ਮੈਲਬਰਨ (ਸਮਾਜ ਵੀਕਲੀ): ਵਿਸ਼ਵ ਦੇ ਅੱਵਲ ਦਰਜਾ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਆਸ ਹੈ ਕਿ ਐਤਵਾਰ ਸਵੇਰੇ ਤਿੰਨ ਜੱਜਾਂ ਦੇ ਪੈਨਲ ਵੱਲੋਂ ਉਸ ਦੇ ਵੀਜ਼ਾ ਸਬੰਧੀ ਮਾਮਲੇ ਦੀ ਸੁਣਵਾਈ ਕੀਤੇ ਜਾਣ ਦੇ ਨਤੀਜੇ ਵਜੋਂ ਉਹ ਆਪਣਾ ਆਸਟਰੇਲੀਅਨ ਓਪਨ ਦਾ ਖ਼ਿਤਾਬ ਬਚਾਅ ਸਕਦਾ ਹੈ।
ਮਿਲੀਆਂ ਖ਼ਬਰਾਂ ਅਨੁਸਾਰ ਐਤਵਾਰ ਨੂੰ ਸਰਬੀਆ ਦੇ ਇਸ ਖਿਡਾਰੀ ਦੇ ਮਾਮਲੇ ਦੀ ਸੁਣਵਾਈ ਇਕ ਜੱਜ ਦੀ ਬਜਾਏ ਤਿੰਨ ਜੱਜਾਂ ਵੱਲੋਂ ਕੀਤੀ ਜਾਵੇਗੀ ਜੋ ਕਿ ਉਸ ਦੀ ਕਾਨੂੰਨੀ ਟੀਮ ਲਈ ਇਕ ਵੱਡੀ ਜਿੱਤ ਹੈ ਪਰ ਇਸ ਦੇ ਬਾਵਜੂਦ 20 ਗਰੈਂਡ ਸਲੈਮ ਜੇਤੂ ਖਿਡਾਰੀ ਨੋਵਾਕ ਨੂੰ ਪੰਜਵੀਂ ਰਾਤ ਵੀ ਸ਼ਹਿਰ ਦੇ ਇਕ ਹੋਟਲ ਵਿਚ ਨਜ਼ਰਬੰਦ ਰਹਿਣਾ ਪਵੇਗਾ। ਜੇਕਰ ਆਸਟਰੇਲੀਅਨ ਓਪਨ ਦੇ ਮੌਜੂਦਾ ਚੈਂਪੀਅਨ ਨੂੰ ਐਤਵਾਰ ਨੂੰ ਰਾਹਤ ਮਿਲ ਜਾਂਦੀ ਹੈ ਤਾਂ ਉਸ ਦਾ ਸ਼ੁਰੂਆਤੀ ਗੇੜ ਦਾ ਮੁਕਾਬਲਾ ਸਰਬੀਆ ਦੇ ਹੀ ਮਿਓਮਿਰ ਕੈਕਮਾਨੋਵਿਚ ਨਾਲ ਸੋਮਵਾਰ ਨੂੰ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly