(ਸਮਾਜ ਵੀਕਲੀ): ਪਿੰਡ ਕੌਹਰੀਆਂ ਵਿੱਚ ਨਹਿਰੂ ਯੁਵਾ ਕੇਂਦਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਿੰਡ ਵਿੱਚ ਡੋਰ ਟੂ ਡੋਰ ਕੈਚ ਦਾ ਰੇਨ ਮੁਹਿੰਮ ਚਲਾਈ ਗਈ ,ਜਿਸ ਵਿਚ ਪਿੰਡ ਵਾਸੀਆਂ ਦੇ ਘਰਾਂ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ ਗਈਆਂ ਦੇ ਲੋਕਾਂ ਨੂੰ ਪਾਣੀ ਸਾਂਭ ਸੰਭਾਲ ਲਈ ਦੱਸਿਆ ਗਿਆ ਅਤੇ ਮੀਂਹ ਦੇ ਪਾਣੀ ਨੂੰ ਕਿਵੇਂ ਵਰਤੋ ਵਿੱਚ ਲਿਆ ਜਾ ਸਕਦਾ , ਇਸ ਤੇ ਵਿਚਾਰ ਚਰਚਾ ਕੀਤੀ ਗਈ ਤੇ ਨਾਲ ਹੀ ਇਸ ਮੁਹਿੰਮ ਤਹਿਤ ਹੋਰ ਪ੍ਰੋਗਰਾਮਾਂ ਬਾਰੇ ਦੱਸਿਆ ਗਿਆ ਅਤੇ ਇਸ ਮੁਹਿੰਮ ਦੇ ਪ੍ਰਚਾਰ ਲਈ ਇਕ ਦੋ ਦਿਨ ਵਿਚ ਹੀ ਇਕ ਪ੍ਰੋਗਰਾਮ( ਕੁਇਜ਼ ਮੁਕਾਬਲਾ, ਪੇਂਟਿੰਗ ਮੁਕਬਲਾ , ਸਲੋਗਨ ਰਾਈਟਿੰਗ) ਸਰਕਾਰੀ ਸਕੂਲ ਵਿੱਚ ਕਰਵਾਇਆ ਜਾਣਾ ਜਿਸ ਵਿਚ 15ਤੋਂ 29 ਸਾਲ ਤੱਕ ਦੇ ਵਿਦਿਆਰਥੀ ਤੇ ਨੌਜਵਾਨ ਭਾਗ ਲੇ ਸਕਦੇ ਹਨ,ਪਿੰਡ ਵਾਸੀਆਂ ਵੱਲੋਂ ਇਸ ਮੁਹਿੰਮ ਵਿੱਚ ਭਰਮਾ ਸਹਿਯੋਗ ਦਿੱਤਾ ਗਿਆ
ਕਰਮਜੀਤ ਸਿੰਘ
ਵਲੰਟੀਅਰ ਨਹਿਰੂ ਯੁਵਾ ਕੇਂਦਰ
ਸੰਗਰੂਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly