ਐ ਕਲ਼ਮ

(ਸਮਾਜ ਵੀਕਲੀ)

ਐ ਕਲਮ
ਤੂੰ ਕਿਸ ਮਜ਼ਹਬ ਦੀ
ਮੈਂ ਤੈਨੂੰ ਧਿਆਉਣਾ
ਲਿਖ਼ ਹਰਫ਼ ਕਿ ਮਨ ਨਿਉਵੇਂ
ਮੈਂ ਆਪੇ ਚ ਤੈਨੂੰ ਬਿਠਾਉਣਾ
ਮੈ ਚਾਹਵਾਂ ਪੈਰ ਅਗਾਂਹ ਪੁੱਟਣਾ
ਹਰ ਕਦਮ ਧਰਤੀ ਚੁੰਮੇਂ
ਬੇਸ਼ੱਕ ਅੰਬਰੋਂ ਹੋ ਆਵਾਂ
ਐ ਕਲ਼ਮ
———————
ਦੇਖ਼ੀ ਸੱਚ
ਪਰਖ਼ੀ ਸੱਚ
ਦੇਵੀ ਮਜ਼ਲੂਮ ਨੂੰ ਮੁਸਕੁਰਾਹਟ
ਸਮਝੀਂ ਨਿਰਦੋਸ਼ ਦਿਲਾਂ ਦੀ ਆਹਟ
ਸਭ ਦੇ ਹੱਕ ਦੀ ਲਿਖਦੀ ਜਾਵੀਂ
ਨਿਆਂ ਦੀ ਗੱਲ ਕਹਿੰਦੀ ਜਾਵੀਂ
ਐ ਕਲ਼ਮ

——————–
ਅਮੀਰ ਭਾਸ਼ਾ ਰਾਹੀਂ
ਸਿਫ਼ਤਾਂ ਦੇ ਫ਼ੁੱਲ ਸੁੱਟੀਂ ਜਾਵੀਂ
ਪੱਥਰਾਂ ਜਿਹੇ ਸ਼ਬਦ ਮੋਮ ਕਰ ਜਾਵੀਂ
ਹੰਕਾਰ ਦੀ ਪੌੜੀ ਨਾ ਚੜ੍ਹੀ
ਨੀਵੀਂ ਹੋ ਲਿਖ਼ੀ ਜਾਈਂ
ਸਿਫ਼ਤਾਂ ਸੁਣ,
ਆਪਣਾ ਰਾਹ ਨਾ ਭੁੱਲ ਜਾਵੀਂ
ਗੁਨੇਹਗਾਰ ਮੰਨੀਂ ਜਾਏਂਗੀ
ਲਿਖ਼ ਆਪਣੀ ਸਿਫ਼ਤ
ਅਸੀਸਾਂ ਦੀਆਂ ਠੰਡੀਆਂ ਬੂੰਦਾਂ
ਤੱਪਦੇ ਮਾਰੂਥਲ ਚ ਗਵਾ ਨਾ ਲਵੀਂ
ਐ ਕਲ਼ਮ
——————-
ਤੂੰ ਕਰੀ ਸਿਫ਼ਤ ਸਿਰਜਣਹਾਰੇ ਦੀ
ਜੋ ਸਭ ਕਾਰਜ਼ ਸਵਾਰੇਗਾ
ਸੁਰਤ ਉੱਚੀ ਰੱਖ
ਤੂੰ ਲਿਖ਼ ਤਲੱਫ਼ੁਜ ਮੁੰਤਜਿਰ ਵਾਲੇ
ਨਿਗਾਹਾਂ ਵਿੱਚ ਭੈਅ, ਹੈਰਾਨੀ
ਆਸਥਾ ਵਾਲੇ ਹੰਝੂ ਸਾਂਭੀ
ਅੱਖਰ ਅੱਖਰ ਘੜਕੇ ਸ਼ਬਦਾਂ ਰਾਹੀਂ ਉਸਤਤਿ ਜਗਾਵੀਂ
ਮੈਥੋਂ ਹੁਣ ਫਿਰ ਉਹਨਾਂ ਅਵਸਥਾਵਾਂ ਵਿੱਚੋਂ
ਲੰਘਿਆ ਨੀ ਜਾਦਾ,
ਸੱਚ ਪੁੱਛੇਂ ਧਰਮਾਂ ਦੀ ਆੜ ਵਿੱਚ
ਡੁਲ੍ਹਦਾ ਲਹੂ ਸਹਿਆ ਨਹੀਂ ਜਾਂਦਾ।
ਐ ਕਲ਼ਮ
ਤੂੰ ਕਿਸ ਮਜ਼ਹਬ ਦੀ
ਮੈ ਤੈਨੂੰ ਧਿਆਉਣਾ।

ਨਵਜੋਤ ਕੌਰ ਨਿਮਾਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਕਵਿਤਾ