ਜਿਸ ਵਿਚ 100 ਯੂਨਿਟ ਖੂਨ ਦਾਨ ਕੀਤਾ ਗਿਆ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਮਾਨਵਤਾਂ ਦੇ ਮਸੀਹਾ ਬਾਬਾ ਗੁਰਬਚਨ ਸਿੰਘ ਜੀ ਦੀ ਯਾਦ ਵਿਚ ਹਰ ਸਾਲ ਦਿਨ 24 ਅਪ੍ਰੈਲ ਦਾ ਦਿਨ ਸੰਪੂਰਨ ਨਿਰੰਕਾਰੀ ਜਗਤ ਦੁਆਰਾ ਦੇਸ਼ ਅਤੇ ਵਿਦੇਸ਼ ਵਿਚ ਖੂਨਦਾਨ ਕੈਂਪਾ ਦਾ ਅਯੋਜਨ ਕਰਕੇ ਮਾਨਵ ਏਕਤਾ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰਾਂ ਇਸ ਸਾਲ 23 ਅਪ੍ਰੈਲ 2023 ਦਿਨ ਐਤਵਾਰ ਨੂੰ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਨਾਲ ਨਕੋਦਰ ਬ੍ਰਾਂਚ ਵਿਚ ਖੂਨਦਾਨ ਕੈਂਪ ਲਗਾਇਆ ਗਿਆ।ਇਹ ਕੈਂਪ ਮਿਤੀ 23-04-2023 ਨੂੰ ਦਿਨ ਐਤਵਾਰ ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਚ ਸਵੇਰੇ 10 ਵਜੇ ਤੋਂ 1 ਵਜੇ ਤਕ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਭ.ਸ. ਹਰਭਜਨ ਸਿੰਘ ਚਾਵਲਾ (ਮੈਂਬਰ ਇੰਚਾਰਜ,ਸੰਤ ਨਿਰੰਕਰੀ ਮੰਡਲ) ਜੀ ਨੇ ਕੀਤਾ ।
ਖੂਨ ਲੈਣ ਲਈ ਸਿਵਲ ਹਸਪਤਾਲ, ਨਕੋਦਰ ਦੀ ਟੀਮ, ਸੀਨੀਅਰ ਮੈਡੀਕਲ ਅਫਸਰ ਜੀ ਦੀ ਅਗਵਾਈ ਹੇਠ ਆਈ । ਸੰਯੋਜਕ ਭ.ਸ. ਗੁਰਦਿਆਲ ਸਿੰਘ ਭਾਟੀਆ ਜੀ ਦੀ ਅਗਵਾਈ ਹੇਠ ਸੇਵਾਦਲ ਦੇ ਸੰਚਾਲਕ ਗੁਰਦੀਪ ਸਿੰਘ ਜੀ ਅਤੇ ਸ਼ਿਕਸ਼ਕ ਭ ਸ ਰਵੀ ਕੁਮਾਰ ਜੀ ਨੇ ਸਾਰੇ ਨੌਜਵਾਨ ਭੈਣਾਂ ਅਤੇ ਭਰਾਵਾਂ ਦੀਆਂ ਡਿਊਟੀਆਂ ਲਗਾ ਕੇ ਕੈਂਪ ਦਾ ਅਯੋਜਨ ਕਰਨ ਲਈ ਵਧੀਆ ਭੂਮਿਕਾਂ ਨਿਭਾਈ । ਇਸ ਮੋਕੇ ਤੇ ਮਹਿਤਪੁਰ,ਲੋਹੀਆਂ, ਜਲਾਲਪੁਰ ਖੁਰਦ ਦੇ ਮੁਖੀ ਮਹਾਤਮਾਂ ਆਪਣੀਆਂ ਸੰਗਤਾਂ ਦੇ ਨਾਲ ਇਸ ਕੈਂਪ ਵਿਚ ਸ਼ਾਮਿਲ ਹੋਏ। ਇਸ ਮੋਕੇ ਤੇ ਸ਼ਹਿਰ ਦੇ ਪਤਵੰਤੇ ਸੱਜਣ ਹਲਕਾਂ ਇੰਚਾਰਜ ਡਾ. ਨਵਜੋਤ ਦਹੀਆ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀ, ਗੁਰਪ੍ਰੀਤ ਸਿੰਘ ਸੰਧੂ, ਪਵਨ ਗਿਲ, ਸੁਨੀਲ ਕੁਮਾਰ ਮਹਾਜਨ, ਸਤਿੰਦਰ ਸਿੰਘ ਭਾਟੀਆ, ਹੇਮੰਤ ਸ਼ਰਮਾਂ ਅਤੇ ਗੁਰਵਿੰਦਰ ਸਿੰਘ ਭਾਟੀਆ ਪ੍ਰਧਾਨ ਅਕਾਲੀ ਦਲ ਨਕੋਦਰ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ 100 ਦਾਨੀਆਂ ਨੇ ਆਪਣਾ ਖੂਨਦਾਨ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly