦਿੱਤੀਆਂ ਉੱਤੇ ਥੱਲੇ ਸਾਰੇ ਅੰਦਰ ਫੋਲ੍ਹ ਮਾਰੇ ਬਾਥਰੂਮ ਵੀ ਵੇਖ ਲਿਆ ਉਹ ਕਿਤੇ ਨਾ ਦਿਸ਼ਿਆ ਅਤੇ ਨਾ ਅਵਾਜ਼ ਹੀ ਦੇ ਰਿਹਾ ਸੀ ਉਸ ਦਾ ਦਾਦਾ ਜਾਨੀ ਕਿ ਮੇਰਾ ਵੱਡਾ ਭਰਾ ਉਹ ਬਾਹਰ ਖੜ੍ਹਾ ਸੀ ਉਸ ਨੂੰ ਵੀ ਪਤਾ ਲੱਗ ਗਿਆ ਉਹ ਵੀ ਇਧਰ ਉਧਰ ਲੱਭਣ ਲੱਗਾ ਤੇ ਕਾਫ਼ੀ ਰੌਲਾ ਪੈ ਗਿਆ ਅਂਢ ਗੁਆਂਢ ਸਾਰਾ ਇਕੱਠਾ ਹੋ ਗਿਆ ਸਾਰੇ ਹੈਰਾਨ ਪਰੇਸ਼ਾਨ ਹੋ ਗਏ ਕਿ ਏਨੀ ਛੇਤੀ ਮੁੰਡਾ ਕਿਧਰ ਗਾਇਬ ਹੋ ਗਿਆ ਮੇਰਾ ਭਰਾ ਹਾਰਟ ਦਾ ਮਰੀਜ਼ ਸੀ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਉਸ ਦਾ ਸ਼ਾਹ ਦੇ ਵਿੱਚ ਸ਼ਾਹ ਨਹੀਂ ਸੀ ਰਲ ਰਿਹਾ ਸਾਡੇ ਸਾਰੇ ਪਰਿਵਾਰ ਦਾ ਹੀ ਬਹੁਤ ਬੁਰਾ ਹਾਲ ਹੋਈ ਜਾ ਰਿਹਾ ਸੀ ਮੈਂ ਆਪਣੇ ਘਰ ਆ ਕੇ ਬੱਚਿਆਂ ਨੂੰ ਕਿਹਾ ਕਿ ਮੁੰਡਾ ਨਹੀਂ ਲੱਭ ਰਿਹਾ ਤੇ ਮੇਰੀ ਬੇਟੀ ਵੀ ਉਧਰ ਭੱਜੀ ਗਈ ਉਸ ਨੇ ਵੀ ਸਾਰਾ ਆਲਾ ਦੁਆਲਾ ਵੇਖਿਆ ਅਵਾਜ਼ਾ ਵੀ ਮਾਰੀਆਂਪਰ ਉਸ ਨੇ ਕੋਈ ਅਵਾਜ਼ ਨਾ ਦਿੱਤੀ ਉਧਰ ਮੇਰੇਭਰਾ ਜ਼ਾਨੀ ਕਿ ਦਾਦੇ ਤੇ ਇੱਕ ਰੰਗ ਆ ਰਿਹਾ ਸੀ ਤੇ ਇੱਕ ਰੰਗ ਜਾ ਰਿਹਾ ਸੀ ਉਸ ਦਾ ਬਹੁਤ ਬੁਰਾ ਹਾਲ ਹੋਈ ਜਾ ਰਿਹਾ ਸੀ ਚਲੋ ਹੋਇਆ ਕੀ ਵੇਖਦੇ,ਵੇਖਦੇ ਮੇਰੀ ਬੇਟੀ ਨੇ ਕਮਰੇ ਦੇ ਦਰਵਾਜ਼ੇ ਦੇ ਪਿੱਛੇ ਵੇਖਿਆ ਤੇ ਦਰਵਾਜ਼ੇ ਦੇ ਪਿੱਛੇ ਚੁੱਪ ਚਾਪ ਖੜ੍ਹਾ ਸੀ ਉਸ ਨੇ ਸਗੋਂ ਮੇਰੀ ਬੇਟੀ ਨੂੰ ਅੱਗੋਂ ਡਰਾਇਆ ਜਿਵੇਂ ਬੱਚੇ ਲੁਕ ਕੇ ਕਰਦੇ ਹਨ ਉਸ ਨੂੰ ਵੇਖ ਕੇ ਸਾਰੇ ਉਸ ਦੇ ਦੁਆਲੇ ਇਕੱਠੇ ਹੋ ਗਏ ਤੇ ਸਾਰਿਆਂ ਦੇ ਸ਼ਾਹ ਦੇ ਵਿੱਚ ਸ਼ਾਹ ਆਇਆ ਉਸ ਦੇ ਦਾਦੇ ਦੀ ਵੀ ਜੋ ਤੜਕਣ ਤੇਜ਼ ਹੋ ਚੁੱਕੀ ਸੀ ਉਸ ਨੇ ਵੀ ਕੁਝ ਸੌਖਾ ਸ਼ਾਹ ਲਿਆ ਤੇ ਫਿਰ ਸ਼ਭ ਨੂੰ ਕੁਝ ਹੌਸਲਾਂ ਹੋਇਆ ਜੇ ਕੋਈ ਦਸ਼ ਪੰਦਰਾਂ ਮਿੰਟ ਦੀ ਕੋਈ ਹੋਰ ਦੇਰੀ ਹੋ ਜਾਂਦੀ ਜੋ ਮੇਰੇ ਭਰਾ ਦਾ ਹਾਲ ਸੀ ਜਾਨੀ ਕਿ ਦਾਦੇ ਦਾ ਕੋਈ ਨਾ ਕੋਈ ਨੁਕਸ਼ਾਨ ਹੋ ਸਕਦਾ ਸੀ ਇੱਥੋਂ ਇਹ ਪਤਾ ਲੱਗਦਾ ਹੈ ਕਿ ਦਾਦੀ ਦਾਦੇ ਨੂੰ ਆਪਣੇ ਬੱਚਿਆਂ ਨਾਲੋਂ ਪੋਤੇ ਪੋਤੀਆਂ ਪਿਆਰੇ ਹੁੰਦੇ ਹਨ ਤਾਂ ਹੀ ਕਹਿੰਦੇ ਹਨ ਕਿ ਮੂਲ ਨਾਲੋਂ ਵਿਆਜ਼ ਜ਼ਿਆਦਾ ਪਿਆਰਾ ਹੁੰਦਾ ਹੈ ਇਹ ਸੀ ਇੱਕ ਦਿਨ ਦੀ ਸਾਡੇ ਘਰ ਦੀ ਸੱਚੀ ਕਹਾਣੀ ਜੋ ਮੈਂ ਤੁਹਾਡੇ ਨਾਲ ਸਾਂਝੀ ਕੀਤੀ।
ਬਲਬੀਰ ਸਿੰਘ ਲਹਿਰੀ
ਮੋਬਾਇਲ 9815467002
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ਼੍ਰੀ ਕੀਰਤਨ ਸੇਵਾ ਸੁਸਾਇਟੀ ਵੱਲੋਂ ਬੇਸਹਾਰਾ ਇਸਤਰੀਆਂ ਨੂੰ ਵੰਡੀਆਂ ਗਈਆਂ ਰਾਸ਼ਨ ਦੀਆਂ ਕਿੱਟਾਂ
Next article**ਚਾਹ ਦਾ ਕੱਪ****