ਸੁਰਜੀਤ ਪਾਤਰ ਜੀ ਨੂੰ ਮਿੱਠੀ ਸਰਧਾਂਜਲੀ

ਰਮਨਦੀਪ ਕੌਰ

  (ਸਮਾਜ ਵੀਕਲੀ)        

ਜਗਤ ਵਿਚ ਹੈ ਛਾਈ ਉਦਾਸੀ
ਰੁੱਸਾ ਕੋਈ  ਹੈ ਸਾਹਿਤ ਦੀਵਾਨਾ
ਅੱਖਰਾਂ ਨੂੰ ਸੀ ਉਸ ਪੱਲੇ ਬੰਨਿਆ
ਸਾਂਭਿਆ ਜਿਸਨੇ ਖਾਸ ਖਜ਼ਾਨਾ
ਪਾਤਰਾਂ ਵਿੱਚੋ ਪਾਤਰ ਇੱਕ ਰਹੇਗਾ
ਨਾਟਕ ਖੇਡੂ ਜਦੋਂ ਕੋਈ ਦੀਵਾਨਾ
ਵਣਜ ਵਪਾਰ ਅੱਖਰਾਂ ਦਾ ਕੀਤਾ
ਸਿਆਹੀ ਨਾਲ ਭਿੱਜਾ ਹਰ ਪੰਨਾ
ਸਾਡਾ ਪਾਤਰ ਸੁਰਜੀਤ ਰਹੇਗਾ
ਨਾਮ ਲਵੇਗਾ ਜਦੋ ਕੋਈ ਆਪਣਾ
ਖੁੱਲੀ ਕਿਤਾਬ ਵਰਗਾ ਉਹ ਹੀਰਾ
ਪੰਜਾਬੀ ਮਾਂ ਬੋਲੀ ਦਾ ਸੀ ਦੀਵਾਨਾ
ਰਮਨ ਕਈਆ ਦਾ ਮਿਲਣਾ ਹੋਇਆ
ਮੇਰਾ ਤਾਂ ਚਾਅ ਰਹਿ ਗਿਆ ਬਹਾਨਾ
ਪੜ੍ਹ ਕਵਿਤਾ ਅਸੀਂ ਜਿੰਦਾ ਰੱਖਾਂਗੇ
ਜਦੋਂ ਤੱਕ ਰਹੇਗਾ ਇਹ ਜ਼ਮਾਨਾ
ਰਮਨਦੀਪ ਕੌਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀ     ‘ ਸੋਝੀ ‘
Next articleਅਲਵਿਦਾ (ਸੁਰਜੀਤ ਪਾਤਰ)