ਅੰਜਨਾ ਮੈਨਨ ਦੁਆਰਾ ਸੰਪਾਦਿਤ ਬਾਲ ਸ਼ਾਇਰਾਂ ਦੀ ਪੁਸਤਕ “ਨਵੀਂਆਂ ਕਲਮਾਂ ਨਵੀਂ ਉਡਾਣ” ਦਾ ਲੋਕ ਅਰਪਣ

(ਸਮਾਜ ਵੀਕਲੀ) –ਬਰਨਾਲਾ (ਚੰਡਿਹੋਕ) ਪਿਛਲੇ ਦਿਨੀਂ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ. ਬਰਨਾਲਾ ਵੱਲੋਂ ਤਰਕਸ਼ੀਲ ਭਵਨ ਬਰਨਾਲਾ ਵਿੱਚ 15ਵਾਂ ਸਾਹਿਤਿਕ ਸਮਾਗਮ ਮਾਂ ਬੋਲੀ ਪੰਜਾਬੀ ਪਨੀਰੀ ਨੂੰ ਸਮਰਪਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਅੰਜਨਾ ਮੈਨਨ ਦੁਆਰਾ ਸੰਪਾਦਿਤ ਬਾਲ ਸ਼ਾਇਰਾਂ ਦੀ ਪਲੇਠੀ ਕਾਵਿ ਪੁਸਤਕ” ਨਵੀਆਂ ਕਲਮਾਂ ਨਵੀਂ ਉਡਾਣ”ਭਾਗ -2 ਨੂੰ ਸੁੱਖੀ ਬਾਠ ਤੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ । ਸਭਾ ਦੇ ਪ੍ਰਧਾਨ ਅੰਜਨਾ ਮੈਨਨ ਨੇ ਦੱਸਿਆ ਕਿ ਇਸ ਪੁਸਤਕ ਦੀ ਛਪਾਈ ਸੁੱਖੀ ਬਾਠ ਨੇ ਕਰਵਾਈ ਹੈ। ਉਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਬਾਲਾਂ ਦੀਆਂ ਪੁਸਤਕਾਂ ਛਪਵਾ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਨਿਭਾ ਰਹੇ ਹਨ।ਇਸ ਪ੍ਰੋਜੈਕਟ ਦੇ ਇੰਚਾਰਜ ਉਕਾਰ ਸਿੰਘ ਤੇਜੇ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ ਸ਼੍ਰੀ ਸ਼ਮਸ਼ੇਰ ਸਿੰਘ ਨੇ ਕੀਤੀ ਮੁੱਖ ਮਹਿਮਾਨ ਵਜੋਂ ਸੁੱਖੀ ਬਾਠ ਜੀ ਸਰਪ੍ਰਸਤ ਪੰਜਾਬ ਭਵਨ ਸਰੀ ਕਨੇਡਾ ਜੀ ਨੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਉੰਕਾਰ ਸਿੰਘ ਤੇਜੇ, ਪ੍ਰੀਤ ਹੀਰ ਅਤੇ ਬਰਜਿੰਦਰ ਪਾਲ ਸਿੰਘ, ਕਰਮਜੀਤ ਗਰੇਵਾਲ ਨੇ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਭਾ ਦੇ ਪ੍ਰਧਾਨ ਅੰਜਨਾ ਮੈਨਨ ਨੇ ਆਏ ਪ੍ਰਧਾਨਗੀ ਮੰਡਲ,ਬਾਲ ਸ਼ਾਇਰਾਂ, ਅਧਿਆਪਕਾਂ, ਲੇਖਕਾਂ ਅਤੇ ਮਾਪਿਆਂ ਨੂੰ ਜੀ ਆਇਆਂ ਨੂੰ ਕਿਹਾ। ਪ੍ਰਧਾਂਨਗੀ ਮੰਡਲ ਅਤੇ ਬੱਚਿਆਂ ਨੇ ਰਲ ਕੇ ਕਿਤਾਬ ਲੋਕ ਅਰਪਣ ਕੀਤੀ ਗਈ।ਇਸ ਮੌਕੇ ਵਿਦਿਆਰਥੀਆਂ ਦਾ ਕਿਤਾਬ ਵਿੱਚ ਛਪੀਆਂ ਰਚਨਾਵਾਂ ਦਾ ਕਵੀ ਦਰਬਾਰ ਹੋਇਆ ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ।