HOME ਨੈਸ਼ਨਲ ਹਾਈਵੇ ‘ਤੇ ਚੱਲਦੀ ਟਰਾਲੀ ਵਿੱਚ ਭੜਕੀ ਅੱਗ ਸਮੇਂ ਰਹਿੰਦਾ ਅੱਗ ਤੇ...

ਨੈਸ਼ਨਲ ਹਾਈਵੇ ‘ਤੇ ਚੱਲਦੀ ਟਰਾਲੀ ਵਿੱਚ ਭੜਕੀ ਅੱਗ ਸਮੇਂ ਰਹਿੰਦਾ ਅੱਗ ਤੇ ਪਾਇਆ ਕਾਬੂ,ਜਾਨੀ ਨੁਕਸਾਨ ਤੋਂ ਬਚਾਅ

4
ਬਲਾਚੌਰ,  (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਬੀਤੀ ਰਾਤ ਬਲਾਚੌਰ ਦੇ ਨੇੜਲੇ ਪਿੰਡ ਸੁੱਧਾ  ਮਾਜਰਾ ਕੋਲ ਪਰਾਲੀ ਨਾਲ ਭਰੀ ਇੱਕ ਟਰਾਲੀ ਨੂੰ ਅਚਾਨਕ ਅੱਗ ਲੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਦਕਿ  ਜਾਨੀ ਨੁਕਸਾਨ ਤੋ ਬਚਾਅ ਰਿਹਾ | ਇਸ ਹਾਦਸੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ  ਮੌਜੂਦ ਬਲਾਕ ਸੰਮਤੀ ਮੈਂਬਰ ਸੁਰੇਸ਼ ਕੁਮਾਰ (ਪੈਨੀ ਭਲਵਾਨ, ਕਾਠਗੜ੍ਹ)  ਨੇ ਦੱਸਿਆਂ  ਕਿ ਹਾਈਵੇ ਤੇ ਜਾ ਰਹੇ  ਪਰਾਲੀ ਨਾਲ ਲੋਡ  ਟਰਾਲੀ ਅਚਾਨਕ ਅੱਗ ਲੱਗ ਗਈ | ਇਸ  ਦੇ ਬਾਰੇ ਟਰੈਕਟਰ ਚਾਲਕ ਨੂੰ  ਪਤਾ ਤੱਕ ਨਹੀ ਚੱਲਿਆ |  ਪੈਨੀ ਪਹਿਲਵਾਨ ਨੇ ਸਮੇਂ ਰਹਿੰਦੇ ਬਹੁਤ  ਜਲਦੀ ਅੱਗੇ ਵੱਧ ਕੇ ਟਰੈਕਟਰ ਚਾਲਕ ਨੂੰ  ਦੱਸਿਆਂ ਤਾਂ ਟਰਾਲੀ ਨੂੰ  ਰੋਡ ਤੋਂ ਸਾਈਡ ਕਰਵਾਇਆ ਗਿਆ ਤੇ ਉਨ੍ਹਾਂ ਨੇ ਆਪਣੀ ਜੇਸੀਬੀ ਮਸ਼ੀਨ ਮੰਗਵਾ ਕੇ  ਤੁਰੰਤ  ਅੱਗ ਤੇ ਕਾਬੂ ਪਾਇਆ ਗਿਆ | ਉਨ੍ਹਾਂ ਦੱਸਿਆ ਕਿ ਹਾਈਵੇ ਤੇ ਬਹੁਤ ਵੱਡਾ ਹਾਦਸਾ ਹੋਣ ਤੋ ਬਚਾਅ ਹੋ ਗਿਆ | ਜਦਕਿ  ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਉਨ੍ਹਾਂ ਦੀ ਇਸ  ਮੁਸਤੈਦੀ ਦਾ ਇਲਾਕੇ ਦੇ ਲੋਕਾਂ ਵੱਲੋਂ  ਹਰ ਪਾਸੇ ਭਾਰੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਪਿੰਡ ਨਿੱਘੀ ਦੇ ਵਿਕਾਸ ਕਾਰਜਾਂ ਲਈ ਦਿੱਤੀ ਗਰਾਂਟ
Next articleਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 101 ਪੌਦੇ ਵੰਡੇ, 2026–27 ਵਿੱਚ 1111 ਪੌਦੇ ਲਗਾਉਣ ਦਾ ਲਕਸ਼