(ਸਮਾਜ ਵੀਕਲੀ)
ਆਸ ਤੇ ਉਮੀਦ ਦੇ ਸਹਾਰੇ ਹੀ ਦੁਨੀਆਂ ਟਿਕੀ ਹੋਈ ਹੈ… ਨਿਰਾਸ਼ਾ ਭਰਿਆ ਜੀਵਨ ਡੂੰਘੇ ਖੂਹ ਵੱਲ ਧੱਕਦਾ ਹੈ…. ਇਨਸਾਨ ਨੂੰ ਉਮੀਦ ਦੇ ਸਹਾਰੇ ਟਿਕੇ ਰਹਿ ਕੇ ਜੀਵਨ ਵਿੱਚ ਸੰਘਰਸ਼ ਕਰਦੇ ਸਫ਼ਲਤਾ ਹਾਸਿਲ ਕਰਨ ਤੋਂ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ… ਪੰਛੀ ਵੀ ਉਮੀਦ ਦੇ ਸਹਾਰੇ ਹਜ਼ਾਰਾਂ ਮੀਲਾਂ ਪੈਂਡਾ ਤਹਿ ਕਰਕੇ ਸੱਤ ਸਮੁੰਦਰੋਂ ਪਾਰ ਜੀਵਨ ਦਾ ਨਿਰਵਾਹ ਕਰਨ ਲਈ ਪਹੁੰਚ ਜਾਂਦੇ ਹਨ….
ਕਿਤੇ ਨਾ ਕਿਤੇ ਉਹਨਾਂ ਪੰਛੀਆਂ ਦੀ ਆਸ ਉਮੀਦ ਉਹਨਾਂ ਨੂੰ ਮਹੀਨਿਆਂ ਬੱਧੀ ਉਡਾਨ ਵਿੱਚ ਸਹਾਈ ਹੁੰਦੀ ਹੈ… ਨਿਰਾਸ਼ਾ ਭਰਿਆ ਜੀਵਨ ਦੁੱਖਾਂ, ਬਿਮਾਰੀਆਂ, ਮਾੜੇ ਵਿਕਾਰਾਂ, ਅਸਫ਼ਲਤਾ ਨੂੰ ਸੱਦਾ ਦਿੰਦਾ ਹੈ ਤੇ ਆਸ਼ਾ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਨਵੀਂ ਊਰਜਾ ਪੈਦਾ ਕਰਦੀ ਹੈ, ਹਿੰਮਤੀ ਤੇ ਆਸ਼ਾਵਾਦੀ ਇਨਸਾਨ ਦੇ ਚਿਹਰੇ ਤੇ ਹਮੇਸ਼ਾਂ ਰੌਣਕ ਝਲਕਦੀ ਰਹਿੰਦੀ ਹੈ…
ਉਮੀਦ ਹੀ ਇਨਸਾਨ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਹੈ, ਉਮੀਦ ਤੇ ਆਪਣੇ ਜਜ਼ਬੇ ਸਦਕਾ ਹਿਮਾਲਿਆ ਪਰਬਤ ਦੀ ਉੱਚੀ ਚੋਟੀ ਨੂੰ ਫਤਿਹ ਕੀਤਾ ਜਾ ਸਕਦਾ ਹੈ… ਅੱਜ ਦੇ ਇਨਸਾਨ ਨੇ ਆਸ਼ਾਵਾਦੀ ਧਾਰਣਾ ਨੂੰ ਅਪਣਾ ਕੇ ਦੂਜਿਆਂ ਗ੍ਰਿਹਾਂ ਤੇ ਪਹੁੰਚ ਕੇ ਨਵੀਆਂ ਨਵੀਆਂ ਖੋਜਾਂ ਕਰਕੇ ਜ਼ਿੰਦਗੀ ਨੂੰ ਵਿਗਿਆਨ ਦੇ ਸਹਾਰੇ ਆਸਾਨ ਬਣਾ ਦਿੱਤਾ ਹੈ….
ਇੱਕ ਵਿਗਿਆਨਕ ਕਦੇ ਵੀ ਨਿਰਾਸ਼ਾਵਾਦੀ ਸੋਚ ਨਾਲ ਨਹੀਂ ਚਲਦਾ ਸਗੋਂ ਵਾਰ ਵਾਰ ਅਸਫ਼ਲ ਰਹਿਣ ਦੇ ਬਾਵਜੂਦ ਵੀ ਆਪਣੀਆਂ ਖੋਜਾਂ ਵਿੱਚ ਲੱਗਿਆ ਰਹਿੰਦਾ ਹੈ ਤੇ ਸਫ਼ਲ ਹੋ ਕੇ ਹੀ ਰਹਿੰਦਾ ਹੈ… ਸੋ ਅੱਜ ਦੇ ਮਨੁੱਖ ਨੂੰ ਜੀਵਨ ਵਿੱਚ ਸੰਘਰਸ਼ ਕਰਦੇ ਹੋਏ ਅੱਗੇ ਵਧਦੇ ਰਹਿਣਾ ਚਾਹੀਦਾ ਹੈ….
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
ਮੋਬਾ: 9914721831