ਮੈਨੇਜਮੈਂਟ ਮੰਗਾਂ ਨਾ ਮੰਨਣ ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ-ਇੰਜੀਨੀਅਰ ਬਾਜਵਾ
ਕਪੂਰਥਲਾ ( ਕੌੜਾ )– ਕੌਂਸਲ ਆਫ ਜੂਨੀਅਰ ਇੰਜੀਨੀਅਰ ਸਰਕਲ ਕਪੂਰਥਲਾ ਵੱਲੋਂ ਸਰਕਲ ਪ੍ਰਧਾਨ ਇੰਜੀਨੀਅਰ ਗੁਰਨਾਮ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਸਬ ਸਟੋਰ ਕਪੂਰਥਲਾ ਵਿਚ ਪਾਵਰਕਾਮ ਮੈਨੇਜਮੈਂਟ ਵਿਰੁੱਧ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਇੰਜੀਨੀਅਰ ਗੁਰਨਾਮ ਸਿੰਘ ਬਾਜਵਾ ਨੇ ਕਿਹਾ ਕਿ ਇੰਜੀਨੀਅਰ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਮਨਵਾਉਣ ਲਈ 27 ਅਕਤੂਬਰ ਤੋਂ ਲਗਾਤਾਰ ਅੱਜ ਤਕ ਸੰਘਰਸ਼ ਦੇ ਰਾਹ ਤੇ ਚੱਲੇ ਹੋਏ ਹਨ ਜਿਸ ਦੇ ਚਲਦੇ ਉੱਪਰ ਤੋਂ ਲੈ ਕੇ ਹੇਠਾਂ ਤਕ ਸਾਰਾ ਕੰਮਕਾਜ ਬੰਦ ਹੋਇਆ ਪਿਆ ਹੈ ਇਸ ਦੇ ਨਾਲ ਆਮ ਜਨਤਾ ਆਪਣੇ ਕੇਸਾਂ ਦੀ ਖਾਤਰ ਖੱਜਲ ਖੁਰਾਬ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਇਸੇ ਹੀ ਸੰਘਰਸ਼ ਦੀ ਲੜੀ ਦੇ ਤਹਿਤ ਪਾਵਰ ਇੰਜਨੀਅਰ ਸਤਾਰਾਂ ਦਸੰਬਰ ਤੋਂ ਲਗਾਤਾਰ ਪੀ ਐਸ ਪੀ ਸੀ ਐੱਲ ਹੈੱਡਕੁਆਰਟਰ ਪਟਿਆਲਾ ਦੇ ਸਾਹਮਣੇ ਭੁੱਖ ਹਡ਼ਤਾਲ ਤੇ ਬੈਠੇ ਹੋਏ ਹਨ ਉਨ੍ਹਾਂ ਕਿਹਾ ਕਿ ਹੁਣ ਦੱਸ ਦਸੰਬਰ ਤੋਂ ਲੈ ਕੇ 21 ਨਵੰਬਰ ਤਕ ਸਾਰੇ ਇੰਜੀਨੀਅਰ ਸਮੂਹਿਕ ਛੁੱਟੀ ਤੇ ਚੱਲ ਰਹੇ ਹਨ ਅਤੇ ਇਸ ਸਮੇਂ ਦੌਰਾਨ ਆਪਣੇ ਸਰਕਾਰੀ ਟੈਲੀਫੋਨ ਵੀ ਬੰਦ ਕੀਤੇ ਹੋਏ ਹਨ ਇਹ ਸੰਘਰਸ਼ ਪਾਵਰ ਜੂਨੀਅਰ ਇੰਜੀਨੀਅਰ ਦੇਵ ਦੀ ਮੁੱਢਲੀ ਤਨਖਾਹ 17450 ਤੋਂ ਵਧਾ ਕੇ 19770 ਕਰਨ ਲਈ ਕੀਤਾ ਜਾ ਰਿਹਾ ਹੈ ।
ਇਹ ਸਕੇਲ ਵਧਾਉਣ ਵਿਚ ਪਾਵਰਕਾਮ ਮੈਨੇਜਮੈਂਟ ਵੱਲੋਂ ਸਤਾਰਾਂ ਅਕਤੂਬਰ ਅਤੇ ਇੱਕ ਦਸੰਬਰ ਵਿਚ ਜਥੇਬੰਦੀ ਨਾਲ ਹੋਈਆਂ ਮੀਟਿੰਗਾਂ ਵਿੱਚ ਮੰਨਿਆ ਜਾ ਚੁੱਕਾ ਹੈ ਪਰ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਵਿਭਾਗੀ ਤਰੱਕੀਆਂ ਜੇਈ ਤੋਂ ਏ ਈ ਅਤੇ ਈ ਤੋਂ ਏ ਈ ਕਰਨ ਹਿੱਤ ਵੀ ਦੇਰੀ ਕੀਤੀ ਜਾ ਰਹੀ ਹੈ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਮੰਗਾਂ ਦੀ ਪੂਰਤੀ ਦੇ ਸੰਬੰਧ ਵਿਚ ਸਰਕਲ ਕਮੇਟੀ ਵੱਲੋਂ ਵਿਧਾਇਕ ਸ਼ਾਹਕੋਟ ਹਰਦੇਵ ਸਿੰਘ ਲਾਡੀ ਨੂੰ ਆਪਣਾ ਮੰਗ ਪੱਤਰ ਪੇਸ਼ ਕੀਤਾ ਗਿਆ। ਇਸ ਦੌਰਾਨ ਕੌਂਸਲ ਲੀਡਰ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਮੈਨੇਜਮੈਂਟ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ । ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly