ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬੀਤੀ ਰਾਤ ਨੂੰ ਬਸਪਾ ਦੇ ਐਮ ਐਲ ਏ ਹਲਕਾ ਨਵਾਂਸ਼ਹਿਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਧਰਨਾ ਲਗਾਇਆ ਜਿਸ ਵੇਲੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਗੱਲ ਹੋਈ ਹੈ ਤੁਸੀਂ ਰਾਤ ਦੇ ਟਾਈਮ ਕੜਕਦੀ ਠੰਢ ਵਿੱਚ ਧਰਨਾ ਲਾ ਕੇ ਬੈਠੇ ਹੋਏ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਗੁਰਮੁੱਖ ਨੌਰਥ ਐਮ ਸੀ ਨੂੰ ਪੁੱਛਿਆ ਜਾਵੇ ਤਾਂ ਗੁਰਮੁੱਖ ਨੌਰਥ ਐਮ ਸੀ ਨੇ ਆਪਣੇ ਨਾਲ ਬੀਤੀ ਹੱਡਬੀਤੀ ਦਾਸਤਾਨ ਸੁਣਾਈ ਉਨ੍ਹਾਂ ਦੱਸਿਆ ਕਿ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਇੱਕ ਟੈਲੀਫੋਨ ਆਇਆ ਤੇ ਉਸ ਨੇ ਦੱਸਿਆ ਕਿ ਲੜ੍ਹਾਈ ਝਗੜਾ ਹੋ ਰਿਹਾ ਹੈ ਤਾਂ ਉਸ ਘਰ ਰਾਤ ਦੇ ਟਾਈਮ ਗਿਆ ਤਾਂ ਜਾਕੇ ਪੁੱਛਿਆ ਕਿ ਤੁਸੀਂ ਲੜ੍ਹਾਈ ਝਗੜਾ ਕਿਉਂ ਕਰਦੇ ਹੋ ਸਵੇਰੇ ਬੈਠ ਕੇ ਗੱਲਬਾਤ ਕਰ ਲਿਓ। ਉਸ ਘਰ ਵਾਲਿਆਂ ਨੇ ਉਲਟਾ ਮੇਰੇ ਨਾਲ ਵੀ ਹੱਥੋਪਾਈ ਕੀਤੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੂੰ ਸੱਦਕੇ ਮੇਰੀ ਕੁੱਟਮਾਰ ਕੀਤੀ। ਉਸ ਵੇਲੇ ਮੈਂ ਐਸ ਐਚ ਓ ਨੂੰ ਵਾਰ ਵਾਰ ਫੋਨ ਲਗਾਇਆ ਪਰ ਉਸ ਨੇ ਫੋਨ ਨਹੀਂ ਚੁੱਕਿਆ। ਅੱਜ ਦੂਸਰੇ ਦਿਨ ਵੀ ਥਾਣੇ ਵਿੱਚ ਮੈਨੂੰ ਗਾਲਾਂ ਕੱਢ ਰਿਹਾ ਹੈ ਉਹ ਵਿਆਕਤੀ ਜਿਹਨਾਂ ਨੇ ਰਾਤ ਨੂੰ ਆਕੇ ਮੇਰੇ ਨਾਲ ਹੱਥੋਪਾਈ ਕੀਤੀ ਸੀ ਫਿਰ ਵੀ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ। ਜਦੋਂ ਤੱਕ ਮੇਰੇ ਤੇ ਹਮਲਾ ਕਰਨ ਵਾਲੇ ਵਿਅਕਤੀਆ ਨੂੰ ਗਿਰਫ਼ਤਾਰ ਨਹੀਂ ਕਰਦੇ ਉਸ ਵੇਲੇ ਤੱਕ ਅਸੀਂ ਧਰਨੇ ਤੇ ਬੈਠੇ ਰਹਾਂਗੇ। ਪੁਲਿਸ ਪ੍ਰਸ਼ਾਸਨ ਦੀਆਂ ਕਈ ਹੋਰ ਗਲਤੀਆਂ ਵੀ ਉਨ੍ਹਾਂ ਦੀ ਟੀਮ ਨੇ ਉਸ ਵੇਲੇ ਉਜਾਗਰ ਕੀਤੀਆਂ। ਇਸ ਵੇਲੇ ਡਾ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ ਨੇ ਕਿਹਾ ਕਿ ਕੋਈ ਪ੍ਰਸ਼ਾਸਨ ਨਾ ਦੀ ਚੀਜ਼ ਨਹੀਂ ਹੈ ਮੈਂ ਜਦੋਂ ਕਿ ਐਸ ਐਸ ਪੀ ਨੂੰ ਵੀ ਦੱਸਿਆ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ। ਬਾਅਦ ਵਿੱਚ ਡਾ ਸੁਖਵਿੰਦਰ ਸੁੱਖੀ ਐਮ ਐਲ ਏ ਬੰਗਾ, ਜਸਵੀਰ ਸਿੰਘ ਗੜ੍ਹੀ ਸਾਬਕਾ ਪ੍ਰਧਾਨ ਬਸਪਾ ਪੰਜਾਬ,ਆਪ ਦੇ ਨਵਾਂਸ਼ਹਿਰ ਤੋਂ ਐਮ ਐਲ ਏ ਦੀ ਚੋਣ ਲੜ੍ਹ ਚੁੱਕੇ, ਕਮਲਜੀਤ ਕਮਲ ਐਮ ਸੀ, ਅਕਾਲੀ ਐਮ ਸੀ ਸਾਰਿਆਂ ਦੇ ਕਹਿਣ ਤੇ ਪ੍ਰਸ਼ਾਸਨ ਤੋਂ ਟਾਈਮ ਲਿਆ ਅਤੇ ਧਰਨਾ ਖ਼ਤਮ ਕੀਤਾ। ਸਰਬਜੀਤ ਜਾਫਰਪੁਰੀ ਅਤੇ ਬਹੁਤ ਸਾਰੇ ਵਰਕਰ ਵੱਖ ਵੱਖ ਪਾਰਟੀਆਂ ਦੇ ਉਸ ਟਾਇਮ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj