ਗੰਭੀਰ ਚੁਣੌਤੀ ਹੈ ਵੱਧ ਰਹੀ ਬੇਰੁਜ਼ਗਾਰੀ

ਸੰਜੀਵ ਸਿੰਘ ਸੈਣੀ,

(ਸਮਾਜ ਵੀਕਲੀ)

 

ਪਿਛਲੇ ਵਰ੍ਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਸੀ ਕਿ 2023 ਤੱਕ ਸਰਕਾਰ ਦਾ ਟੀਚਾ 10 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਣਾ ਹੋਵੇਗਾ, ਤੇ ਇਹ ਵੀ ਕਿਹਾ ਕਿ ਲਗਾਤਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਮੁਹਿੰਮ ਚਲਦੀ ਰਹੇਗੀ। ਕੋਵਿਡ ਤੇ ਰੂਸ ਯੂਕਰੇਨ ਜੰਗ ਨੇ ਵਿਸ਼ਵ ਦੀ ਆਰਥਿਕਤਾ ਤੇ ਵੱਡਾ ਅਸਰ ਪਾਇਆ ਹੈ।

ਅੱਜ ਪੂੰਜੀਪਤੀ ਦੇਸ਼ ਵੀ ਬੇਰੁਜ਼ਗਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ। ਯੂ ਐਨ ਓ ਦੀ ਇੰਟਰਨੈਸ਼ਨਲ ਲੇਬਰ ਔਰਗੇਨਾਈਜੇਸ਼ਨ ਦੇ ਮੁਤਾਬਿਕ 2020 ਤੱਕ 18 ਮਿਲੀਅਨ ਤੋਂ ਵੱਧ ਲੋਕ ਬੇਰੁਜ਼ਗਾਰ ਹੋਏ ਹਨ। ਨਾਮੀ ਕੰਪਨੀਆਂ ਵਿੱਚੋਂ ਹਰ ਰੋਜ਼ ਨੌਜਵਾਨਾਂ ਦੀ ਛਾਂਟੀ ਹੋ ਰਹੀ ਹੈ। ਮੰਦੀ ਕਾਰਨ ਕਰੋੜਾਂ ਲੋਕ ਵਿਹਲੇ ਹੋ ਗਏ ਹਨ। ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਚਾਹੇ ਇਨ੍ਹਾਂ ਵਿਚੋਂ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾ ਰਹੇ ਹਨ, ਫ਼ਿਰ ਵੀ ਬੇਰੁਜ਼ਗਾਰੀ ਵਿਕਰਾਲ ਰੂਪ ਧਾਰਨ ਕਰ ਰਹੀ ਹੈ।ਨਾ ਚਾਹੁੰਦੇ ਹੋਏ ਵੀ ਜ਼ਿਆਦਾਤਰ ਲੋਕ ਬਹੁਤ ਘੱਟ ਤਨਖ਼ਾਹ ਵਾਲੇ ਕਿਤੇ ਚੁਣਨ ਲਈ ਮਜ਼ਬੂਰ ਹਨ। ਵਿੱਦਿਅਕ ਯੋਗਤਾ ਦੇ ਮੁਤਾਬਕ ਲੋਕਾਂ ਨੂੰ ਆਪਣੀ ਮਨਪਸੰਦ ਦਾ ਰੁਜ਼ਗਾਰ ਨਹੀਂ ਮਿਲ ਰਿਹਾ ਹੈ।ਇੰਨੀ ਮਹਿੰਗਾਈ ਵਿਚ ਜ਼ਿੰਦਗੀ ਬਸਰ ਕਰਨੀ ਔਖੀ ਹੋ ਚੁੱਕੀ ਹੈ।

ਰੁਜ਼ਗਾਰ ਖ਼ਾਤਰ ਵਿਦੇਸ਼ ਜਾਣ ਵਾਲਿਆਂ ਦੇ ਆਂਕੜੇ ਚਿੰਤਾਜਨਕ ਹਨ ।ਲੱਗ ਤਾਂ ਇੰਝ ਰਿਹਾ ਹੈ ਕਿਤੇ ਪੰਜਾਬ ਖਾਲੀ ਹੀ ਨਾ ਹੋ ਜਾਵੇ। ਜਿਹੜੇ ਕਾਲਜਾਂ ਵਿੱਚ ਪਹਿਲਾਂ ਹਜ਼ਾਰਾਂ ਵਿਦਿਆਰਥੀ ਪੜ੍ਹਦੇ ਸਨ ,ਅੱਜ ਉਹ ਕਾਲਜ ਬੰਦ ਹੋਣ ਦੀ ਕਗਾਰ ਤੇ ਹਨ। ਕਈ ਕਾਲਜਾਂ ਨੂੰ ਜ਼ਿੰਦਰੇ ਤੱਕ ਲੱਗ ਚੁਕੇ ਹਨ।ਬੇਰੁਜ਼ਗਾਰੀ ਦੇ ਵੱਧਣ ਦਾ ਮੁੱਖ ਕਾਰਣ ਆਬਾਦੀ ਦਾ ਵੱਧਣਾ ਵੀ ਹੈ। ਚਿੰਤਾ ਵਾਲੀ ਗੱਲ ਹੈ ਕਿ ਇੰਨੀ ਆਬਾਦੀ ਨੂੰ ਕਿਵੇਂ ਰੁਜ਼ਗਾਰ ਦਿੱਤਾ ਜਾ ਸਕਦਾ ਹੈ। ਅੱਜ ਭਾਰਤ ਦੁਨੀਆਂ ਦਾ ਵੱਧ ਵੂਸੋ ਵਾਲਾ ਮੁਲਕ ਬਣ ਗਿਆ ਹੈ। ਜੇਕਰ ਆਬਾਦੀ ਨੂੰ ਕਾਬੂ ਨਾ ਕੀਤਾ ਗਿਆ ਤਾਂ ਦੇਸ਼ ਵਿੱਚ ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਬਣ ਜਾਵੇਗੀ।

ਦਿਨੋ ਦਿਨੀਂ ਕਿੱਤਿਆਂ ਦਾ ਵੀ ਮਸ਼ੀਨੀਕਰਨ ਹੋ ਰਿਹਾ ਹੈ।ਬਹਤ ਸਾਰੇ ਲੋਕ ਰੁਜ਼ਗਾਰ ਦੀ ਤਲਾਸ਼ ਲਈ ਸ਼ਹਿਰਾਂ ਵੱਲ ਆਉਂਦੇ ਹਨ।ਹਰ ਇੱਕ ਨੂੰ ਚਾਹਤ ਦਾ ਰੁਜ਼ਗਾਰ ਮਿਲਨਾ ਸੰਭਵ ਨਹੀਂ ਹੈ। ਕਈ ਅਦਾਰਿਆਂ ਦਾ ਨਿੱਜੀਕਰਣ ਕਰ ਦਿੱਤਾ ਗਿਆ ਹੈ।ਟੌਲ ਪਲਾਜ਼ਾ ਤੇ ਫਾਸਟ ਟੈਗ ਦੀ ਸੁਵਿਧਾ ਦੇ ਦਿੱਤੀ ਗਈ ਹੈ। ਬਿਨਾਂ ਸ਼ੱਕ ਨੌਕਰੀਆਂ ਦਿਨੋਂ ਦਿਨ ਘੱਟ ਰਹੀਆਂ ਹਨ। ਛੋਟਾ ਪਰਿਵਾਰ,ਸੁਖੀ ਪਰਿਵਾਰ ਦਾ ਨਾਰਾ ਘਰ -ਘਰ ਪਹੁੰਚਾਇਆ ਜਾਵੇ।ਖੇਤੀਬਾੜੀ ਤੇ ਲਘੂ ਉਦਯੋਗਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ , ਤਾਂ ਜੋ ਨੌਜਵਾਨਾਂ ਨੂੰ ਘੱਟ ਰੇਟ ਤੇ ਕਰਜ਼ੇ ਦਿੱਤੇ ਜਾ ਸਕਣ। ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਰੋਜ਼ਗਾਰ ਨੌਜਵਾਨਾਂ ਲਈ ਬਹੁਤ ਜ਼ਰੂਰੀ ਹੈ,ਜਿਸ ਨਾਲ ਉਹਨਾਂ ਦੀ ਸ਼ਖ਼ਸੀਅਤ ਦਾ ਵੀ ਵਿਕਾਸ ਹੁੰਦਾ ਹੈ। ਰੁਜ਼ਗਾਰ ਨਾ ਹੋਣ ਕਾਰਨ ਨੌਜਵਾਨ ਕਈ ਬੁਰਾਈਆਂ ਦਾ ਸ਼ਿਕਾਰ ਹੋ ਜਾਂਦੇ ਹਨ। ਨਸ਼ਾ ਵੀ ਇੱਕ ਮੁੱਖ ਕਾਰਨ ।ਜੇ ਸਾਡੇ ਮੁਲਕ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਹੋ ਜਾਵੇ, ਤਾਂ ਬੇਰੁਜ਼ਗਾਰੀ ਨੂੰ ਕਾਫ਼ੀ ਹੱਦ ਤੱਕ ਠੱਲ ਮਿਲ ਜਾਵੇਗੀ। ਦੇਸ਼ ਵਿੱਚ ਮਲਟੀ ਨੈਸ਼ਨਲ ਕੰਪਨੀਆਂ, ਸਨਅਤ ਖੇਤਰ ਨੂੰ ਉੱਨਤ ਕਰਨਾ ਚਾਹੀਦਾ ਹੈ। ਤਾਂ ਜੋ ਨੌਜਵਾਨਾਂ ਨੂੰ ਵਧੀਆ ਰੁਜ਼ਗਾਰ ਮਿਲ ਸਕੇ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

Previous articleGhaziabad couple die due to alleged suffocation
Next articleWPL 2023: Wong, Saika and openers lead Mumbai Indians to 8-wicket win over Delhi Capitals