ਨਿਪੁੰਨ ਭਾਰਤ ਪ੍ਰੋਜੈਕਟ ਤਹਿਤ ਤਿੰਨ ਰੋਜ਼ਾ ਅਧਿਆਪਕਾਂ ਦਾ ਸੈਮੀਨਾਰ ਸਮਾਪਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਨਿਪੁੰਨ ਭਾਰਤ ਪ੍ਰੋਜੈਕਟ ਤਹਿਤ ਸਿੱਖਿਆ ਬਲਾਕ ਨਡਾਲਾ ਤੇ ਫਗਵਾੜਾ ਦੇ ਨਵਨਿਯੁਕਤ 6635 ਅਧਿਆਪਕਾਂ ਦੀ ਭਰਤੀ ਤਹਿਤ ਤਿੰਨ ਰੋਜ਼ਾ ਅਧਿਆਪਕਾਂ ਦਾ ਸੈਮੀਨਾਰ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਜੋਸਨ ਦੀ ਅਗਵਾਈ ਤੇ ਬੀ ਐਮ ਟੀ ਹਰਪ੍ਰੀਤ ਸਿੰਘ ਨਡਾਲਾ,ਬੀ ਐੱਮ ਟੀ ਤਰਸੇਮ ਸਿੰਘ ਨਡਾਲਾ, ਹਰਪ੍ਰੀਤ ਸਿੰਘ ਭੁੱਲਰ ਬੀ ਐੱਮ ਟੀ ਦੀ ਦੇਖ ਰੇਖ ਹੇਠ ਸਿੱਖਿਆ ਬਲਾਕ ਨਡਾਲਾ ਵਿਖੇ ਲਗਾਏ ਗਏ। ਇਸ ਸੈਮੀਨਾਰ ਦੌਰਾਨ ਸਿਖਲਾਈ ਵਿੱਚ ਸਿੱਖਿਆ ਬਲਾਕ ਨਡਾਲਾ ਅਤੇ ਸਿੱਖਿਆ ਬਲਾਕ ਫਗਵਾੜਾ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਸੈਮੀਨਾਰ ਦੌਰਾਨ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਨਿਪੁੰਨ ਭਾਰਤ ਪ੍ਰੋਜੈਕਟ ਦੇ ਸੈਸ਼ਨ ਦੇ ਪਹਿਲੇ ਦੋ ਮਹੀਨੇ ਦੌਰਾਨ ਟੀਚੇ, ਉਸ ਦੇ ਹਫਤਾਵਾਰੀ ਸਿਲੇਬਸ, ਵਿਦਿਆਰਥੀਆਂ ਦੀ ਜਾਂਚ ਪੱਧਰ ਨੂੰ ਫਿਕਸ ਕਰਨਾ, ਟੀਚਿਆਂ ਦੀ ਪ੍ਰਾਪਤੀ ਵਿਸਤਾਰਪੂਰਵਕ ਬੀ ਐਮ ਟੀ ਤਰਸੇਮ ਸਿੰਘ, ਹਰਪ੍ਰੀਤ ਸਿੰਘ ਨੇ ਵੱਖ ਵੱਖ ਸਲਾਇਡਾਂ ਨਾਲ ਅਧਿਆਪਕਾਂ ਨੂੰ ਸਿਖਲਾਈ ਦਿੱਤੀ ।

ਇਸ ਦੇ ਨਾਲ ਹੀ ਇਸ ਦੌਰਾਨ ਅਧਿਆਪਕਾਂ ਦੇ ਵੱਖ-ਵੱਖ ਸਵਾਲਾ ਦੇ ਜਵਾਬ ਸੁਖਮਿੰਦਰ ਸਿੰਘ ਬਾਜਵਾ ਜ਼ਿਲ੍ਹਾ ਕੋਆਰਡੀਨੇਟਰ ਦੁਆਰਾ ਬਾਖੂਬੀ ਢੰਗ ਨਾਲ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਭਰਨ ਸੰਬੰਧੀ ਵੀ ਅਧਿਆਪਕਾਂ ਨੂੰ ਵੱਖ ਵੱਖ ਸਲਾਇਡਾਂ ਦੁਆਰਾ ਸਿਖਲਾਈ ਦਿੱਤੀ ਗਈ।ਇਸ ਦੇ ਨਾਲ ਹੀ ਨਿਪੁੰਨ ਭਾਰਤ ਪ੍ਰੋਜੈਕਟ ਤਹਿਤ ਬਣਾਈ ਜ਼ਿਲ੍ਹਾ ਪੱਧਰੀ ਕਮੇਟੀ, ਬਲਾਕ ਪੱਧਰੀ ਕਮੇਟੀ ਦੀ ਬਣਤਰ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੇ ਮਨਪ੍ਰੀਤ ਸਿੰਘ, ਮੀਨਾ ਰਾਣੀ, ਰਵੀਨਾ,ਪਲਕ ਬੇਦੀ,ਪ੍ਰਵੀਨ ਰਾਣੀ,ਸਾਲੂ ਦੇਵੀ,ਬਿਮਲਾ ਦੇਵੀ ਰਕੇਸ਼ ਕੁਮਾਰ, ਮਨੀਸ਼ ਰਾਣਾ,ਪ੍ਰਵੀਨ ਰਾਣੀ,ਸੁਭਮ ਧੀਮਾਨ, ਰਕੇਸ਼, ਸ਼ਾਲੂ ਵਰਮਾ,ਜੋਤੀ ਖਜ਼ਰੂਲਾ, ਰਿਤਿਕਾ ਪ੍ਰਸਾਸਰ,ਰਿੰਕਲ ਵਿਧਾਇਕ, ਬੇਅੰਤ ਕੌਰ ,ਨਾਇਬ ਸਿੰਘ ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਵੰਤ ਮਾਨ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਚੋਂ ਮਹਿਤਪੁਰ ਚੋਂ ਰੋਡ ਸ਼ੋਅ ਕੱਢਿਆ ।
Next articleਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਦੇਸ਼ ਦੀ ਸਿਆਸਤ ਵਿੱਚ ਵੱਡਾ ਖਲਾਅ ਪੈਦਾ ਹੋਇਆ – ਬੀਬੀ ਗੁਰਪ੍ਰੀਤ ਕੌਰ , ਇੰਜਨੀਅਰ ਸਵਰਨ ਸਿੰਘ