ਬਾਜ਼ਾਰਾਂ ਵਿਚਲੀ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਰੇਹੜੀਆਂ,ਫੜ੍ਹੀਆਂ ਲਾਉਣ ਵਾਲਿਆਂ ਨੂੰ ਛੇਤੀ ਖੁੱਲੀਆਂ ਥਾਵਾਂ ਮੁਹੱਈਆ ਕਰਵਾਈਆਂ ਜਾਣ- ਕੰਵਰ ਇਕਬਾਲ
ਕਪੂਰਥਲਾ , 13 ਸਤੰਬਰ (ਕੌੜਾ)– ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਵਪਾਰੀਆਂ ਦੇ ਵਫ਼ਦ ਦੀ ਅਗਵਾਈ ਕਰ ਰਹੇ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ “ਆਪ” ਵਪਾਰ ਮੰਡਲ ਕਪੂਰਥਲਾ ਦੇ ਨਾਲ਼ ਆਏ ਜਨਰਲ ਸਕੱਤਰ ਰਜੇਸ਼ ਜੈਨ, ਨਰੋਤਮ ਸ਼ਰਮਾ, ਨਰੇਸ਼ ਕਾਲੀਆ, ਸੁਰਿੰਦਰ ਬਜਾਜ, ਰਾਜ ਮਹਾਜਨ, ਸੁਨੀਲ ਕੁਮਾਰ ਸਹਿਗਲ, ਹਨੀਸ਼ ਧੀਰ, ਪਰਮਜੀਤ ਸਿੰਘ ਸੁਮੀਤ, ਮੁਕੇਸ਼ ਮੜੀਆ, ਸ਼ੈਰੀ ਭਾਟੀਆ ਆਦਿ ਵਪਾਰੀ ਆਗੂਆਂ ਨਾਲ਼ ਨਿਗਮ ਦੇ ਦਫ਼ਤਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ।
ਵਪਾਰੀਆਂ ਦੇ ਇਸ ਵਫ਼ਦ ਰਾਹੀਂ ਪ੍ਰਸ਼ਾਸਨ ਨੇ ਕਪੂਰਥਲਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਆਈਆਂ ਨੇ ਜਿਨ੍ਹਾਂ ਮੁਤਾਬਿਕ ਸਾਰੇ ਹੀ ਬਾਜ਼ਾਰਾਂ ਵਿਚਲੀ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹੇ ਦੇ ਸਾਰੇ ਹੀ ਵਪਾਰੀ ਆਪੋ-ਆਪਣੀਆਂ ਕਾਰੋਬਾਰ ਕਰਨ ਵਾਲੀਆਂ ਥਾਵਾਂ/ਦੁਕਾਨਾਂ ਆਦਿ ਦੇ ਬਾਹਰ ਬਣੇ ਫੁੱਟਪਾਥਾਂ ਅਤੇ ਸੜਕਾਂ ਤੇ ਕੀਤੇ ਨਜਾਇਜ਼ ਕਬਜ਼ੇ ਚੁੱਕ ਲੈਣ ਤਾਂ ਜੋ ਅਵਾਜਾਈ ਨਿਰਵਿਘਨ ਚੱਲ ਸਕੇ । ਉਨ੍ਹਾਂ ਕਿਹਾ ਕਿ ਰੇਹੜੀਆਂ/ਫੜ੍ਹੀਆਂ ਲਾਉਣ ਵਾਲਿਆਂ ਨੂੰ ਛੇਤੀ ਹੀ ਖੁੱਲੀਆਂ ਥਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ, ਤਾਂ ਜੋ ਉਹ ਮਿੱਥੀਆਂ ਥਾਵਾਂ ਤੇ ਆਪਣਾ ਕਾਰੋਬਾਰ ਕਰ ਸਕਣ, ਉਨ੍ਹਾਂ ਨੇ ਇਲਾਕੇ ਦੇ ਵਸਨੀਕਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਕਾਰਾਂ ਸਕੂਟਰਾਂ ਆਦਿ ਵਾਸਤੇ ਪ੍ਰਸ਼ਾਸ਼ਨ ਵੱਲੋਂ ਛੇਤੀ ਹੀ ਉਹਨਾਂ ਨੂੰ ਬਾਜ਼ਾਰਾਂ ਨੇੜੇ ਮੁਫ਼ਤ ਪਾਰਕਿੰਗ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਦੁਕਾਨਦਾਰਾਂ ਅਤੇ ਗਾਹਕਾਂ ਵੱਲੋਂ ਨੇੜਲੀਆਂ ਮਿੱਥੀਆਂ ਮੁਫ਼ਤ ਪਾਰਕਿੰਗਾਂ ਵਿੱਚ ਆਪੋ-ਆਪਣੇ ਸਾਧਨ ਖੜ੍ਹੇ ਕਰ ਕੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾ ਸਕੇ ।ਅੰਤ ਵਿੱਚ ਨਗਰ ਨਿਗਮ ਕਮਿਸ਼ਨਰ ਨੇ ਮਜਬੂਰੀ ਜਾਹਿਰ ਕਰਦਿਆਂ ਤਾੜਨਾ ਭਰੇ ਲਹਿਜੇ ਵਿਚ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ ਜੇਕਰ ਹੁਣ ਵੀ ਸਾਡੇ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਵਪਾਰੀ ਭਰਾਵਾਂ ਨੇ ਸਾਡਾ ਸਾਥ ਨਾ ਦਿੱਤਾ ਤਾਂ ਨਗਰ ਨਿਗਮ ਨੂੰ ਮਜਬੂਰਨ ਕੁਝ ਸਖਤ ਕਦਮ ਚੁੱਕਣੇ ਪੈਣਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly