ਮਾਤਾ ਹਰਦੇਈ ਨੈਸ਼ਨਲ ਸਕੂਲ ਮਾਛੀਵਾੜਾ ਦੀ ਵਿਦਿਆਰਥਣ ਨੇ ਪੰਜਾਬ ਚੋਂ 15ਵਾਂ ਸਥਾਨ ਹਾਸਿਲ ਕੀਤਾ 

ਮਾਛੀਵੜਾ ਸਾਹਿਬ/ਬਲਬੀਰ ਸਿੰਘ ਬੱਬੀ –ਮਾਛੀਵਾੜਾ ਜਿਹੇ ਪੇਂਡੂ ਇਲਾਕੇ ਦੀ ਵਿਦਿਆ ਦੇ ਸੰਬੰਧ ਵਿੱਚ ਅਹਿਮ ਸੰਸਥਾ ਮਾਤਾ ਹਰਦੇਈ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਮਾਛਵਾੜਾ ਦਾ ਦਸਵੀਂ ਜਮਾਤ ਦਾ ਨਤੀਜਾ ਬਹੁਤ ਹੀ ਵਧੀਆ ਰਿਹਾ। ਇਸ ਸਕੂਲ ਦੀ ਵਿਦਿਆਰਥਣ ਇਸ਼ਮੀਤ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਗੜੀ ਤਰਖਾਣਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ ਵਿੱਚ ਸਮੁੱਚੇ ਪੰਜਾਬ ਵਿੱਚੋਂ 15ਵਾਂ ਸਥਾਨ ਹਾਸਿਲ ਕੀਤਾ ਹੈ ਜੋ ਕਿ ਸੰਸਥਾ ਤੋਂ ਇਲਾਵਾ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਸਕੂਲ ਦੀ ਵਿਦਿਆਰਥਣ ਇਸ਼ਮੀਤ ਨੇ 650 ਵਿੱਚੋਂ 631 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਰਾਜਵੀਰ ਕੌਰ ਪੁੱਤਰੀ ਰਾਜ ਕੁਮਾਰ ਵਾਸੀ ਮਾਛੀਵਾੜਾ ਨੇ ਦੂਜਾ ਦਰਜਾ ਪ੍ਰਾਪਤ ਕੀਤਾ ਰਜਨੀ ਪੁੱਤਰੀ ਸੁਖਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਕੂਲ ਸਟਾਫ ਤੇ ਪ੍ਰਬੰਧਕ ਕਮੇਟੀ ਵੱਲੋਂ ਮੈਰਿਟ ਵਿੱਚ ਆਉਣ ਵਾਲੀ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ 21000 ਦਾ ਚੈਕ ਸੌਪਿਆ ਗਿਆ। ਇਸ ਪ੍ਰਾਪਤੀ ਦਾ ਸਿਹਰਾ ਪ੍ਰਿੰਸੀਪਲ ਬਲਜੀਤ ਸਿੰਘ ਨੂੰ ਜਾਂਦਾ ਹੈ ਜੋ ਪੜ੍ਹਾਈ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਵੀ ਵਿਦਿਆਰਥਣਾਂ ਨੂੰ ਸਖਤ ਮਿਹਨਤ ਕਰਵਾ ਰਹੇ ਹਨ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁੰਦਰਾ ਸਕੱਤਰ ਗੁਰਨਾਮ ਸਿੰਘ ਨਾਗਰਾ ਜੋਇੰਟ ਸੈਕਟਰੀ ਜੈ ਦੀਪ ਸਿੰਘ ਕਾਹਲੋ ਸੀਨੀਅਰ ਸਟਾਫ ਮੈਂਬਰ ਰਵਿੰਦਰ ਕੌਰ ਸਮੂਹ ਸਟਾਫ ਤੇ ਵਿਦਿਆਰਥਣਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਛੀਵਾੜਾ ਸਾਹਿਬ ਦੇ ਨੌਜਵਾਨ ਅਕਾਲੀ ਆਗੂ ਦਵਿੰਦਰ ਸਿੰਘ ਬਵੇਜਾ ਜਨਰਲ ਕੌਂਸਲ ਮੈਂਬਰ ਬਣੇ
Next articleAmbedkar Intellectual Summit 2024 : A short report