ਦਾਖਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਦੀ ਅਗਵਾਈ ਵਿੱਚ ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਸਮੇ ਦਾਖਾ-ਈਸੇਵਾਲ਼ ਟਰੱਸਟ ਦੇ ਸਹਿਯੋਗ ਨਾਲ਼ ਸਾਲਾਨਾ ਇਨਾਮ ਵੰਡ ਸਮਾਗਮ ਕਰਾਇਆ ਗਿਆ।
ਟਰਸਟ ਵੱਲੋਂ ਬੋਰਡ ਪ੍ਰੀਖਿਆਵਾਂ ਵਿੱਚ ਉੱਤਮ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਕੈਸ਼ ਪ੍ਰਾਈਜ਼ ਦੇਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਾਜ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਸਕੂਲ ਦੀਆਂ ਸਕਿੱਟ ਤੇ ਕੋਰੀਓਗ੍ਰਾਫੀ ਟੀਮਾਂ (ਜਿਨ੍ਹਾਂ ਦਾ ਨਿਰਦੇਸ਼ਨ ਰੰਗਕਰਮੀ ਅਮਨ ਪਰਵਾਜ਼ ਨੇ ਕੀਤਾ)ਦਾ ਟ੍ਰਾਫੀਆਂ ਨਾਲ਼ ਸਨਮਾਨ ਕੀਤਾ ਗਿਆ।ਇਸ ਮੌਕੇ ਖੇਡਾਂ, ਸਹਿਵਿੱਦਿਅਕ ਗਤੀਵਿਧੀਆਂ ਤੇ ਪੜ੍ਹਾਈ ਵਿੱਚ ਉੱਤਮ ਪ੍ਰਾਪਤੀਆਂ ਕਰਨ ਵਾਲ਼ੇ 8 ਆਲਰਾਊਂਡਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਵੀ ਦਿੱਤੇ ਗਏ।
ਟਰੱਸਟ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਸਮੇਂ ਦੀਆਂ ਚੁਣੌਤੀਆਂ ਨਾਲ਼ ਨਜਿੱਠਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਸਲਾਹ ਦਿੱਤੀ । ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸਮੁੱਚਾ ਕਾਰਜ ਸ਼ਰਧਾ ਤੇ ਮਰਯਾਦਾ ਨਾਲ਼ ਨੇਪਰੇ ਚਾੜ੍ਹਨ ਵਿੱਚ ਪ੍ਰਬੰਧਕਾਂ ਦਾ ਸਾਥ ਦਿੱਤਾ। ਇਸ ਸਮੇਂ ਸਕੂਲੀ ਵਿਦਿਆਰਥੀਆਂ ਨੇ ਸ਼ਬਦ ਗਾਇਨ, ਵਾਰ ਗਾਇਨ ਤੇ ਬੈਂਡ ਵਾਦਨ ਵੀ ਕੀਤਾ। ਪ੍ਰੋਗਰਾਮ ਦੀ ਇੱਕ ਹੋਰ ਵਿਸ਼ੇਸ਼ਤਾ ਸੰਸਥਾ ਨਾਲ਼ ਜੁੜੇ ਪੁਰਾਣੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਇਕੱਤਰਤਾ ਸੀ।
ਇਸ ਨਾਲ਼ ਇਸ ਇਤਿਹਾਸਕ ਤੇ ਵੱਕਾਰੀ ਸੰਸਥਾ ਵਿੱਚ ਹਰ ਸਾਲ ਅੈਲੂਮਿਨੀ ਮੀਟ ਕਰਵਾ ਸਕਣ ਦੀਆਂ ਸੰਭਾਵਨਾਵਾਂ ਨੂੰ ਵੀ ਬਲ ਮਿਲ਼ਿਆ। ਪ੍ਰਿੰਸੀਪਲ ਸਾਹਿਬਾ ਨੇ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ ਤੇ ਸੰਸਥਾ ਦੇ ਚੁਤਰਫਾ ਵਿਕਾਸ ਵਿੱਚ ਸਾਰਿਆਂ ਦੇ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਦੀ ਆਸ ਪ੍ਰਗਟਾਈ। ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਦਾਖਾ ਈਸੇਵਾਲ ਕਲੱਬ ਕੈਨੇਡਾ ਵੱਲੋਂ ਡਾਕਟਰ ਪਰਮਿੰਦਰ ਸਿੰਘ ਸੇਖੋਂ ਸ. ਤੇਜਾ ਸਿੰਘ ਸੇਖੋਂ,ਸਰਦਾਰ ਕੁਲਦੀਪ ਸਿੰਘ, ਸਰਦਾਰ ਜਗਦੇਵ ਸਿੰਘ ਸੇਖੋਂ, ਸਰਦਾਰ ਅਮਰੀਕ ਸਿੰਘ ਸੇਖੋਂ, ਸ. ਰਾਜ ਸਿੰਘ ਸੇਖੋਂ, ਮਾਸਟਰ ਸਰਦਾਰ ਰਾਜਿੰਦਰ ਸਿੰਘ ਸੇਖੋਂ ਹਾਜ਼ਰ ਹੋਏ।ਇਸ ਤੋਂ ਇਲਾਵਾ ਸ੍ਰੀਮਤੀ ਕੁਲਦੀਪ ਕੌਰ ਪਤਨੀ ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ, ਸਰਦਾਰ ਉਜਾਗਰ ਸਿੰਘ ਲੈਕਚਰਾਰ ਰਿਟਾ,ਡਾਕਟਰ ਅਮਰ ਸਿੰਘ ਡਾਇਰੈਕਟਰ animal husbandry, ਸਰਦਾਰ ਸਰੂਪ ਸਿੰਘ ਚੀਫ਼ ਇੰਜੀਨੀਅਰ, ਸਰਦਾਰ ਦਲੀਪ ਸਿੰਘ ਕਮਿਸ਼ਨਰ income tax, ਸਰਦਾਰ ਕੁਲਦੀਪ ਸਿੰਘ ਸੇਖੋਂ ਈਸੇਵਾਲ ਵਾਲੇ, ਸਰਦਾਰ ਬਲਦੇਵ ਸਿੰਘ ਗਿੱਲ, ਸਰਦਾਰ ਬੂਟਾ ਸਿੰਘ ਰੀਟਾਇਰਡ ਪ੍ਰਿੰਸੀਪਲ ਤੇ ਸ.ਅਮਰਜੀਤ ਸਿੰਘ ਰਿਟਾ.ਵੋਕ.ਮਾਸਟਰ ਵੀ ਹਾਜ਼ਰ ਸਨ। ਸ੍ਰੀਮਤੀ ਕੁਲਦੀਪ ਕੌਰ ਵੱਲੋਂ ਸਕੂਲ ਵਿਕਾਸ ਲਈ 51 ਹਜ਼ਾਰ ਰੁੁਪਏ ਭੇਂਟ ਕੀਤੇ ਗਏ।