ਮਿੱਠੀ ਜਿਹੀ ਨੋਕ ਝੋਕ

(ਸਮਾਜ ਵੀਕਲੀ)

ਤੁਰਦੀ ਤੁਰਦੀ ਭੱਤਾ ਲੈ ਕੇ ਖੇਤ ਨੂੰ ਜਾਂਦੀ ਦਲਜੀਤ ਕੌਰੇ,
ਜੱਗ ਅੱਗੇ ਮਿੱਠੀ ਜਿਹੀ ਨੋਕ-ਝੋਕ ਬਿਆਨ ਤੂੰ ਕਰਦੀ ਹੈ।

ਜਿੰਨਾ ਮੈਂ ਤੇਰੇ ਤੇ ਮਰਦਾ ਹੈ ਇਸ ਜਹਾਨ ਅੰਦਰ,
ਉਸ ਤੋਂ ਵੱਧ ਤੂੰ ਵੀ ਮੇਰੇ ਤੇ ਜਾਂਦੀ ਮਰਦੀ ਹੈ।

ਮੈਂ ਲੁਕੋ ਕੇ ਰਖਦਾ ਹਾਂ ਚੰਦਰੇ ਜੱਗ ਤੋਂ ਤੈਨੂੰ ਹਰ ਵੇਲੇ
ਤੂੰ ਵੀ ਸੰਭਲ ਸੰਭਲ ਕੇ ਪੈਰ ਮੇਰੀਆ ਰਾਹਾਂ ਚ ਧਰਦੀ ਹੈ।

ਮੈਂ ਧਿਆਇਆ ਹੈ ਤੇਰਾ ਨਾਮ ਆਪਣੇ ਸੱਚੇ ਮਨ ਅੰਦਰ ,
ਆਪਣੇ ਮਨ ਵਿੱਚ ਤੂੰ ਵੀ ਮੇਰਾ ਵੱਧ ਪੱਖ ਕਰਦੀ ਹੈ।

ਮੈਨੂੰ ਕਹਿੰਦੀ ਤੂੰ ਚੁਸਤ ਚਲਾਕ ਹੈ ਸਹੁੱਰੇ ਪਰਿਵਾਰ ਵਿੱਚੋਂ,
ਆਪ ਵੀ ਤਾਂ ਤੂੰ ਪੇਕੇ ਘਰ ਵਾਂਗ ਮਸ਼ਕਰੀਆਂ ਕਰਦੀ ਹੈ।

ਕੋਈ ਹੱਸ ਕੇ ਗੱਲ ਕਰ ਲਵੇ ਸ਼ਰੀਕਣਾ ਵਿੱਚੋਂ ਮੇਰੇ ਨਾਲ,
ਵੇਖ ਕੇ ਇਹ ਵੀ ਅੰਦਰੋ ਅੰਦਰੀ ਤੰਦੂਰ ਵਾਂਗੂੰ ਭਖਦੀ ਹੈ।

ਮੈਂ ਜਾਣਦਾ ਬਹੁਤ ਰਸ ਹੈ ਤੇਰੇ ਮਨ ਅੰਦਰ ਮੇਰੇ ਪ੍ਰਤੀ,
ਫਿਰ ਵੀ ਮੇਰੇ ਖੂਹ ਤੋਂ ਖਾਰਾ ਜਿਹਾ ਪਾਣੀ ਤੂੰ ਭਰਦੀ ਹੈ ।

ਬੈਠ ਪਿੱਪਲ ਦੇ ਥੜ੍ਹੇ ਤੇ ਤੂੰ ਯਾਦਾਂ ਦੇ ਚਿਰਾਗ ਬਾਲ ਕੇ
ਮੈਨੂੰ ਪਾਉਣ ਲਈ ਦਰਖਤਾਂ ਦੀ ਵੀ ਪਰਿਕਰਮਾ ਕਰਦੀ ਹੈ।

ਇਕੱਠੇ ਬੈਠਣਾ ਹੁੰਦਾ ਮਹੀਨੇ ਵਿਚ ਇੱਕ ਅੱਧੀ ਵਾਰ ਕਿਤੇ,
ਉਸ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਜਿਹਾ ਕਰਦੀ ਹੈ।

ਆਪਣੇ ਪਿਆਰ ਦੀ ਗਹਿਰਾਈ ਮਾਪਣ ਲਈ ਮੇਰੇ ਨਾਲ,
ਮੁੱਠੀ ਬੰਦ ਕਰ ਆਪਣੀਆਂ ਵੰਗਾਂ ਦੇ ਟੋਟੇ ਤੋੜ ਤੋੜ ਧਰਦੀ ਹੈ ।

ਜਿੰਨਾ ਤੈਨੂੰ ਪਾਉਣ ਲਈ ਰੱਬ ਅੱਗੇ ਮੈਂ ਅਰਦਾਸਾਂ ਕੀਤੀਆਂ,
ਉਸ ਤੋਂ ਵੱਧ ਮੇਰੇ ਲਈ ਤਿੰਨੋਂ ਵਕਤ ਤੂੰ ਇਬਾਦਤ ਕਰਦੀ ਹੈ।

ਉਂਝ ਕਹਿੰਦੀ ਹੈ ਤੂੰ ਤੀਖੀ ਮਿਰਚ ਹਾਂ ਸੱਜਣਾ ਮੈਂ ਹੋਰਾਂ ਲਈ,
ਪਰ ਜੱਸੀ ਲਈ ਸਮੇਂ ਸਮੇਂ ਤੇ ਗੰਨੇ ਦਾ ਘੁਲਾੜ ਵੀ ਬਣਦੀ ਹੈ ।

ਤੂੰ ਇਹ ਵੀ ਸੱਚ ਵੀ ਜਾਣਦੀ ਹੈ ਮੇਰੀ ਕਮਲੀ ਸਰਦਾਰਨੀਏ,
ਤੇਰੇ ਬਿਨਾ ਇਸ ਜਹਾਨ ਅੰਦਰ ਹੋਰ ਨਾ ਕੋਈ ਮੇਰਾ ਹਮਦਰਦੀ ਹੈ।

ਜਸਪਾਲ ਸਿੰਘ ਮਹਿਰੋਕ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article17-ਦਸੰਬਰ ਪੈਨਸ਼ਨ ਦਿਵਸ ਦੀ ਪ੍ਰਸੰਗਕਤਾ ?
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਵਿਦਿਆਰਥਣ ਪ੍ਰਾਈਡ ਆਫ ਪੰਜਾਬ ਐਵਾਰਡ ਨਾਲ ਸਨਮਾਨਿਤ