ਕੁਝ ਸਟੇਟ ਅਵਾਰਡੀ  ਅਧਿਆਪਕ ਅਤੇ ਬਾਲ ਲੇਖਕ ਅਤੇ ਗਾਇਕ ਕਰਮਜੀਤ ਗਰੇਵਾਲ ਨੇ ਆਪਣੇ ਬਾਲ ਗੀਤ ਪੇਸ਼ ਕੀਤੇ।ਜਿਸ ਦਾ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸ੍ਰੀ ਸ਼ਮਸ਼ੇਰ ਸਿੰਘ ਨੇ ਇਸ ਕਿਤਾਬ ਨੂੰ ਇੱਕ ਵਿਲੱਖਣ ਕਾਰਜ ਦੱਸਿਆ ਅਤੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਕਿਹਾ। ਉਨ੍ਹਾਂ ਨੇ ਸੁੱਖੀ ਬਾਠ ਦੇ ਇਸ ਨੇਕ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਉਂਕਾਰ ਸਿੰਘ ਤੇਜੇ ਨੇ ਸੁੱਖੀ ਬਾਠ ਦੇ ਇਸ ਉਪਰਾਲੇ ਤੇ ਚਾਨਣਾ ਪਾਇਆ ਕਿ ਉਹ ਹਰ ਜ਼ਿਲ੍ਹੇ ਵਿੱਚੋਂ ਚਾਰ ਪੁਸਤਕਾਂ ਬੱਚਿਆਂ ਦੀਆਂ ਛਾਪਾਉਣਗੇ।ਇਸ ਕਿਤਾਬ ਦੇ ਇਸੇ ਕਵਰ ਪੇਜ ਅਤੇ ਟਾਈਟਲ ਨਾਲ 100 ਭਾਗ ਤੱਕ ਪਹੁੰਚਿਆ ਜਾਵੇਗਾ।

ਸ੍ਰੀ ਸੁੱਖੀ ਬਾਠ ਨੇ ਅੰਜਨਾ ਮੈਨਨ,ਸਾਰੇ ਬੱਚਿਆਂ, ਅਧਿਆਪਕਾਂ ਅਤੇ ਲੇਖਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨਸਾਨੀਅਤ ਨੂੰ ਜ਼ਿੰਦਾ ਰੱਖਣ ਲਈ ਲੋਕ ਭਲਾਈ ਦੇ ਕਾਰਜ ਜਿਵੇਂ ਲੋੜਵੰਦਾਂ ਦੀ ਮਦਦ, ਦੁਖੀ ਇਨਸਾਨ ਨੂੰ ਹੌਸਲਾ, ਬੱਚਿਆਂ ਦੀਆਂ ਗੱਲਾਂ ਸੁਣਨੀਆਂ, ਪਿਆਰ ਕਰਨਾ ਅਤੇ ਜ਼ਿੰਦਗੀ ਦਾ ਇਕ ਟੀਚਾ ਮਿਥ ਕੇ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ।

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ । ਸੁਖੀ ਬਾਠ ਵੱਲੋਂ ਬਰਨਾਲਾ ਜ਼ਿਲ੍ਹੇ ਦੀ ਪੁਸਤਕ ਵਿਚ ਸ਼ਾਮਿਲ 80 ਵਿਦਿਆਰਥੀਆਂ ਨੂੰ ਇੱਕ ਪੁਸਤਕ, ਮੈਡਲ, ਇੱਕ ਪੁਸਤਕ ਸਕੂਲ ਲਾਇਬ੍ਰੇਰੀ ਨੂੰ ਅਤੇ ਗਾਈਡ ਅਧਿਆਪਕ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਿਰਜਣਾ ਤੇ ਸੰਵਾਦ ਸਾਹਿਤ ਸਭਾ ਵੱਲੋਂ ਵੀ ਕਿਤਾਬ ਵਿਚ ਸ਼ਾਮਿਲ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਥੇ ਜਿਕਰ ਯੋਗ ਇਹ ਹੈ ਕਿ ਇਸ ਪੁਸਤਕ ਵਿੱਚ ਅੰਜਨਾ ਮੈਨ ਨੇ ਬਰਨਾਲਾ ਜਿਲੇ ਦੇ 37 ਸਰਕਾਰੀ ਸਕੂਲਾਂ ਦੇ ਕੁੱਲ 80 ਵਿਦਿਆਰਥੀਆਂ ਨੂੰ ਇਸ ਕਿਤਾਬ ਵਿੱਚ ਸ਼ਾਮਿਲ ਕੀਤਾ ਗਿਆ ਹੈ । ਸੁੱਖੀ ਬਾਠ ਨੇ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਕਿਤਾਬ ਦੀ ਸੰਪਾਦਨਾ ਕਰਨ ਲਈ ਅੰਜਨਾ ਮੈਨਨ ਨੂੰ ਫੁਲਕਾਰੀ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਅਤੇ ਉਨ੍ਹਾਂ ਦੀ ਸਭਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ ਸਭਾ (ਰਜਿ.) ਬਰਨਾਲਾ ਵੱਲੋਂ ਵੀ  ਮਾਲਵਿੰਦਰ ਸ਼ਾਇਰ, ਤੇਜਿੰਦਰ ਚੰਡਿਹੋਕ, ਰਘਬੀਰ ਗਿੱਲ ਕੱਟੂ ਵੱਲੋਂ ਸੁੱਖੀ ਬਾਠ ਦਾ ਲੋਈ ਨਾਲ ਸਨਮਾਨ ਕੀਤਾ। ਸਭਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਪਰਦੀਪ ਕੌਰ ਟੱਲੇਵਾਲ, ਜਸਪ੍ਰੀਤ ਕੌਰ ਬੱਬੂ, ਉਰਵਸ਼ੀ ਗੁਪਤਾ, ਨਰਿੰਦਰ ਕੌਰ, ਰਿੰਪੀ ਰਾਣੀ ਨੇ ਆਪੋ ਆਪਣੀ ਜ਼ਿੰਮੇਵਾਰੀ ਬਾਖੂਬੀ  ਨਿਭਾਈ।ਇਸ ਮੌਕੇ ਸਿਮਰਜੀਤ ਕੌਰ ਬਰਾੜ, ਪ੍ਰੋ ਹਰਪ੍ਰੀਤ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ ਤਲਵੰਡੀ, ਕੁਲਦੀਪ ਰਾਣੀ, ਸੰਦੀਪ ਕੌਰ, ਸਰਬਜੀਤ ਕੌਰ, ਕੁਲਦੀਪ ਕੌਰ,ਕਿਰਨ ਸੀਕਰੀ, ਕਰਮਜੀਤ ਸਿੰਘ ਭੋਤਨਾ, ਜਗਤਾਰ ਪੱਖੋ, ਗੁਰਪਾਲ ਬਿਲਾਵਲ, ਕੁਲਦੀਪ ਸਿੰਘ, ਅਮਨਦੀਪ ਕੌਰ, ਜਗਰੂਪ ਸਿੰਘ ,, ਬੇਅੰਤ ਕੌਰ, ਹਰਿੰਦਰ ਪਾਲ, ਮਨਦੀਪ ਵਰਮਾ, ਹਰਪ੍ਰੀਤ ਕੌਰ, ਮਨਿੰਦਰ ਕੌਰ, ਵੀਰਪਾਲ, ਗੁਰਜੀਤ ਕੌਰ, ਦਵਿੰਦਰ ਦੀਪ, ਗੋਰਾ ਸੰਧੂ, ਲਖਵਿੰਦਰ ਸਿੰਘ, ਕਰਮਜੀਤ ਕੌਰ, ਜਗਜੀਤ ਕੌਰ, ਸਤਵੀਰ ਕੌਰ,ਉਜਾਗਰ ਸਿੰਘ ਬੀਹਲਾ ਆਦਿ ਅਧਿਆਪਕਾਂ ਨੇ ਹਾਜ਼ਰੀ ਲਵਾਈ।

ਅਖੀਰ ਤੇ ਮਨਦੀਪ ਕੌਰ ਭਦੌੜ ਉਪ ਪ੍ਰਧਾਨ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਰਜਿੰਦਰ ਭਦੌੜ ਜੀ ਵੱਲੋਂ ਸਾਰੇ ਬੱਚਿਆਂ ਨੂੰ ਤਰਕਸ਼ੀਲ ਮੈਗਜੀਨ ਵੀ ਭੇਂਟ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਬੱਚੇ ਪਾਲਣੇ ਸੌਖੇ ਲੱਗਦੇ ਨੇ ਪਰ ਮਾਪੇ ਪਾਲਣੇ ਔਖੇ   
Next articleSamaj Weekly 295 = 19/12/2023